ਰਾਮਪੁਰਾ ਫੂਲ, 30 ਅਗਸਤ (ਹੇਮੰਤ ਕੁਮਾਰ ਸ਼ਰਮਾ)-ਜੈ ਮਾਂ ਕਾਲੀ ਜੈ ਸ਼ਨੀਦੇਵ ਮੰਦਰ ਰਾਮਪੁਰਾ ਫੂਲ ਵਿਖੇ ਜੈ ਮਾਂ ਕਾਲੀ ਜੈ ਸ਼ਨੀਦੇਵ ਮੰਦਰ ਕਮੇਟੀ ਅਤੇ ਧੋਬੀ ਸਮਾਜ ਵੈੱਲਫੇਅਰ ਸੁਸਾਇਟੀ ਅਤੇ ਸਮੂਹ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਪੰਜਵਾਂ ਗਣਪਤੀ ਉਤਸਵ ਸ਼ਰਧਾ ਭਾਵਨਾ ਅਤੇ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ¢ ਜਿਸ 'ਚ ਅੱਜ ਦੇ ਮੁੱਖ ਮਹਿਮਾਨ ਜੈ ਸ਼ਕਤੀ ਦੁਰਗਾ ਭਜਨ ਮੰਡਲੀ ਦੇ ਪ੍ਰਧਾਨ ਜੁਗਲ ਕਿਸ਼ੋਰ ਅਤੇ ਮਹਾਂਦੇਵ ਅਰੁਣਾਏ ਬੱਸ ਯਾਤਰਾ ਦੇ ਅਸ਼ੋਕ ਬੱਗਾ ਸਨ¢ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੰਦਰ ਦੇ ਪ੍ਰਧਾਨ ਦੀਪ ਚੰਦ ਸਿਸੋਦੀਆ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵਿਧੀ ਵਿਧਾਨ ਅਨੁਸਾਰ ਗਣਪਤੀ ਦੀ ਮੂਰਤੀ ਸਥਾਪਨਾ ਸਵੇਰੇ 7:30 ਵਜੇ ਕੀਤੀ ਗਈ ਹੈ ਮਹਾਂ ਆਰਤੀ ਸ਼ਾਮ 7:30 ਵਜੇ ਤੋਂ ਲੈ ਕੇ ਰਾਤ 10:00 ਵਜੇ ਤੱਕ ਸ਼ਹਿਰ ਦੀਆਂ ਵੱਖ-ਵੱਖ ਭਜਨ ਮੰਡਲੀਆਂ ਵਲੋਂ ਗਣਪਤੀ ਮਹਾਰਾਜ ਜੀ ਦਾ ਗੁਣਗਾਨ ਕੀਤਾ ਜਾ ਰਿਹਾ ਹੈ¢ ਇਸ ਮÏਕੇ ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ 6 ਸਤੰਬਰ ਦਿਨ ਸ਼ਨੀਵਾਰ ਨੂੰ ਸ਼ਹਿਰ ਵਿੱਚ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਜਾਵੇਗਾ ਜਿਸ ਦੇ ਮੁੱਖ ਮਹਿਮਾਨ ਹਲਕਾ ਵਿਧਾਇਕ ਬਲਕਾਰ ਸਿੱਧੂ ਹੋਣਗੇ ਅਤੇ ਗਣਪਤੀ ਜੀ ਦੀ ਮੂਰਤੀ ਵਿਸਰਜਨ ਸ਼ਾਮ 5 ਵਜੇ ਬਠਿੰਡਾ ਵਿਖੇ ਕੀਤੀ ਜਾਵੇਗੀ¢ਇਸ ਮÏਕੇ ਜੈ ਮਾਂ ਕਾਲੀ ਜੈ ਸ਼ਨੀਦੇਵ ਮੰਦਰ ਦੀ ਪ੍ਰਬੰਧਕ ਕਮੇਟੀ ਦੇ ਸਮੂਹ ਮੈਂਬਰਜ਼ ਹਾਜ਼ਰ ਸਨ¢ਸਮੂਹ ਮੰਦਰ ਕਮੇਟੀ ਵਲੋਂ ਸ਼ਹਿਰ ਨਿਵਾਸੀਆਂ ਨੂੰ ਇਸ ਮੌਕੇ ਮੰਦਰ ਵਿਖੇ ਪਹੁੰਚਣ ਦਾ ਸੱਦਾ ਦਿੰਦਿਆਂ ਇਸ ਉਤਸਵ 'ਚ ਸ਼ਾਮਿਲ ਹੋ ਕੇ ਇਸ ਦੀ ਸ਼ੋਭਾ ਵਧਾਉਣ ਅਤੇ ਗਣਪਤੀ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਦੀ ਬੇਨਤੀ ਕੀਤੀ ਗਈ¢