ਕੁੱਲਗੜ੍ਹੀ, 30 ਅਗਸਤ (ਸੁਖਜਿੰਦਰ ਸਿੰਘ ਸੰਧੂ)-ਸਰਹੱਦੀ ਇਲਾਕੇ ਵਿਚ ਪਾਣੀ ਦੀ ਮਾਰ ਹੇਠ ਆਏ ਮੁਸੀਬਤ 'ਚ ਫਸੇ ਲੋਕਾਂ ਦੀ ਮਦਦ ਲਈ ਅੱਜ ਗੁਰਦੁਆਰਾ ਸ੍ਰੀ ਗੁਰੂ ਰਾਮਦਾਸ ਜੀ ਅਰਮਾਨਪੁਰਾ (ਆਸਲ) ਦੇ ਮੁੱਖ ਸੇਵਾਦਾਰ ਭਗਤ ਮਿਲਖਾ ਦੀ ਅਗਵਾਹੀ 'ਚ ਸੰਗਤਾਂ ਵਲੋਂ ਤੂੜੀ, ਮੱਕੀ ਦਾ ਅਚਾਰ, ਫੀਡ, ਤਰਪਾਲਾਂ, ਡੀਜ਼ਲ ਤੇਲ ਤੇ ਰਾਸ਼ਨ ਦੀ ਸੇਵਾ ਲਈ ਟਰੈਕਟਰ ਟਰਾਲੀਆਂ ਅਤੇ ਜੀਪਾਂ ਰਾਹੀਂ ਰਾਹਤ ਸਮਗਰੀ ਨੂੰ ਗੁਰਦੁਆਰਾ ਸਾਹਿਬ ਤੋਂ ਰਵਾਨਾ ਕੀਤਾ | ਇਸ ਸਮੇਂ ਭਗਤ ਮਿਲਖਾ ਸਿੰਘ ਨੇ ਕਿਹਾ ਸਾਡੇ ਆਪਣੇ ਲੋਕ ਕੁਦਰਤ ਦੀ ਮਾਰ ਹੇਠ ਆ ਮੁਸੀਬਤਾਂ 'ਚ ਘਿਰ ਚੁੱਕੇ ਹਨ ਸਾਡਾ ਮੁੱਢਲਾ ਫ਼ਰਜ਼ ਬਣਦਾ ਹੈ ਇਸ ਅÏਖੀ ਘੜੀ 'ਚ ਆਪਣਿਆਂ ਦੇ ਦੁੱਖ ਵਿਚ ਉਨ੍ਹਾਂ ਦਾ ਸਾਥ ਦੇਈਏ | ਉਨ੍ਹਾਂ ਹੜ੍ਹ ਪੀੜਤ ਪਰਿਵਾਰਾਂ ਦੀ ਸੇਵਾ ਲਈ ਗੁਰੂ ਘਰ ਵਿਚ ਵੀ ਪੂਰੇ ਪ੍ਰਬੰਧ ਕੀਤੇ ਹੋਏ ਹਨ | ਉਨ੍ਹਾਂ ਦੱਸਿਆ ਕੋਈ ਪਰਿਵਾਰ ਜਦੋਂ ਚਾਹੇ ਗੁਰੂ ਘਰ ਆ ਕੇ ਰਹਿ ਸਕਦਾ ਉਨ੍ਹਾਂ ਦੇ ਰਹਿਣ, ਖਾਣ ਪੀਣ ਤੇ ਪਸ਼ੂਆਂ ਦੇ ਚਾਰੇ ਦਾ ਪੂਰਾ ਪ੍ਰਬੰਧ ਗੁਰੂ ਘਰ ਵਲੋਂ ਕੀਤਾ ਜਾਵੇਗਾ | ਇਸ ਸਮੇਂ ਸੇਵਾਦਾਰ ਨਿਰਵੈਰ ਸਿੰਘ, ਕÏਰਜੀਤ ਸਿੰਘ ਢਿੱਲੋਂ, ਗੁਰਜੀਤ ਸਿੰਘ ਮੱਲੀ, ਇੰਦਰਪਾਲ ਸਿੰਘ, ਰਮਨਦੀਪ ਸਿੰਘ ਕੁੱਲਗੜ੍ਹੀ, ਮਨਪ੍ਰੀਤ ਸਿੰਘ, ਜਗਜੀਤ ਸਿੰਘ, ਸੁਖਦੇਵ ਸਿੰਘ, ਜੱਗਾ ਸਿੰਘ, ਅਮਰੀਕ ਸਿੰਘ, ਜਗਦੀਪ ਸਿੰਘ, ਜਸਬੀਰ ਸਿੰਘ ਠੇਕੇਦਾਰ, ਗੁਰਮੇਜ਼ ਸਿੰਘ ਠੇਕੇਦਾਰ, ਜਗਦੀਸ਼ ਸਿੰਘ ਮੱਲੀ, ਨਵਿੰਦਰ ਸਿੰਘ ਸੋਢੀ, ਗੁਲਜ਼ਾਰ ਸਿੰਘ, ਬਲਵੀਰ ਸਿੰਘ, ਗੁਰਚਰਨ ਸਿੰਘ, ਬਲਵਿੰਦਰ ਸਿੰਘ, ਜਗਦੇਵ ਸਿੰਘ, ਬਲਜੀਤ ਸਿੰਘ, ਹਰਪਾਲ ਸਿੰਘ, ਸਵਰਨ ਸਿੰਘ, ਗੁਰਚਰਨ ਸਿੰਘ ਗੁਲਾਮ ਪੱਤਰਾ, ਰਸ਼ਪਾਲ ਸਿੰਘ, ਕੁਲਦੀਪ ਸਿੰਘ ਰਾਏ ਵਿੰਡਿਆ ਮੱਲਵਾਲ, ਡਾ. ਸਵਰਨ ਸਿੰਘ ਸਮੇਤ ਹੋਰ ਸੇਵਾਦਾਰ ਬਸਤੀ ਰਾਮ ਲਾਲ, ਬਸਤੀ ਭਾਨੇ ਵਾਲੀ, ਪੱਲਾ ਮੇਗਾ, ਕਿਲਚੇ ਆਦਿ ਪਿੰਡਾਂ ਦੇ ਲੋਕਾਂ ਨੂੰ ਲੋੜੀਂਦਾ ਸਾਮਾਨ ਦੇਣ ਲਈ ਰਵਾਨਾ ਹੋਏ |