ਮਲੌਦ, 29 ਅਗਸਤ (ਦਿਲਬਾਗ ਸਿੰਘ ਚਾਪੜਾ)-ਸ਼੍ਰੀ ਮੰਦਿਰ ਸੁਧਾਰ ਕਮੇਟੀ ਮਲੌਦ ਵਲੋਂ 31 ਅਗਸਤ ਦਿਨ ਐਤਵਾਰ ਨੂੰ ਵਿਚਕਾਰਲੇ ਸ਼ਿਵ ਮੰਦਿਰ ਮਲੌਦ ਵਿਖੇ ਜਨਰਲ ਬਿਮਾਰੀਆਂ ਦਾ ਮੁਫ਼ਤ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ | ਜਾਣਕਾਰੀ ਦਿੰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਇਹ ਕੈਂਪ ਹਿੰਦ ਹਸਪਤਾਲ, ਅਹਿਮਦਗੜ੍ਹ ਦੇ ਸਹਿਯੋਗ ਨਾਲ 31 ਅਗਸਤ ਨੂੰ ਸਵੇਰੇ 10 ਤੋਂ 2 ਵਜੇ ਤੱਕ ਲਗਾਇਆ ਜਾਵੇਗਾ, ਜਿਸ ਵਿਚ ਡਾ. ਸੁਨੀਤ ਹਿੰਦ ਤੋਂ ਇਲਾਵਾ ਹਸਪਤਾਲ ਦੀ ਮਾਹਿਰ ਟੀਮ ਪਹੁੰਚ ਕੇ ਮਰੀਜ਼ਾਂ ਦੀ ਜਾਂਚ ਕਰੇਗੀ | ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿਚ ਸ਼ੂਗਰ, ਥਾਇਰਡ, ਗਠੀਆ, ਬਲੱਡ ਪ੍ਰੈਸ਼ਰ, ਘੱਟ ਸੈੱਲਾਂ ਦੀ ਗਿਣਤੀ, ਗੋਡਿਆਂ ਜਾਂ ਪਿੱਠ ਦਾ ਦਰਦ, ਪਿੱਤੇ ਅਤੇ ਗੁਰਦੇ ਦੀ ਪਥਰੀ, ਰੋਜ਼ਾਨਾ ਸਿਰ ਦਰਦ, ਪਿਸ਼ਾਬ ਰੁਕਣਾ, ਜੋੜਾਂ ਦਾ ਦਰਦ, ਗੋਡੇ ਬਦਲਣ, ਹੈਪੇਟਾਈਟਸ ਜਾਂ ਸਰੀਰ ਦੀ ਕਮਜ਼ੋਰੀ ਆਦਿ ਬਿਮਾਰੀਆਂ ਸਬੰਧੀ ਮੁਫ਼ਤ ਸਿਹਤ ਜਾਂਚ ਕੀਤੀ ਜਾਵੇਗੀ | ਇਸ ਦੇ ਨਾਲ ਹੀ ਸ਼ੂਗਰ, ਕਾਲਾ ਪੀਲੀਆ, ਦਿਲ ਦੀ ਸਕੈਨ ਆਦਿ ਟੈੱਸਟ ਮੁਫ਼ਤ ਕੀਤੇ ਜਾਣਗੇ |