29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਟੀ.ਬੀ.ਐੱਸ. ਇੰਟਰਨੈਸ਼ਨਲ ਸਕੂਲ 'ਚ ਗਣੇਸ਼ ਚਤੁਰਥੀ ਉਤਸ਼ਾਹ ਨਾਲ ਮਨਾਈ

ਅਜੀਤ ਡੈਸਕ 30-08-2025
ਫ਼ਿਰੋਜ਼ਸ਼ਾਹ, 29 ਅਗਸਤ (ਸਰਬਜੀਤ ਸਿੰਘ ਧਾਲੀਵਾਲ)-ਫ਼ਿਰੋਜ਼ਪੁਰ-ਮੋਗਾ ਰੋਡ 'ਤੇ ਸਥਿਤ ਟੀ.ਬੀ.ਐੱਸ. ਇੰਟਰਨੈਸ਼ਨਲ ਸਕੂਲ 'ਚ ਗਣੇਸ਼ ਚਤੁਰਥੀ ਉਤਸ਼ਾਹ ਨਾਲ ਮਨਾਈ ਗਈ | ਸਕੂਲ 'ਚ ਭਗਵਾਨ ਸ੍ਰੀ ਗਣੇਸ਼ ਦੀ ਮੂਰਤੀ ਸਥਾਪਤ ਕੀਤੀ ਗਈ | ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰਾਂ, ਪਿ੍ੰਸੀਪਲ ਤੇ ਅਧਿਆਪਕਾਂ ਨੇ ਭਗਵਾਨ ਗਣੇਸ਼ ਦੀ ਪੂਜਾ ਕੀਤੀ ਤੇ ਫ਼ੁਲ ਚੜ੍ਹਾਏ | ਇਸ ਮੌਕੇ ਭਜਨ ਕੀਰਤਨ ਵੀ ਕੀਤਾ ਗਿਆ, ਜਿਸ ਕਾਰਨ ਸਾਰਾ ਮਾਹੌਲ ਗਣੇਸ਼ ਜੀ ਦੇ ਭਗਤੀ ਨਾਲ ਭਰ ਗਿਆ ਤੇ 'ਗਣਪਤੀ ਬੱਪਾ ਮੋਰਿਆ' ਦੇ ਜੈਕਾਰੇ ਹਵਾ 'ਚ ਗੂੰਜ ਉੱਠੇ | ਪੂਜਾ ਤੇ ਆਰਤੀ ਤੋਂ ਬਾਅਦ ਸਾਰਿਆਂ ਨੂੰ ਪ੍ਰਸ਼ਾਦ ਵੰਡਿਆ ਗਿਆ | ਸਕੂਲ ਪਿ੍ੰਸੀਪਲ ਰੇਖਾ ਪਾਸੀ ਨੇ ਸਾਰਿਆਂ ਨੂੰ ਜੀਵਨ 'ਚ ਸਫਲਤਾ, ਹਰ ਕੰਮ ਵਿਚ ਇਕਾਗਰਤਾ ਤੇ ਹਮੇਸ਼ਾ ਅੱਗੇ ਵਧਦੇ ਰਹਿਣ ਦੀ ਕਾਮਨਾ ਕੀਤੀ | ਇਸ ਸਮੇਂ ਟੀ.ਬੀ.ਐੱਸ ਇੰਟਰਨੈਸ਼ਨਲ ਸਕੂਲ ਦੀ ਤਰੱਕੀ, ਸਾਰਿਆਂ ਦੀ ਚੰਗੀ ਸਿਹਤ ਤੇ ਸਫ਼ਲਤਾ ਲਈ ਭਗਵਾਨ ਗਣੇਸ਼ ਅੱਗੇ ਅਰਦਾਸ ਕੀਤੀ |
ਪਿਛਲੀ ਖ਼ਬਰ ਸਰਹੱਦ ਦੇ ਨਾਲ ਪਾਕਿਸਤਾਨ 'ਚ ਬੰਨ੍ਹ ਟੁੱਟਣ ਕਾਰਨ ਭਾਰਤੀ ਖੇਤਰ ਵਿਚ ਫਸਲਾਂ ਦੀ ਹੋ ਰਹੀ ਤਬਾਹੀ ਅਗਲੀ ਖ਼ਬਰ ਫਾਇਰ ਕਰ ਕੇ ਜ਼ਖ਼ਮੀ ਕਰਨ ਦੇ ਦੋਸ਼ਾਂ ਹੇਠ ਅਣਪਛਾਤਿਆਂ ਸਮੇਤ 5 ਨਾਮਜ਼ਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।