21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਧੂਰੀ ਦੇ ਸਾਰੇ ਕੰਮ ਪਹਿਲ ਦੇ ਆਧਾਰ 'ਤੇ ਹੋਣਗੇ - ਰਵਨੀਤ ਬਿੱਟੂ

ਅਜੀਤ ਡੈਸਕ 21-09-2025
ਧੂਰੀ, 20 ਸਤੰਬਰ (ਲਖਵੀਰ ਸਿੰਘ ਧਾਂਦਰਾ) - ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨਾਲ ਧੂਰੀ ਹਲਕੇ ਦੇ ਭਾਜਪਾ ਆਗੂ ਭੁਪੇਸ਼ ਜਿੰਦਲ ਨੇ ਦਿੱਲੀ ਵਿਖੇ ਧੂਰੀ ਦੇ ਰੇਲਵੇ ਸਬੰਧਿਤ ਕਾਰਜਾਂ ਬਾਰੇ ਚਰਚਾ ਕੀਤੀ ਅਤੇ ਧੂਰੀ ਦੇ ਮੇਨ ਫਾਟਕਾਂ ਉੱਤੇ ਬਣਨ ਵਾਲੇ ਓਵਰ ਬਿ੍ਜ ਦੀ ਮਨਜ਼ੂਰੀ ਸੰਬੰਧੀ, ਮਾਨਾਵਾਲਾ ਫਾਟਕਾਂ ਉੱਪਰ ਬਣਨ ਵਾਲੇ ਅੰਡਰ ਬਿ੍ਜ ਨੂੰ ਚੌੜਾ ਕਰਨ ਸੰਬੰਧੀ ਅਤੇ ਚਾਵਲਾਂ ਦੀਆਂ ਸਪੈਸ਼ਲ ਭਰਨ ਸੰਬੰਧੀ ਮੁਲਾਕਾਤ ਕੀਤੀ ਅਤੇ ਮੰਗ ਪੱਤਰ ਵੀ ਸੌਂਪਿਆ | ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਭਰੋਸਾ ਦਿੱਤਾ ਕਿ ਜਲਦ ਤੋਂ ਜਲਦ ਇਹਨਾਂ ਮਸਲਿਆਂ ਦਾ ਹੱਲ ਕੀਤਾ ਜਾਵੇਗਾ ਅਤੇ ਧੂਰੀ ਵਾਸੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ | ਇਸ ਸਮੇਂ ਜ਼ਿਲ੍ਹਾ ਰਾਈਸ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਜਿੰਦਲ ਵੀ ਨਾਲ ਮੌਜੂਦ ਸਨ |
ਪਿਛਲੀ ਖ਼ਬਰ ਪਰਜਾ ਮੰਡਲੀ ਸ਼ਹੀਦ ਭਗਵਾਨ ਸਿੰਘ ਲੌਂਗੋਵਾਲ ਦਾ ਸ਼ਹੀਦੀ ਦਿਹਾੜਾ ਮਨਾਇਆ ਅਗਲੀ ਖ਼ਬਰ ਚੇਅਰਮੈਨ ਹਰਪ੍ਰੀਤ ਨੰਗਲ ਹਲਕਾ ਅਮਰਗੜ੍ਹ ਦੇ ਸੰਗਠਨ ਇੰਚਾਰਜ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।