12 ਬੋਤਲਾਂ ਸ਼ਰਾਬ ਸਮੇਤ ਕੀਤਾ 1 ਕਾਬੂ
ਅਜੀਤ ਡੈਸਕ
21-09-2025
ਫ਼ਿਰੋਜ਼ਪੁਰ, 20 ਸਤੰਬਰ (ਰਾਕੇਸ਼ ਚਾਵਲਾ)- ਫ਼ਿਰੋਜ਼ਪੁਰ ਛਾਉਣੀ ਦੇ ਸਿੱਧ ਪੀਠ ਸ਼੍ਰੀ ਸ਼ੀਤਲਾ ਮਾਤਾ ਮੰਦਰ ਵਿਖੇ ਆਚਾਰੀਆ ਰਾਮ ਦੀ ਅਗਵਾਈ ਹੇਠ ਕਰਵਾਈ ਜਾ ਰਹੀ ਸ੍ਰੀਮੱਦ ਭਾਗਵਤ ਕਥਾ ਦਾ ਛੇਵਾਂ ਦਿਨ ਸ਼ਰਧਾ ਤੇ ਆਸਥਾ ਨਾਲ ਭਰਪੂਰ ਰਿਹਾ | ਇਸ ਮੌਕੇ ਸੀਨੀਅਰ ਭਾਜਪਾ ਆਗੂ ਅਤੇ ਪੰਜਾਬ ਸਰਕਾਰ ਦੇ ਸਾਬਕਾ ਮੰਤਰੀ ਗੁਰਮੀਤ ਸਿੰਘ ਰਾਣਾ ਸੋਢੀ ਆਪਣੇ ਪੁੱਤਰ ਹੀਰਾ ਸੋਢੀ ਨਾਲ ਕਥਾ ਪੰਡਾਲ ਵਿਚ ਪਹੁੰਚੇ | ਉਨ੍ਹਾਂ ਨੇ ਪੂਰੀ ਸ਼ਰਧਾ ਨਾਲ ਕਥਾ ਸੁਣੀ ਤੇ ਸ਼ਰਧਾਲੂਆਂ ਨਾਲ ਸਮਾਂ ਬਿਤਾਇਆ | ਰਾਣਾ ਸੋਢੀ ਨੇ ਪ੍ਰਬੰਧਕ ਕਮੇਟੀ ਨੂੰ 1 ਲੱਖ ਦਾ ਦਾਨ ਭੇਟ ਕੀਤਾ | ਇਸ ਮੌਕੇ ਪੰਡਿਤ ਨਵੀਨ ਸ਼ਰਮਾ, ਪੰਡਿਤ ਮਨੀਸ਼ ਸ਼ਰਮਾ, ਚੰਦਰ ਮੋਹਨ ਹਾਂਡਾ, ਰਾਕੇਸ਼ ਸ਼ਰਮਾ, ਰਾਮ ਅਵਤਾਰ, ਰਮੇਸ਼ ਸ਼ਰਮਾ, ਸੁਰੇਂਦਰ ਕੁਮਾਰ ਸ਼ਾਸਤਰੀ, ਪਰਵਿੰਦਰ ਸੀਕਰੀ, ਰਾਕੇਸ਼ ਗਰੋਵਰ, ਰਾਜੇਸ਼ ਸਚਦੇਵਾ, ਬ੍ਰਾਹਮਣ ਸਭਾ ਦੇ ਪ੍ਰਧਾਨ ਰਾਜੇਸ਼ ਦੱਤ ਤੇ ਪਵਨ ਅਗਰਵਾਲ ਨੇ ਕਥਾ 'ਚ ਸ਼ਿਰਕਤ ਕੀਤੀ |