ਜ਼ੀਰਾ, 20 ਸਤੰਬਰ (ਰਜਨੀਸ਼ ਕਥੂਰੀਆ)- ਸੰਤ ਕਬੀਰ ਕਾਲਜ ਜ਼ੀਰਾ ਵਲੋਂ ਆਰਮੀ ਕੈਂਟੋਨਮੈਂਟ ਫ਼ਿਰੋਜ਼ਪੁਰ ਵਿਖੇ ਓਪਨ ਡਿਸਟੈਂਸ ਲਰਨਿੰਗ (ਓ.ਡੀ.ਐਲ.) ਪ੍ਰੋਗਰਾਮਾਂ ਬਾਰੇ ਇਕ ਜਾਗਰੂਕਤਾ ਕੈਂਪ ਲਗਾਇਆ ਗਿਆ | ਇਸ ਮੌਕੇ ਬੀ.ਏ., ਬੀ.ਕਾਮ, ਬੀ.ਬੀ.ਏ., ਫੂਡ ਐਂਡ ਨਿਊਟ੍ਰੀਸ਼ਨ, ਡੀ.ਈ.ਸੀ.ਈ. (ਡਿਪਲੋਮਾ ਇਨ ਅਰਲੀ ਚਾਈਲਡਹੁੱਡ ਐਜੂਕੇਸ਼ਨ) ਸਮੇਤ ਕਈ ਹੋਰ ਕੋਰਸਾਂ ਦੀ ਜਾਣਕਾਰੀ ਦਿੱਤੀ ਗਈ | ਇਸ ਦੌਰਾਨ ਕਾਲਜ ਦੇ ਚੇਅਰਮੈਨ ਗੁਰਚਰਨ ਸਿੰਘ, ਡਾਇਰੈਕਟਰ ਡਾ. ਸੁਖਦੇਵ ਸਿੰਘ, ਪਿ੍ੰਸੀਪਲ ਡਾ. ਵੀਰਪਾਲ ਤੇ ਸਟਾਫ਼ ਮੈਂਬਰਾਂ ਨੇ ਆਰਮੀ ਜਵਾਨਾਂ ਨੂੰ ਦਾਖ਼ਲੇ ਦੀ ਪ੍ਰਕਿਰਿਆ, ਫ਼ੀਸਾਂ, ਆਨਲਾਈਨ ਕਲਾਸਾਂ, ਰਿਕਾਰਡ ਕੀਤੇ ਲੈਕਚਰਾਂ ਤੇ ਪੜ੍ਹਾਈ ਦੌਰਾਨ ਮਿਲਣ ਵਾਲੀਆਂ ਸਹੂਲਤਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਪ੍ਰਦਾਨ ਕੀਤੀ | ਇਸ ਮੌਕੇ ਆਰਮੀ ਕੈਂਟੋਨਮੈਂਟ ਦੇ ਅਧਿਕਾਰੀਆਂ ਤੇ ਹਾਜ਼ਰ ਜਵਾਨਾਂ ਵਲੋਂ ਇਸ ਮੁਹਿੰਮ ਦੀ ਖ਼ੂਬ ਸਰਾਹਨਾ ਕੀਤੀ ਗਈ | ਅੰਤ ਵਿਚ ਕਾਲਜ ਦੀ ਪਿ੍ੰਸੀਪਲ ਮੈਡਮ ਡਾ. ਵੀਰਪਾਲ ਨੇ ਕਿਹਾ ਕਿ ਸੰਤ ਕਬੀਰ ਕਾਲਜ ਵਲੋਂ ਸਮਾਜ ਦੇ ਹਰ ਵਰਗ ਤੱਕ ਗੁਣਵੱਤਤਾ ਵਾਲੀ ਸਿੱਖਿਆ ਪਹੁੰਚਾਉਣ ਲਈ ਇਸ ਤਰ੍ਹਾਂ ਦੇ ਕੈਂਪ ਲਗਾਤਾਰ ਲਗਾਏ ਜਾਣਗੇ |