29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਕਰਨੈਲ ਸਿੰਘ ਭਾਵੜਾ ਸਾਬਕਾ ਚੇਅਰਮੈਨ ਪਸ਼ੂਆਂ ਦਾ ਚਾਰਾ ਲੈ ਕੇ ਹੜ੍ਹ ਪੀੜਤਾਂ ਕੋਲ ਪਹੁੰਚੇ

ਅਜੀਤ ਡੈਸਕ 30-08-2025
ਮੱਲਾਂਵਾਲਾ, 29 ਅਗਸਤ (ਬਲਬੀਰ ਸਿੰਘ ਜੋਸਨ)-ਸਤਲੁਜ ਦਰਿਆ ਵਿਚ ਆਏ ਹੜ੍ਹ ਕਰਕੇ ਕੰਢੀ ਏਰੀਏ ਦੇ ਲੋਕਾਂ ਉੱਪਰ ਮੁਸੀਬਤਾਂ ਦਾ ਭਾਰ ਘਟਣ ਦਾ ਨਾਮ ਨਹੀਂ ਲੈ ਰਿਹਾ | ਪ੍ਰਸ਼ਾਸਨ ਤੋਂ ਬੇਸਹਾਰਾ ਹੋਏ ਲੋਕ ਇਕ ਦੂਜੇ ਦੀ ਮਦਦ ਕਰਨ ਲਈ ਮਜਬੂਰ ਹਨ | ਮੱਲਾਂਵਾਲਾ ਦੇ ਨਾਲ ਲਗਦੇ ਸਤਲੁਜ ਦਰਿਆ ਦੇ ਏਰੀਏ ਦੇ ਦੋ ਦਰਜਨ ਪਿੰਡਾਂ ਦੇ 80 ਫ਼ੀਸਦੀ ਤੋਂ ਵੱਧ ਘਰ ਅਜੇ ਵੀ ਪਾਣੀ ਅੰਦਰ ਘਿਰੇ ਹੋਏ ਹਨ | ਜਿਨ੍ਹਾਂ ਤੱਕ ਕੋਈ ਰਾਹਤ ਕਾਰਜ ਨਹੀਂ ਪਹੁੰਚ ਰਿਹਾ | ਦੋ ਤੋਂ ਤਿੰਨ ਫੁੱਟ ਪਾਣੀ ਵਿਚ ਕੰਢੀ ਏਰੀਏ ਦੇ ਲੋਕਾਂ ਦੇ ਪਸ਼ੂ ਖੜੇ ਹਨ ਪਰ ਉਨ੍ਹਾਂ ਤੱਕ ਕੋਈ ਹਰਾ ਚਾਰਾ ਜਾਂ ਤੂੜੀ ਵਗ਼ੈਰਾ ਨਹੀਂ ਪਹੁੰਚ ਰਹੀ | ਆਪਣਿਆਂ ਦਾ ਦਰਦ ਮਹਿਸੂਸ ਕਰਦੇ ਹੋਏ ਫ਼ਿਰੋਜ਼ਪੁਰ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਜਥੇਦਾਰ ਕਰਨੈਲ ਸਿੰਘ ਭਾਵੜਾ ਸਾਥੀਆਂ ਸਮੇਤ ਹੜ੍ਹ ਪ੍ਰਭਾਵਿਤ ਲੋਕਾਂ ਲਈ ਚਾਰਾ ਅਤੇ ਹੋਰ ਰਾਸ਼ਨ ਲੈ ਕੇ ਪਿੰਡ ਨਿਹਾਲਾ ਲਵੇਰਾ, ਹਾਮਦ ਚੱਕ, ਰੁਕਣੇ ਵਾਲਾ ਏਰੀਆ ਵਿਚ ਪਹੁੰਚੇ | ਪਾਣੀ ਦਾ ਪੱਧਰ ਜ਼ਿਆਦਾ ਹੋਣ ਕਰਕੇ ਪਾਣੀ ਅੰਦਰ ਟਰੈਕਟਰ ਅਤੇ ਗੱਡੀ ਵਗ਼ੈਰਾ ਨਹੀਂ ਜਾ ਸਕਦੇ ਪਰ ਬਾਹਰੋਂ ਆਉਂਦੀ ਸਹਾਇਤਾ ਹੌਲੀ ਹੌਲੀ ਬੇੜੀਆਂ ਰਾਹੀਂ ਜ਼ਰੂਰਤ ਵਾਲੇ ਸਥਾਨਾਂ ਤੱਕ ਨੌਜਵਾਨਾਂ ਵਲੋਂ ਪਹੁੰਚਦੀ ਕੀਤੀ ਹੈ | ਦੂਜੇ ਪਾਸੇ ਜੇ ਪ੍ਰਸ਼ਾਸਨ ਤੇ ਸਰਕਾਰ ਦੀ ਕਾਰਗੁਜ਼ਾਰੀ ਵੱਲ ਧਿਆਨ ਮਾਰੀਏ ਤਾਂ ਖ਼ਾਲੀ ਹੱਥੀ ਗੇੜੇ ਮਾਰਦੇ ਇਹਨਾਂ ਸਰਕਾਰ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਹੜ੍ਹ ਪੀੜਤਾਂ ਲਈ ਸਹਾਇਤਾ ਊਠ ਦਾ ਬੁੱਲ੍ਹ ਬਣਿਆ ਹੋਇਆ ਹੈ | ਹੜ੍ਹ ਪੀੜਤਾਂ ਦੀ ਯੂਨਾਈਟਿਡ ਸਿੱਖ ਸੰਸਥਾ, ਵਾਰਸ ਪੰਜਾਬ ਦੇ ਜਥੇਬੰਦੀ, ਹੇਮਕੁੰਟ ਫਾਊਾਡੇਸ਼ਨ, ਫ਼ੌਜ, ਐਨ.ਡੀ.ਆਰ.ਐਫ ਦੀਆਂ ਟੀਮਾਂ ਅਤੇ ਇਲਾਕੇ ਦੇ ਲੋਕ ਆਪਸ ਵਿਚ ਪੀੜਤ ਭਰਾਵਾਂ ਦੀ ਮਦਦ ਕਰ ਰਹੇ ਸਨ |
ਪਿਛਲੀ ਖ਼ਬਰ ਹੜ੍ਹ ਪ੍ਰਭਾਵਿਤ ਪਿੰਡ ਕਾਲੂ ਵਾਲਾ 'ਚ ਪਸ਼ੂਆਂ ਲਈ ਚਾਰੇ ਸਮੇਤ 6 ਨਾਗਰਿਕ ਸੁਰੱਖਿਅਤ ਥਾਂ ਪਹੁੰਚਾਏ ਅਗਲੀ ਖ਼ਬਰ ਸਰਹੱਦ ਦੇ ਨਾਲ ਪਾਕਿਸਤਾਨ 'ਚ ਬੰਨ੍ਹ ਟੁੱਟਣ ਕਾਰਨ ਭਾਰਤੀ ਖੇਤਰ ਵਿਚ ਫਸਲਾਂ ਦੀ ਹੋ ਰਹੀ ਤਬਾਹੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।