19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਡਾ. ਓਬਰਾਏ ਨੇ ਫ਼ਿਰੋਜ਼ਪੁਰ ਜ਼ਿਲ੍ਹੇ ਨੂੰ ਦਿੱਤੀਆਂ 4 ਫੌਗਿੰਗ ਮਸ਼ੀਨਾਂ <br/>

ਡਾ. ਐੱਸ.ਪੀ. ਸਿੰਘ ਓਬਰਾਏ ਵਲੋਂ ਭੇਜੀਆ ਫੌਗਿੰਗ ਮਸ਼ੀਨਾਂ ਬੀ.ਐੱਸ.ਐੱਫ. ਤੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਭੇਟ ਕਰਨ ਸਮੇਂ | ਅਜੀਤ ਤਸਵੀਰਾਂ <br/> 21-09-2025
ਫ਼ਿਰੋਜ਼ਪੁਰ, 20 ਸਤੰਬਰ (ਰਾਕੇਸ਼ ਚਾਵਲਾ)- ਉੱਘੇ ਸਮਾਜਸੇਵੀ ਸੇਵੀ ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐੱਸ.ਪੀ. ਸਿੰਘ ਓਬਰਾਏ ਵਲੋਂ ਮਾਨਵਤਾ ਦੀ ਭਲਾਈ ਲਈ ਕੀਤੇ ਜਾ ਰਹੇ ਕਾਰਜਾਂ ਦੀ ਲੜੀ ਤਹਿਤ ਜਿੱਥੇ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਨੂੰ ਤਰਪਾਲਾਂ, ਮੱਛਰਦਾਨੀਆਂ, ਸੈਨੇਟਰੀ ਪੈਡ, ਦਵਾਈਆਂ, ਸੁੱਕਾ ਰਾਸ਼ਨ, ਪਸ਼ੂਆਂ ਦਾ ਚਾਰਾ ਆਦਿ ਵੱਡੀ ਗਿਣਤੀ ਵਿਚ ਮੁਹੱਈਆ ਕਰਵਾਇਆ ਜਾ ਰਿਹਾ ਹੈ ਉੱਥੇ ਹੀ ਪਸ਼ੂਆਂ ਤੇ ਆਮ ਲੋਕਾਂ ਨੂੰ ਆਉਣ ਵਾਲੀਆਂ ਬਿਮਾਰੀਆਂ ਤੋਂ ਛੁਟਕਾਰਾ ਪਾਉਣ ਲਈ ਫੌਗ ਮਸ਼ੀਨਾਂ ਦੀ ਮੰਗ ਕੀਤੀ ਗਈ ਸੀ ਜਿਸ ਸਬੰਧੀ ਜ਼ਿਲ੍ਹਾ ਪ੍ਰਧਾਨ ਅਮਰਜੀਤ ਕੌਰ ਛਾਬੜਾ ਤੇ ਜ਼ਿਲ੍ਹਾ ਮੀਤ ਪ੍ਰਧਾਨ ਦਵਿੰਦਰ ਸਿੰਘ ਛਾਬੜਾ ਵਲੋਂ ਦੱਸਿਆ ਗਿਆ ਕਿ ਡਾ. ਓਬਰਾਏ ਵਲੋਂ ਹੜ੍ਹਾਂ ਦੇ ਪਾਣੀਆਂ ਕਾਰਨ ਪ੍ਰਭਾਵਿਤ ਇਲਾਕਿਆਂ ਵਿਚ ਗੰਧਲੇ ਪਾਣੀ ਨਾਲ ਫੈਲਣ ਵਾਲੀਆ ਬਿਮਾਰੀਆਂ ਨੂੰ ਰੋਕਣ ਲਈ ਫ਼ੌਰੀ ਤੌਰ 'ਤੇ 4 ਮਸ਼ੀਨਾਂ ਭੇਜ ਦਿੱਤੀਆਂ ਗਈਆਂ ਹਨ, ਇਨ੍ਹਾਂ ਵਿਚੋਂ 2 ਫੌਗਿੰਗ ਮਸ਼ੀਨਾਂ ਬੀ.ਐੱਸ.ਐੱਫ. ਨੂੰ ਦਿੱਤੀਆਂ ਗਈਆਂ | ਦੱਸਣਯੋਗ ਹੈ ਕਿ ਬੀ.ਐੱਸ.ਐੱਫ. ਦੀਆਂ ਦੋ ਬਟਾਲੀਅਨਾਂ ਦੀਆਂ 24 ਚੌਕੀਆਂ ਹਨ ਜੋ ਕਿ ਹੜ੍ਹਾਂ ਤੋਂ ਪ੍ਰਭਾਵਿਤ ਇਲਾਕਿਆਂ ਵਿਚ ਲਗਾਤਾਰ ਸੇਵਾਵਾਂ ਦੇ ਰਹੀਆਂ ਹਨ | ਇਹ ਮਸ਼ੀਨਾਂ ਵਿਸ਼ਾਲ ਵਰਮਾ ਡਿਪਟੀ ਕਮਾਡੈਂਟ ਬਟਾਲੀਅਨ 99, ਮਹੇਸ਼ ਵਰਮਾ ਕੰਪਨੀ ਕਮਾਡੈਂਟ ਹੁਸੈਨੀਵਾਲਾ ਚੈੱਕ ਪੋਸਟ, ਇੰਸਪੈਕਟਰ ਵਿਜੇ ਕੁਮਾਰ ਆਦਿ ਦਿੱਤੀਆਂ ਗਈਆਂ ਹਨ | ਜਦ ਕਿ ਟਰੱਸਟ ਮੈਂਬਰਾਂ ਵਲੋਂ ਬਾਕੀ 2 ਮਸ਼ੀਨਾਂ ਰਾਹੀਂ ਸਪਰੇਅ ਕਰਕੇ ਲੋਕਾਂ ਨੂੰ ਬਿਮਾਰੀ ਤੋਂ ਬਚਾਇਆ ਜਾਵੇਗਾ | ਫੌਗਿੰਗ ਮਸ਼ੀਨਾਂ ਭੇਜਣ ਲਈ ਡਾ. ਓਬਰਾਏ ਦਾ ਬੀ ਐੱਸ.ਐੱਫ. ਵਲੋਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਅਧਿਕਾਰੀਆਂ ਵਲੋਂ ਧੰਨਵਾਦ ਕੀਤਾ ਗਿਆ | ਇਸ ਮੌਕੇ ਜ਼ਿਲ੍ਹਾ ਕੈਸ਼ੀਅਰ ਵਿਜੈ ਕੁਮਾਰ ਬਹਿਲ, ਜ਼ਿਲ੍ਹਾ ਸਲਾਹਕਾਰ ਤੇ ਇੰਚਾਰਜ ਜ਼ੀਰਾ ਰਣਜੀਤ ਸਿੰਘ ਰਾਏ, ਲੈਬ ਇੰਚਾਰਜ ਜ਼ੀਰਾ ਜਗਸੀਰ ਸਿੰਘ, ਮਹਾਵੀਰ ਸਿੰਘ, ਰਣਧੀਰ ਜੋਸ਼ੀ ਤੇ ਰਾਮ ਸਿੰਘ ਹਾਜ਼ਰ ਸਨ |

ਪਿਛਲੀ ਖ਼ਬਰ 12 ਬੋਤਲਾਂ ਸ਼ਰਾਬ ਸਮੇਤ ਕੀਤਾ 1 ਕਾਬੂ ਅਗਲੀ ਖ਼ਬਰ ਸਹਾਰਨਪੁਰ ਯੂ.ਪੀ. ਦੇ ਪਿੰਡ ਟਿਕਰੋਲ ਤੋਂ ਆਏ ਦਾਨੀ ਸੱਜਣਾਂ ਨੇ ਹੜ੍ਹ ਪੀੜਤਾਂ ਨੂੰ ਵੰਡੀ ਸਹਾਇਤਾ ਰਾਸ਼ੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।