16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਸੰਗਰੂਰ 'ਚ ਤੜਕਸਾਰ ਚੱਲੀਆਂ ਗੋਲੀਆਂ, 2 ਨੌਜਵਾਨ ਗੰਭੀਰ ਜ਼ਖ਼ਮੀ

ਅਜੀਤ ਡੈਸਕ 31-08-2025

ਸੰਗਰੂਰ, 30 ਅਗਸਤ (ਦਮਨਜੀਤ ਸਿੰਘ) - ਸ਼ਹਿਰ ਸੰਗਰੂਰ 'ਚ ਸਥਿਤ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਤੋਂ ਮਹਿਜ਼ ਕੁਝ ਕੁ ਦੂਰੀ 'ਤੇ ਅੱਜ ਤੜਕਸਾਰ ਗੋਲੀਆਂ ਚੱਲਣ ਅਤੇ ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨਾਂ ਨੰੂ ਗੰਭੀਰ ਜਖ਼ਮੀ ਕਰਨ ਦੀ ਖ਼ਬਰ ਹੈ | ਜ਼ਿਕਰਯੋਗ ਹੈ ਕਿ ਸਥਾਨਕ ਪਟਿਆਲਾ ਰੋਡ 'ਤੇ ਸਥਿਤ ਮੁੱਖ ਮੰਤਰੀ ਦੀ ਰਿਹਾਇਸ਼ ਵਾਲੀ ਕਾਲੋਨੀ ਡਰੀਮ ਲੈਂਡ ਦੇ ਬਿਲਕੁੱਲ ਸਾਹਮਣੇ ਪਿੰਡ ਸੋਹੀਆ ਖ਼ੁਰਦ (ਝਿਉਰਮਾਜਰਾ) ਵਿਖੇ ਅੱਜ ਚੜ੍ਹਦੀ ਸਵੇਰ ਇਕ ਕਾਰ 'ਤੇ ਸਵਾਰ ਹੋ ਕੇ ਕੁਝ ਨੌਜਵਾਨ ਆਏ ਅਤੇ ਪਿੰਡ ਦੇ ਵਸਨੀਕ ਹਰਪ੍ਰੀਤ ਸਿੰਘ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਦਿਆਂ ਉਸ ਨੰੂ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ | ਹਰਪ੍ਰੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਮੁਤਾਬਕ ਹਰਪ੍ਰੀਤ ਨੰੂ ਉਕਤ ਨੌਜਵਾਨਾਂ ਪਾਸੋਂ ਬਚਾਉਣ ਦੀ ਕੋਸ਼ਿਸ਼ ਕਰ ਰਹੇ ਉਸ ਦੇ ਤਾਏ ਦੇ ਲੜਕੇ ਜਗਸੀਰ ਸਿੰਘ 'ਤੇ ਵੀ ਹਮਲਾ ਕਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ ਅਤੇ ਕਾਰ ਸਵਾਰ ਹਮਲਾਵਰ ਨੌਜਵਾਨ ਗੋਲੀਆਂ ਚਲਾਉਂਦੇ ਹੋਏ ਉੱਥੋਂ ਫ਼ਰਾਰ ਹੋ ਗਏ | ਹਮਲਾ ਕਰਨ ਵਾਲਿਆਂ ਦੀ ਪਿੰਡ ਵਾਸੀਆਂ ਵਲੋਂ ਚਾਰ ਦੇ ਕਰੀਬ ਗਿਣਤੀ ਦੱਸੀ ਜਾ ਰਹੀ ਹੈ, ਜਿਨ੍ਹਾਂ ਵਿਚੋਂ ਇਕ ਨੌਜਵਾਨ ਹਰਪ੍ਰੀਤ ਸਿੰਘ ਦੇ ਹੀ ਪਿੰਡ ਦਾ ਵਸਨੀਕ ਹੈ | ਹਰਪ੍ਰੀਤ ਦੀ ਮਾਤਾ ਨੇ ਦੱਸਿਆ ਕਿ ਉਕਤ ਨੌਜਵਾਨਾਂ ਵਿਚੋਂ ਇਕ ਨੌਜਵਾਨ ਉਨ੍ਹਾਂ ਦੇ ਲੜਕੇ ਹਰਪ੍ਰੀਤ ਨੰੂ ਘਰੋਂ ਸੱਦ ਕੇ ਲੈ ਕੇ ਆਇਆ ਸੀ ਅਤੇ ਬਾਹਰ ਆਉਂਦਿਆਂ ਹੀ ਗਲੀ ਦੇ ਮੌੜ ਨੇੜੇ ਹਰਪ੍ਰੀਤ ਸਿੰਘ 'ਤੇ ਗੰਡਾਸਿਆਂ ਅਤੇ ਹੋਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਉਸ ਨੰੂ ਗੰਭੀਰ ਜ਼ਖ਼ਮੀ ਕਰ ਦਿੱਤਾ ਅਤੇ ਜਦੋਂ ਉਨ੍ਹਾਂ ਦੇ ਪਰਿਵਾਰ ਅਤੇ ਪਿੰਡ ਵਾਲੀਆਂ ਵਲੋਂ ਹਰਪ੍ਰੀਤ ਸਿੰਘ ਨੰੂ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਹਮਲਾਵਾਰਾਂ ਨੇ ਉਨ੍ਹਾਂ 'ਤੇ ਵੀ ਹਮਲਾ ਕਰ ਦਿੱਤਾ ਅਤੇ ਤੇਜ਼ ਰਫ਼ਤਾਰ ਵਿਚ ਗੱਡੀ ਭਜਾ ਕੇ ਪਰਿਵਾਰ 'ਤੇ ਚੜ੍ਹਾਉਣ ਦੀ ਵੀ ਕੋਸ਼ਿਸ਼ ਕੀਤੀ ਗਈ | ਹਰਪ੍ਰੀਤ ਸਿੰਘ ਦੀ ਮਾਤਾ ਨੇ ਦੱਸਿਆ ਕਿ ਜਦ ਉਨ੍ਹਾਂ ਵਲੋਂ ਬਚਾਅ ਵਿਚ ਮਾਰੀਆਂ ਗਈਆਂ ਇੱਟਾਂ ਨਾਲ ਕਾਰ ਦਾ ਸ਼ੀਸ਼ਾ ਟੁੱਟਿਆਂ ਤਾਂ ਹਮਲਾਵਰ ਉੱਥੋਂ ਫ਼ਰਾਰ ਹੋਏ ਹਨ | ਘਟਨਾ ਸਥਾਨ ਦੇ ਬਿਲਕੁੱਲ ਨਜ਼ਦੀਕ ਮੌਜੂਦ ਪਿੰਡ ਦੇ ਗੁਰੂ ਘਰ ਦੇ ਸੇਵਾਦਾਰ ਦਾ ਕਹਿਣਾ ਹੈ ਕਿ ਕਾਰ ਸਵਾਰ ਹਮਲਾਵਾਰਾਂ ਵਲੋਂ ਹਰਪ੍ਰੀਤ ਸਿੰਘ ਅਤੇ ਉਸ ਦੇ ਚਚੇਰੇ ਭਰਾ ਨੰੂ ਗੰਭੀਰ ਜ਼ਖ਼ਮੀ ਕਰਨ ਤੋਂ ਇਲਾਵਾ ਪਿੰਡ ਦੇ ਹੀ ਇਕ ਵਸਨੀਕ ਦੇ ਪੈਰ 'ਤੇ ਗੱਡੀ ਵੀ ਚੜ੍ਹਾਈ ਗਈ | ਸੇਵਾਦਾਰ ਮੁਤਾਬਕ ਹਮਾਲਵਾਰਾਂ ਵਲੋਂ ਇਕ ਦੋਨਾਲੀ ਬੰਦੂਕ ਨਾਲ ਪਿੰਡ ਦੇ ਇਕ ਘਰ ਦੀ ਕੰਧ 'ਤੇ ਫ਼ਾਇਰ ਮਾਰਿਆ ਗਿਆ ਅਤੇ ਇਕ ਫਾਇਰ ਹਰਪ੍ਰੀਤ ਸਿੰਘ ਦੇ ਘਰ ਵੱਲ ਨੰੂ ਹਵਾ 'ਚ ਵੀ ਮਾਰਿਆ ਗਿਆ | ਘਟਨਾ ਤੋਂ ਕੁਝ ਸਮੇਂ ਉਪਰੰਤ ਪੁਲਿਸ ਪਿੰਡ ਵਿਚ ਪਹੁੰਚੀ ਅਤੇ ਸੀ.ਸੀ.ਟੀ.ਵੀ ਕੈਮਰਿਆਂ ਦੀ ਫੁਟੇਜ਼ ਲੈ ਕੇ ਜਾਂਚ ਵਿਚ ਜੁੱਟ ਗਈ | ਪੁਲਿਸ ਵਲੋਂ ਸੀ.ਸੀ.ਟੀ. ਵੀ. ਫੁਟੇਜ਼ ਦੇ ਆਧਾਰ 'ਤੇ ਹਮਲਾਵਰਾਂ ਦੀ ਪਛਾਣ ਕੀਤੀ ਜਾ ਰਹੀ ਹੈ |

ਪਿਛਲੀ ਖ਼ਬਰ ਬਾਬਾ ਵਡਭਾਗ ਸਿੰਘ ਦਾ ਜਨਮ ਦਿਹਾੜਾ ਕੱਲ੍ਹ ਮਨਾਇਆ ਜਾਵੇਗਾ ਅਗਲੀ ਖ਼ਬਰ ਗੁਰਪ੍ਰੀਤ ਸੇਖੋਂ ਮੁੱਦਕੀ ਵਲੋਂ ਬੱਗੇ ਵਾਲਾ ਵਿਖੇ ਭੇਜੀਆਂ ਹਰੇ ਚਾਰੇ ਦੀਆਂ ਭਰੀਆਂ ਤਿੰਨ ਟਰਾਲੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।