21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਸਹਿਮਤੀ ਨਾਲ ਹੀ ਬਣਾਇਆ ਜਾਵੇਗਾ ਕਾਂਗਰਸ ਦਾ ਜ਼ਿਲ੍ਹਾ ਪ੍ਰਧਾਨ- ਜਾਂਗੜ

ਅਜੀਤ ਡੈਸਕ 21-09-2025
ਲਹਿਰਾਗਾਗਾ, ਮੂਣਕ, 20 ਸਤੰਬਰ (ਗਰਗ, ਮਦਾਨ, ਭਾਰਦਵਾਜ) - ਕਾਂਗਰਸ ਪਾਰਟੀ ਵਲੋਂ ਲਾਏ ਜ਼ਿਲ੍ਹਾ ਸੰਗਰੂਰ ਦੇ ਅਬਜ਼ਰਵਰ ਜਗਦੀਸ਼ ਚੰਦਰ ਜਾਂਗੜ ਸਾਬਕਾ ਮੰਤਰੀ ਰਾਜਸਥਾਨ ਵਲੋਂ ਸਥਾਨਕ ਜੀ.ਪੀ.ਐਫ ਕੰਪਲੈਕਸ ਵਿਖੇ ਵਿਸ਼ੇਸ਼ ਤੌਰ 'ਤੇ ਪਹੁੰਚ ਅਤੇ ਕਾਂਗਰਸ ਪਾਰਟੀ ਦੇ ਬਹੁ ਗਿਣਤੀ ਇਕੱਠ ਨੂੰ ਸੰਬੋਧਨ ਕੀਤਾ | ਇਸ ਮੌਕੇ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਦੇ ਸਪੁੱਤਰ ਰਾਹੁਲਇੰਦਰ ਸਿੰਘ ਸਿੱਧੂ ਭੱਠਲ ਮੈਂਬਰ ਆਲ ਇੰਡੀਆ ਕਾਂਗਰਸ ਕਮੇਟੀ ਕਿਸਾਨ ਸੈੱਲ ਦੇ ਨੈਸ਼ਨਲ ਕੋਆਰਡੀਨੇਟਰ, ਪੰਜਾਬ ਪ੍ਰਦੇਸ਼ ਕਾਂਗਰਸ ਦੇ ਮੈਂਬਰ ਦੁਰਲੱਭ ਸਿੰਘ ਸਿੱਧੂ ਅਤੇ ਸਨਮੀਕ ਸਿੰਘ ਹੈਨਰੀ ਤੋਂ ਇਲਾਵਾ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰਪਾਲ ਸਿੰਘ ਸਿਵੀਆ, ਕਾਂਗਰਸ ਦੇ ਬਲਾਕ ਪ੍ਰਧਾਨ ਕਸ਼ਮੀਰ ਸਿੰਘ ਜਲੂਰ, ਸਰਪੰਚ ਜਸਵਿੰਦਰ ਸਿੰਘ ਰਿੰਪੀ, ਰਵਿੰਦਰ ਸਿੰਘ ਰਿੰਕੂ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਪਾਰਟੀ ਵਲੋਂ ਲਗਾਏ ਗਏ ਅਬਜ਼ਰਵਰ ਅਤੇ ਸਾਬਕਾ ਮੰਤਰੀ ਰਾਜਸਥਾਨ ਜਗਦੀਸ਼ ਚੰਦਰ ਜਾਂਗੜ ਨੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸੀ ਵਰਕਰਾਂ ਵਿਚ ਜ਼ਿਲੇ੍ਹ ਦਾ ਪ੍ਰਧਾਨ ਚੁਣਨ ਸਬੰਧੀ ਭਾਰੀ ਉਤਸ਼ਾਹ ਹੈ, ਤਾਂ ਜੋ ਆਗਾਮੀ ਚੋਣਾਂ ਵਿਚ ਸਰਕਾਰ ਬਣਾਉਣ ਦੀ ਤਿਆਰੀ ਪੂਰੇ ਜ਼ੋਰ ਸ਼ੋਰ ਨਾਲ ਕੀਤੀ ਜਾ ਸਕੇ | ਉਨ੍ਹਾਂ ਕਿਹਾ ਕਿ ਪੂਰੇ ਜ਼ਿਲੇ੍ਹ ਦੀ ਸਹਿਮਤੀ ਅਤੇ ਸਲਾਹ ਨਾਲ ਹੀ ਜ਼ਿਲ੍ਹਾ ਸੰਗਰੂਰ ਦਾ ਪ੍ਰਧਾਨ ਬਣਾਇਆ ਜਾਵੇਗਾ | ਇਸ ਲਈ ਹੀ ਮੈਂ ਮਜ਼ਬੂਤ ਸੰਗਠਨ ਦੀ ਤਿਆਰੀ ਸਬੰਧੀ ਰਾਏ ਲੈਣ ਆਇਆ ਹਾਂ | ਉਨ੍ਹਾਂ ਕਿਹਾ ਕਿ ਪੂਰੇ ਪੰਜਾਬ ਦੇ ਕਾਂਗਰਸੀ ਵਰਕਰਾਂ ਨੇ ਅਹਿਦ ਕੀਤਾ ਹੈ ਕਿ 2027 ਵਿਚ ਮੌਜੂਦਾ ਆਪ ਸਰਕਾਰ ਨੂੰ ਪੱਟ ਕੇ ਕਾਂਗਰਸ ਦੀ ਸਰਕਾਰ ਲਿਆਵਾਂਗੇ | ਉਨ੍ਹਾਂ ਆਪ ਪਾਰਟੀ ਦੀ ਭਗਵੰਤ ਮਾਨ ਸਰਕਾਰ ਸਬੰਧੀ ਕਿਹਾ, ਕਿ ਇਨ੍ਹਾਂ ਨੇ ਪੰਜਾਬ ਨੂੰ ਬਰਬਾਦ ਕਰ ਦਿੱਤਾ ਹੈ | ਚਾਰੇ ਪਾਸੇ ਲੁੱਟ ਖੋਹ ਕਤਲੋਗਾਰਦ ਸ਼ਰੇਆਮ ਹੋ ਰਹੀ ਹੈ | ਇਸ ਮੌਕੇ ਬੀਬੀ ਭੱਠਲ ਦੇ ਸਪੁੱਤਰ ਰਾਹੁਲਇੰਦਰ ਸਿੱਧੂ ਨੇ ਕਿਹਾ ਕਿ ਪਾਰਟੀ ਜੋ ਵੀ ਫੈਸਲਾ ਲਵੇਗੀ ਸਾਨੂੰ ਮਨਜ਼ੂਰ ਹੋਵੇਗਾ | ਬੀਬੀ ਭੱਠਲ ਦੇ ਓ.ਐਸ.ਡੀ. ਰਵਿੰਦਰ ਸਿੰਘ ਟੁਰਨਾ, ਐਡਵੋਕੇਟ ਪ੍ਰੇਮਪਾਲ ਅਲੀਸ਼ੇਰ, ਰਜੇਸ਼ ਕੁਮਾਰ ਭੋਲਾ, ਦਲਜੀਤ ਸਿੰਘ ਵਿਰਕ ਡਸਕਾ, ਸੰਜੀਵ ਹਨੀ, ਸਰਪੰਚ ਰਵਿੰਦਰ ਰਿੰਕੂ, ਰਾਜਵਿੰਦਰ ਲਵਲੀ, ਤਰਲੋਕ ਸਿੰਘ, ਬਿੰਦਰ ਗੋਇਲ, ਅਵਤਾਰ ਸਿੰਘ ਤਾਰੀ, ਗੁਰਸੇਵਕ ਸਿੰਘ ਰੋੜੇਵਾਲ, ਰਣਧੀਰ ਸਿੰਘ ਖਾਈ, ਗੁਰਵਿੰਦਰ ਸਿੰਘ ਗੁਰੀ, ਮਨਦੀਪ ਸਿੰਘ ਕਾਲੀਆ, ਕਰਨਵੀਰ ਸਿੰਘ ਸੇੇਖੂਵਾਸ, ਹਰਮੀਤ ਸਿੰਘ ਕਾਲੀਆ , ਈਸ਼ਵਰ ਕੁੱਕੂ, ਸ਼ਿਵਜੀ ਸੰਗਤਪੁਰਾ, ਲਾਡੀ ਚੰਗਾਲੀਵਾਲਾ, ਸੁਰੇਸ਼ ਕੁਮਾਰ ਠੇਕੇਦਾਰ, ਸੁਰਿੰਦਰ ਕੁਮਾਰ ਘੀ ਖੰਡ ਵਾਲੇ ਮੌਜੂਦ ਸਨ |
ਪਿਛਲੀ ਖ਼ਬਰ ਚੇਅਰਮੈਨ ਹਰਪ੍ਰੀਤ ਨੰਗਲ ਹਲਕਾ ਅਮਰਗੜ੍ਹ ਦੇ ਸੰਗਠਨ ਇੰਚਾਰਜ ਨਿਯੁਕਤ ਅਗਲੀ ਖ਼ਬਰ ਕਾਰ ਦੀ ਟੱਕਰ ਵੱਜਣ ਕਾਰਨ ਸਕੂਟਰੀ ਸਵਾਰ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।