29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਹਲਕਾ ਵਿਧਾਇਕ ਵਲੋਂ ਸਵੱਛ ਭਾਰਤ ਤਹਿਤ ਆਈਆਂ ਮਸ਼ੀਨਾਂ ਨੂੰ ਕੀਤਾ ਲੋਕ ਅਰਪਿਤ

ਅਜੀਤ ਡੈਸਕ 30-08-2025
ਜ਼ੀਰਾ, 29 ਅਗਸਤ (ਪ੍ਰਤਾਪ ਸਿੰਘ ਹੀਰਾ)-ਭਾਰਤ ਸਰਕਾਰ ਵਲੋਂ ਚਲਾਈ ਗਈ ਸਵੱਛ ਭਾਰਤ ਸਕੀਮ ਤਹਿਤ ਨਗਰ ਕੌਂਸਲ ਜ਼ੀਰਾ ਨੂੰ ਸੀਵਰੇਜ ਸਿਸਟਮ ਨੂੰ ਠੀਕ ਕਰਨ ਲਈ ਮਿਲੀਆਂ ਮਸ਼ੀਨਾਂ ਨੂੰ ਲੋਕ ਅਰਪਿਤ ਕੀਤਾ ਗਿਆ | ਇਸ ਮੌਕੇ ਮੋਤੀ ਬਾਗ 'ਚ ਨਗਰ ਕੌਂਸਲ ਪ੍ਰਧਾਨ ਸਰਬਜੀਤ ਕੌਰ ਦੀ ਅਗਵਾਈ ਹੇਠ ਕਰਵਾਏ ਪੋ੍ਰਗਰਾਮ 'ਚ ਹਲਕਾ ਵਿਧਾਇਕ ਨਰੇਸ਼ ਕਟਾਰੀਆ ਮੁੱਖ ਮਹਿਮਾਨ ਵਜੋਂ ਪੁੱਜੇ ਤੇ ਆਈਆਂ ਮਸ਼ੀਨਾਂ ਨੂੰ ਲੋਕ ਅਰਪਿਤ ਕੀਤਾ | ਜਾਣਕਾਰੀ ਦਿੰਦਿਆਂ ਮਾਸਟਰ ਗੁਰਪ੍ਰੀਤ ਸਿੰਘ ਜੱਜ ਨੇ ਦੱਸਿਆ ਕਿ ਭਾਰਤ ਸਰਕਾਰ ਵਲੋਂ ਚਲਾਈ ਗਈ ਸਵੱਛ ਭਾਰਤ ਸਕੀਮ ਤਹਿਤ 50 ਹਜ਼ਾਰ ਤੋਂ ਘੱਟ ਆਬਾਦੀ ਵਾਲੇ ਸ਼ਹਿਰਾਂ 'ਚੋਂ ਜ਼ੀਰਾ ਸ਼ਹਿਰ ਪਹਿਲੇ ਨੰਬਰ 'ਤੇ ਅਤੇ ਭਾਰਤ 'ਚੋਂ ਤੀਸਰੇ ਨੰਬਰ 'ਤੇ ਆਇਆ ਹੈ, ਜਿਸ ਦੇ ਚੱਲਦਿਆਂ ਪੰਜਾਬ ਸਰਕਾਰ ਵਲੋਂ ਨਗਰ ਕੌਂਸਲ ਜ਼ੀਰਾ ਨੂੰ 2 ਬਟਕ ਮਸ਼ੀਨਾਂ, 2 ਜੈਂਡਿਗ ਮਸ਼ੀਨਾਂ ਤੇ 3 ਸੀਵਰ ਇੰਜਨ ਭੇਜੇ ਗਏ ਹਨ | ਇਨ੍ਹਾਂ ਮਸ਼ੀਨਾਂ ਦੇ ਮਿਲਣ ਨਾਲ ਸ਼ਹਿਰ ਦੇ ਸੀਵਰੇਜ ਸਿਸਟਮ 'ਚ ਇਕ ਵੱਡਾ ਸੁਧਾਰ ਆਵੇਗਾ, ਕਿਉਂਕਿ ਇਹ ਮਸ਼ੀਨਾਂ ਛੋਟੀਆਂ ਗਲੀਆਂ 'ਚ ਵੀ ਕੰਮ ਕਰ ਸਕਦੀਆਂ ਹਨ | ਇਸ ਮੌਕੇ ਕਰਵਾਏ ਸਮਾਗਮ ਵਿਚ ਮੁੱਖ ਪਤਵੰਤਿਆਂ 'ਚ ਕਾਰਜ ਸਾਧਕ ਅਫ਼ਸਰ ਨਰਿੰਦਰ ਕੁਮਾਰ, ਧਰਮਪਾਲ ਚੁੱਘ ਸਾਬਕਾ ਪ੍ਰਧਾਨ ਨਗਰ ਕੌਂਸਲ ਜ਼ੀਰਾ, ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਰਾਜੇਸ਼ ਕੁਮਾਰ ਢੰਡ, ਲੱਕੀ ਪਾਸੀ, ਜਰਨੈਲ ਸਿੰਘ ਭੁੱਲਰ ਪ੍ਰਧਾਨ ਪ੍ਰਕਿਰਤੀ ਕਲੱਬ, ਬਲਜਿੰਦਰ ਸਿੰਘ ਗਿੱਲ ਨੰਬਰਦਾਰ, ਹਰਪਾਲ ਸਿੰਘ ਪੰਡੋਰੀ, ਗੁਰਪ੍ਰੀਤ ਸਿੰਘ ਗੋਪੀ ਪ੍ਰਧਾਨ ਟਰੱਕ ਯੂਨੀਅਨ, ਭੁਪਿੰਦਰ ਸਿੰਘ ਮਣੀ, ਬਲਵੀਰ ਸਿੰਘ ਐਮ.ਸੀ, ਪਿਆਰਾ ਸਿੰਘ ਐਮ.ਸੀ, ਹਰਜੀਤ ਕੌਰ ਐਮ.ਸੀ, ਰੇਸ਼ਮ ਕੌਰ ਐਮ.ਸੀ, ਜਸਲੀਨ ਕੌਰ ਐਮ.ਸੀ, ਅਮਨਦੀਪ ਸਿੰਘ ਦਰਗਣ, ਮਨਿੰਦਰ ਸਿੰਘ ਬੱਬੂ, ਦਮਨਜੀਤ ਸ਼ਰਮਾ, ਸ਼ਮਸ਼ੇਰ ਸਿੰਘ ਸੰਧੂ, ਵਿਸ਼ਾਲ, ਮੁਖਤਿਆਰ ਸਿੰਘ, ਸੋਨਮ ਬਾਲਾ, ਜਸਲੀਨ ਕੌਰ, ਮਾਇਆ ਰਾਣੀ ਆਦਿ ਸ਼ਾਮਿਲ ਸਨ |
ਪਿਛਲੀ ਖ਼ਬਰ ਕਾਂਗਰਸ ਦੇ ਸਾਬਕਾ ਵਿਧਾਇਕ ਕੁਲਬੀਰ ਜ਼ੀਰਾ ਵਲੋਂ ਹੜ੍ਹ ਪ੍ਰਭਾਵਿਤ ਖੇਤਰ ਦਾ ਦੌਰਾ ਅਗਲੀ ਖ਼ਬਰ ਪੰਜਾਬ ਯੂਨੀਵਰਸਿਟੀ ਪਟਿਆਲਾ ਦੇ ਕੈਂਪਸ 'ਚ 'ਮਹਾਨ ਕੋਸ਼' ਨਸ਼ਟ ਕੀਤੇ ਜਾਣ ਦੀ ਪ੍ਰਕਿਰਿਆ ਦੀ ਨਿਖੇਧੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।