16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

'ਦੀ ਸੋਚ ਵੈੱਲਫੇਅਰ ਸੁਸਾਇਟੀ' ਹੜ੍ਹ ਪੀੜਤਾਂ ਦੀ ਮਦਦ ਕਰਨ ਲਈ ਆਈ ਅੱਗੇ

ਅਜੀਤ ਡੈਸਕ 31-08-2025
ਗੁਰੂਹਰਸਹਾਏ, 30 ਅਗਸਤ (ਕਪਿਲ ਕੰਧਾਰੀ)-ਪੰਜਾਬ ਭਰ ਵਿਚ ਆਏ ਹੜ੍ਹ ਕਾਰਨ ਜਿੱਥੇ ਪੰਜਾਬ ਦੇ ਅਨੇਕਾਂ ਪਿੰਡਾਂ ਦੇ ਵਿਚ ਰਹਿੰਦੇ ਲੋਕਾਂ ਦੇ ਘਰਾਂ ਵਿਚ ਪਾਣੀ ਵੜਨ ਕਾਰਨ ਲੋਕ ਘਰ ਤੋਂ ਬੇਘਰ ਹੋ ਗਏ ਹਨ | ਉੱਥੇ ਹੀ ਗੁਰੂਹਰਸਹਾਏ ਦੇ ਨਾਲ ਲੱਗਦੇ ਪਿੰਡ ਦੋਨਾ ਮਤੜ, ਗਜਨੀ ਵਾਲਾ ਦੇ ਨਾਲ ਲੱਗਦੇ ਦਰਿਆ ਤੋਂ ਪਾਣੀ ਆ ਜਾਣ ਕਰਕੇ ਜਿੱਥੇ ਕਿਸਾਨਾਂ ਦੀ ਫ਼ਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ ਉੱਥੇ ਹੀ ਦਰਿਆ ਦਾ ਪਾਣੀ ਕਈ ਘਰਾਂ ਦੇ ਵਿਚ ਵੜਨ ਕਰਕੇ ਲੋਕ ਘਰੋਂ ਬੇਘਰ ਹੋ ਗਏ ਹਨ ਅਤੇ ਪਸ਼ੂਆਂ ਦੇ ਚਾਰੇ ਦੀ ਵੀ ਪਿੰਡ ਦੇ ਲੋਕਾਂ ਨੂੰ ਭਾਰ ਸਮੱਸਿਆ ਆਈ ਹੈ ਜਦ ਇਸ ਸਮੱਸਿਆ ਸਬੰਧੀ ਸ਼ਹਿਰ ਦੀ ਸਮਾਜ ਸੇਵੀ ਸੰਸਥਾ 'ਦੀ ਸੋਚ ਵੈੱਲਫੇਅਰ ਸੋਸਾਇਟੀ' ਦੇ ਮੈਂਬਰਾਂ ਨੂੰ ਪਤਾ ਚੱਲਿਆ ਤਾਂ ਸੋਸਾਇਟੀ ਦੇ ਮੈਂਬਰ ਅੱਜ ਇਨ੍ਹਾਂ ਲੋਕਾਂ ਦੀ ਮਦਦ ਕਰਨ ਦੇ ਲਈ ਸੋਸਾਇਟੀ ਦੇ ਪ੍ਰਧਾਨ ਐਡਵੋਕੇਟ ਰੋਜਤ ਮੋਂਗਾ ਦੀ ਅਗਵਾਈ ਹੇਠ ਪਿੰਡ ਦੋਨਾ ਮਤੱੜ, ਗਜਨੀ ਵਾਲਾ ਵਿਖੇ ਪਹੁੰਚੇ | ਇਸ ਮੌਕੇ ਜਿੱਥੇ ਉਨ੍ਹਾਂ ਵਲੋਂ ਪਿੰਡ ਦੇ ਲੋਕਾਂ ਦੇ ਨਾਲ ਗੱਲਬਾਤ ਕਰਕੇ ਹਾਲਾਤ ਬਾਰੇ ਜਾਣਕਾਰੀ ਹਾਸਲ ਕੀਤੀ ਉੱਥੇ ਹੀ ਉਨ੍ਹਾਂ ਵਲੋਂ ਸੋਸਾਇਟੀ ਤਰਫ਼ੋਂ ਪਸ਼ੂਆਂ ਦੇ ਲਈ 120 ਦੇ ਕਰੀਬ ਪਰਿਵਾਰਾਂ ਨੂੰ 60 ਕੁਇੰਟਲ ਹਰਾ ਚਾਰਾ ਮੱਕੀ ਦਾ ਆਚਾਰ ਦਿੱਤਾ | ਇਸ ਮੌਕੇ ਗੱਲਬਾਤ ਕਰਦੇ ਹੋਏ ਪ੍ਰਧਾਨ ਰੋਜਤ ਮੋਂਗਾ ਨੇ ਕਿਹਾ ਕਿ ਉਨ੍ਹਾਂ ਦੀ ਸੋਸਾਇਟੀ ਸਮੇਂ ਸਮੇਂ 'ਤੇ ਲੋਕ ਭਲਾਈ ਦੇ ਕੰਮ ਕਰਦੀ ਹੈ ਅਤੇ ਅੱਜ ਵੀ ਜਦ ਉਨ੍ਹਾਂ ਨੂੰ ਪਤਾ ਚੱਲਿਆ ਕਿ ਇਨ੍ਹਾਂ ਪਰਿਵਾਰਾਂ ਨੂੰ ਪਸ਼ੂਆਂ ਦੇ ਚਾਰੇ ਦੀ ਬਹੁਤ ਜ਼ਰੂਰਤ ਹੈ ਅਤੇ ਅਸੀਂ ਅੱਜ ਆਪਣੀ ਸੋਸਾਇਟੀ ਵਲੋਂ ਇਨ੍ਹਾਂ ਨੂੰ 60 ਕੁਇੰਟਲ ਹਰਾ ਚਾਰਾ ਅਤੇ ਮੱਕੀ ਦਾ ਆਚਾਰ ਦਿੱਤਾ ਅਤੇ ਜੇਕਰ ਇਨ੍ਹਾਂ ਨੂੰ ਕਿਸੇ ਹੋਰ ਚੀਜ਼ ਦੀ ਵੀ ਜ਼ਰੂਰਤ ਹੋਈ ਤਾਂ ਉਨ੍ਹਾਂ ਦੀ ਸੋਸਾਇਟੀ ਉਹ ਵੀ ਇਨ੍ਹਾਂ ਤੱਕ ਪੁੱਜਦਾ ਕਰੇਗੀ | ਇਸ ਮੌਕੇ ਵਰੁਣ ਗਾਵੜੀ, ਸਿਮਰ ਬਰਾੜ, ਲੱਖਾ ਸੰਧੂ, ਨੰਦਨ ਮੋਂਗਾ ਐਡਵੋਕੇਟ, ਕਾਕਾ ਸੇਖੋ, ਸ਼ੇਖਰ ਮੋਂਗਾ ਆਦਿ ਮੌਜੂਦ ਸਨ |
ਪਿਛਲੀ ਖ਼ਬਰ ਆਸ਼ਾ ਵਰਕਰਾਂ ਨੇ ਮੰਗਾਂ ਨੂੰ ਲੈ ਕੇ ਕੀਤਾ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਅਗਲੀ ਖ਼ਬਰ ਸਮਾਜ ਸੇਵਾ ਸੁਸਾਇਟੀ ਵਲੋਂ ਵੱਖ-ਵੱਖ ਮਸਲਿਆਂ ਨੂੰ ਲੈ ਕੇ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।