21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਮੋਬਾਈਲ ਫੋਨਾਂ ਦੀ ਦੁਕਾਨ ਵਿਚ ਚੋਰਾਂ ਨੇ ਕੀਤੇ ਹੱਥ ਸਾਫ਼

ਅਜੀਤ ਡੈਸਕ 21-09-2025
ਸੰਗਰੂਰ, 20 ਸਤੰਬਰ (ਅਮਨਦੀਪ ਸਿੰਘ ਬਿੱਟਾ) - ਬੀਤੀ ਰਾਤ ਕੋਲਾ ਪਾਰਕ ਮਾਰਕੀਟ ਵਿਚ ਇੱਕ ਮੋਬਾਈਲਾਂ ਦੀ ਦੁਕਾਨ ਵਿਚ ਤਕਰੀਬਨ ਸਵਾ ਦੋ ਲੱਖ ਰੁਪਏ ਦਾ ਸਮਾਨ ਜਿਸ ਵਿਚ ਨਗਦੀ ਵੀ ਸ਼ਾਮਲ ਹੈ, ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਕੋਲਾ ਪਾਰਕ ਸੰਗਰੂਰ ਵਿਚ ਸਥਿਤ ਸਰਦਾਰ ਮੋਬਾਈਲ ਨਾਮ ਦੀ ਦੁਕਾਨ ਦੇ ਮਾਲਕ ਅਮਨਦੀਪ ਸਿੰਘ ਨੇ ਦੇ ਦੱਸਿਆ ਕਿ ਉਨ੍ਹਾਂ ਦੀ ਦੁਕਾਨ ਵਿਚੋਂ ਪੰਜ ਛੇ ਮਹਿੰਗੇ ਮੋਬਾਈਲ ਫ਼ੋਨ, ਲੈਪਟਾਪ, ਸਪੀਕਰ, ਪਾਵਰ ਬੈਂਕ, ਚਾਰਜਰ ਆਦਿ ਚੋਰੀ ਹੋਏ ਹਨ | ਇਸ ਦੁਕਾਨ ਤੋਂ ਇਲਾਵਾ ਚੋਰਾਂ ਵਲੋਂ ਨਜ਼ਦੀਕੀ ਤਿੰਨ ਹੋਰ ਦੁਕਾਨਾਂ ਦੇ ਤਾਲੇ ਤੋੜਨ ਦੀ ਕੋਸ਼ਿਸ਼ ਕੀਤੀ ਗਈ ਪਰ ਦੁਕਾਨਾਂ ਵਿਚ ਦਾਖਲ ਹੋਣ ਤੋਂ ਉਹ ਅਸਮਰਥ ਦੱਸੇ ਜਾ ਰਹੇ ਹਨ | ਸਰਦਾਰ ਮੋਬਾਈਲ ਦੇ ਮਾਲਕ ਨੂੰ ਰਾਤੀ ਕਰੀਬ ਢਾਈ ਵਜੇ ਮਾਰਕੀਟ ਦੇ ਚੌਕੀਦਾਰ ਦਾ ਫ਼ੋਨ ਆਇਆ ਪਰ ਉਸ ਵੇਲੇ ਉਹ ਫ਼ੋਨ ਨਾ ਚੁੱਕ ਸਕਿਆ ਜਿਸ ਦੇ ਚੱਲਦਿਆਂ ਉਸ ਨੇ ਜਦ ਵਾਪਸ ਚਾਰ ਵਜੇ ਫ਼ੋਨ ਕੀਤੇ ਤਾਂ ਉਸ ਨੂੰ ਜਾਣਕਾਰੀ ਮਿਲੀ ਕਿ ਚੋਰਾਂ ਨੇ ਉਨ੍ਹਾਂ ਦੀ ਦੁਕਾਨ ਦੇ ਤਾਲੇ ਤੋੜੇ ਹਨ ਅਤੇ ਉਸ ਨੇ ਭਾਵ ਚੌਕੀਦਾਰ ਨੇ ਮੁੜ ਤਾਲਾ ਲਗਾ ਦਿੱਤਾ ਹੈ | ਸੂਚਨਾ ਮਿਲਣ ਉੱਤੇ ਅਮਨਦੀਪ ਸਿੰਘ ਤੁਰੰਤ ਆਪਣੇ ਪਿੰਡ ਸਾਰੋ ਤੋਂ ਸੰਗਰੂਰ ਪੁੱਜਿਆ ਤੇ ਜਦ ਦੁਕਾਨ ਅੰਦਰ ਜਾ ਕੇ ਦੇਖਿਆ ਤਾਂ ਉਪਰੋਕਤ ਨੁਕਸਾਨ ਦੀ ਉਸ ਨੂੰ ਜਾਣਕਾਰੀ ਮਿਲੀ | ਸੀ.ਸੀ.ਟੀ.ਵੀ. ਫੁਟੇਜ ਤੋਂ ਮਿਲੀ ਜਾਣਕਾਰੀ ਅਨੁਸਾਰ ਤਿੰਨ ਅਣਪਛਾਤੇ ਵਿਅਕਤੀ ਮੋਟਰਸਾਈਕਲ ਉੱਤੇ ਸਵਾਰ ਹੋ ਕੇ ਆਏ | ਇਹ ਵਿਅਕਤੀ 1.38 ਮਿੰਟ ਉੱਤੇ ਦਾਖਲ ਹੋਏ ਅਤੇ 1.59 ਉੱਤੇ ਵਾਪਸ ਬਾਹਰ ਆਏ | ਦੁਕਾਨ ਵਿਚ ਮੋਬਾਈਲ ਅਸੈਸਰੀ ਅਤੇ ਹੋਰ ਸਮਾਨ ਤੋਂ ਇਲਾਵਾ ਤਕਰੀਬਨ 22 ਹਾਜ਼ਰ 430 ਰੁਪਏ ਨਗਦ ਵੀ ਸਨ ਜੋ ਵੀ ਚੋਰੀ ਹੋ ਗਏ ਹਨ | ਐਸ.ਐੱਚ.ਓ. ਸਿਟੀ ਮਨਪ੍ਰੀਤ ਸਿੰਘ ਅਨੁਸਾਰ ਅਣਪਛਾਤੇ ਵਿਅਕਤੀਆਂ ਵਿਚੋਂ ਇੱਕ ਦੀ ਪਹਿਚਾਣ ਹੋ ਗਈ ਹੈ | ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਪੁਲਿਸ ਵਲੋਂ ਮੁਕੱਦਮਾ ਦਰਜ ਕਰ ਲਿਆ ਹੈ ਅਤੇ ਜਲਦ ਤਿੰਨੇ ਵਿਅਕਤੀ ਪੁਲਿਸ ਦੀ ਹਿਰਾਸਤ ਵਿਚ ਹੋਣਗੇ |
ਪਿਛਲੀ ਖ਼ਬਰ ਜ਼ਿਲ੍ਹਾ ਸੰਗਰੂਰ ਦੇ 19 ਪੀ.ਐਮ. ਸ੍ਰੀ ਸਕੂਲਾਂ ਦੀ ਕੇਂਦਰ ਸਰਕਾਰ ਵਲੋਂ ਬਦਲੀ ਜਾਵੇਗੀ ਨੁਹਾਰ ਅਗਲੀ ਖ਼ਬਰ ਪੁਰਸ਼ਾਰਥੀ ਸ੍ਰੀ ਰਾਮ ਲੀਲ੍ਹਾ ਕਮੇਟੀ ਵਲੋਂ ਰਾਮ ਲੀਲ੍ਹਾ ਸ਼ੁਰੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।