23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਵਿਧਾਇਕ ਸੰਗੋਵਾਲ ਵਲੋਂ ਡੇਹਲੋਂ ਦੇ ਵੱਖ-ਵੱਖ ਦਫ਼ਤਰਾਂ ਅੰਦਰ ਅਚਨਚੇਤ ਛਾਪੇਮਾਰੀ, ਕੁਰਸੀਆਂ ਮਿਲੀਆਂ ਖਾਲੀ

ਅਜੀਤ ਡੈਸਕ 30-08-2025
ਡੇਹਲੋਂ, 29 ਅਗਸਤ (ਅੰਮਿ੍ਤਪਾਲ ਸਿੰਘ ਕੈਲੇ)-ਹਲਕਾ ਗਿੱਲ ਵਿਧਾਇਕ ਜੀਵਨ ਸਿੰਘ ਸੰਗੋਵਾਲ ਨੇ ਡੇਹਲੋਂ ਸਥਿਤ ਮਾਲ ਵਿਭਾਗ ਨਾਲ ਸੰਬੰਧਿਤ ਦਫ਼ਤਰਾਂ ਸਬ-ਤਹਿਸੀਲ, ਪਟਵਾਰਖ਼ਾਨਾ ਸਮੇਤ ਗੋਪਾਲਪੁਰ ਸਥਿਤ ਸੀ. ਡੀ. ਪੀ. ਓ. ਦਫ਼ਤਰ ਵਿਖੇ ਸਵੇਰੇ ਸਵੇਰੇ 9.30 ਵਜੇ ਅਚਨਚੇਤ ਛਾਪਾ ਮਾਰਿਆ, ਜਿਸ ਦੌਰਾਨ ਤਿੰਨਾਂ ਦਫ਼ਤਰਾਂ ਅੰਦਰ ਇਕਾ ਦੁੱਕਾ ਨੂੰ ਛੱਡ ਕੇ ਬਾਕੀ ਸਾਰੇ ਅਧਿਕਾਰੀ ਗ਼ੈਰਹਾਜ਼ਰ ਪਾਏ ਗਏ¢ ਜ਼ਿਕਰਯੋਗ ਹੈ ਕਿ ਪਿਛਲੇ ਕਈ ਦਿਨਾਂ ਤੋਂ ਡੇਹਲੋਂ ਦੇ ਦਫ਼ਤਰਾਂ ਅੰਦਰ ਮੁਲਾਜ਼ਮਾਂ ਦੀ ਗ਼ੈਰਹਾਜ਼ਰੀ ਸੰਬੰਧੀ ਲੋਕਾਂ ਵਲੋਂ ਸ਼ਿਕਾਇਤਾਂ ਵਿਧਾਇਕ ਜੀਵਨ ਸਿੰਘ ਸੰਗੋਵਾਲ ਕੋਲ ਕੀਤੀਆਂ ਜਾ ਰਹੀਆਂ ਸਨ, ਜਿਸ ਦੇ ਮੱਦੇਨਜ਼ਰ ਅੱਜ ਵਿਧਾਇਕ ਸੰਗੋਵਾਲ ਸਮੇਤ ਉਨ੍ਹਾਂ ਦੀ ਟੀਮ ਵਲੋਂ ਸਾਰੇ ਦਫ਼ਤਰਾਂ ਦਾ ਅਚਨਚੇਤ ਦੌਰਾ ਕੀਤਾ ਗਿਆ ਅਤੇ ਲੋਕਾਂ ਦੀਆਂ ਸ਼ਿਕਾਇਤਾਂ ਬਿਲਕੁਲ ਸੱਚ ਸਾਬਤ ਹੋਈਆਂ, ਕਿਉਂਕਿ ਪਟਵਾਰ ਦਫ਼ਤਰ, ਤਹਿਸੀਲ ਦਫ਼ਤਰ ਦੇ ਸਾਰੇ ਅਧਿਕਾਰੀ ਗ਼ੈਰਹਾਜ਼ਰ ਪਾਏ ਗਏ ਅਤੇ ਸੀ.ਡੀ.ਪੀ.ਓ ਦਫ਼ਤਰ ਗੋਪਾਲਪੁਰ ਵਿਖੇ ਸਿਰਫ਼ ਇਕ ਕਲਰਕ ਹਾਜ਼ਰ ਸੀ, ਬਾਕੀ ਅਫ਼ਸਰ ਇਸ ਦਫ਼ਤਰ ਵਿਚ ਵੀ ਗ਼ੈਰਹਾਜ਼ਰ ਪਾਏ ਗਏ¢ ਇਹ ਵੀ ਦੱਸਣਯੋਗ ਹੈ ਕਿ ਵਿਧਾਇਕ ਸੰਗੋਵਾਲ ਵਲੋਂ ਸਬ-ਤਹਿਸੀਲ ਦੀ ਚੈਕਿੰਗ ਸਮੇਂ ਇਕ ਮਹਿਲਾ ਕਲਰਕ ਪੁੱਜੀ ਅਤੇ ਉਸ ਵਲੋਂ ਸਾਥੀ ਕਰਮਚਾਰੀਆਂ ਨੂੰ ਬਚਾਉਣ ਦੇ ਯਤਨ ਵੀ ਵਿਧਾਇਕ ਸੰਗੋਵਾਲ ਸਾਹਮਣੇ ਕੀਤੇ ਗਏ¢ ਇਸ ਸਮੇਂ ਵਿਧਾਇਕ ਜੀਵਨ ਸਿੰਘ ਸੰਗੋਵਾਲ ਨੇ ਦੱਸਿਆ ਕਿ ਲੋਕਾਂ ਵਲੋਂ ਕਈ ਦਿਨਾਂ ਤੋਂ ਇਸ ਸੰਬੰਧੀ ਸ਼ਿਕਾਇਤਾਂ ਮਿਲ ਰਹੀਆਂ ਸਨ | ਜਿਸ ਬਾਅਦ ਡੇਹਲੋਂ ਦੇ ਇਹਨਾਂ ਦਫ਼ਤਰਾਂ ਅੰਦਰ ਅਚਨਚੇਤ ਛਾਪੇ ਮਾਰੀ ਕੀਤੀ ਗਈ ਅਤੇ ਦਫ਼ਤਰਾਂ ਅੰਦਰ ਅਧਿਕਾਰੀਆਂ ਸਮੇਤ ਸਾਰੇ ਮੁਲਾਜ਼ਮਾਂ ਦੀ ਗ਼ੈਰਹਾਜ਼ਰੀ ਨੇ ਲੋਕਾਂ ਦੀਆਂ ਸ਼ਿਕਾਇਤਾਂ ਨੂੰ ਸੱਚ ਸਾਬਤ ਕੀਤਾ ਹੈ¢ ਉਨ੍ਹਾਂ ਦੱਸਿਆਂ ਕਿ ਗ਼ੈਰਹਾਜ਼ਰ ਅਧਿਕਾਰੀਆਂ ਖ਼ਿਲਾਫ਼ ਮੌਕੇ 'ਤੇ ਹੀ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਜਾਣੂ ਕਰਵਾਇਆ ਗਿਆ ਹੈ ਅਤੇ ਗੈਰ ਹਾਜ਼ਰ ਸਾਰੇ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਕਰਨ ਹਿਤ ਪੰਜਾਬ ਸਰਕਾਰ ਦੇ ਮੁੱਖ ਸੈਕਟਰੀ ਨੂੰ ਲਿਖਤੀ ਸ਼ਿਕਾਇਤ ਕਰ ਦਿੱਤੀ ਗਈ ਹੈ¢ ਵਿਧਾਇਕ ਸੰਗੋਵਾਲ ਕਿਹਾ ਕਿ ਆਪ ਸਰਕਾਰ ਦੇ ਰਾਜ ਅੰਦਰ ਲੋਕਾਂ ਨਾਲ ਧੋਖਾ ਕਰਨ ਵਾਲੇ ਅਤੇ ਕੰਮਚੋਰ ਮੁਲਾਜ਼ਮ ਬਖ਼ਸ਼ੇ ਨਹੀ ਜਾਣਗੇ¢ ਇਸ ਸਮੇਂ ਪੀ. ਏ. ਜਸਵਿੰਦਰ ਸਿੰਘ ਜੱਸੀ, ਮੀਡੀਆ ਇੰਚਾਰਜ ਬਲਰਾਜ ਸਿੰਘ ਸੋਨੂੰ ਗਿੱਲ, ਐਡਵੋਕੇਟ ਦਵਿੰਦਰਪਾਲ ਸਿੰਘ ਲਾਡੀ ਸੰਗੋਵਾਲ, ਮਨਦੀਪ ਸਿੰਘ ਰਵੀ ਝੰਮਟ, ਬਲਾਕ ਪ੍ਰਧਾਨ ਸਾਹਿਬਜੀਤ ਸਿੰਘ ਸਾਬੀ ਜਰਖੜ, ਗੋਲਡੀ ਮਹਿਮੂਦਪੁਰਾ, ਇੰਦਰਜੀਤ ਸਿੰਘ ਹਿਮਾਂਯੰੂਪੁਰ ਸਮੇਤ ਆਪ ਟੀਮ ਮੈਂਬਰ ਹਾਜ਼ਰ ਸਨ¢
ਪਿਛਲੀ ਖ਼ਬਰ 'ਆਪ' ਸਰਕਾਰ ਨੇ ਹੜ੍ਹ ਮੌਕੇ ਪੰਜਾਬ ਦੇ ਲੋਕਾਂ ਨੂੰ ਲਾਵਾਰਸ ਛੱਡਿਆ, ਮੁੱਖ ਮੰਤਰੀ ਹੋਰਨਾਂ ਸੂਬਿਆਂ ਦੇ ਦੌਰੇ ਵਿਚ ਰੁੱਝ... ਅਗਲੀ ਖ਼ਬਰ ਵਿਧਾਇਕ ਸੰਗੋਵਾਲ ਵਲੋਂ ਹਦਾਇਤਾਂ ਦੇ ਬਾਵਜੂਦ ਮੁਲਾਜ਼ਮਾਂ ਨੇ ਨਹੀਂ ਲਿਆ ਸਬਕ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।