ਖੰਨਾ, 29 ਅਗਸਤ (ਹਰਜਿੰਦਰ ਸਿੰਘ ਲਾਲ)-25 ਅਗਸਤ ਤੋਂ 8 ਸਤੰਬਰ ਤੱਕ ਮਨਾਏ ਜਾ ਰਹੇ ਅੱਖਾਂ ਦਾਨ ਪੰਦ੍ਹਰਵਾੜੇ ਸਬੰਧੀ ਸਿਵਲ ਸਰਜਨ ਲੁਧਿਆਣਾ ਡਾ.ਰਮਨਦੀਪ ਕੌਰ ਦੀਆਂ ਹਦਾਇਤਾਂ ਅਤੇ ਡਾ. ਜਸਦੇਵ ਸਿੰਘ ਐੱਸ. ਐੱਮ. ਓ. ਮਾਨੂੰਪੁਰ ਦੀ ਅਗਵਾਈ ਵਿਚ ਸੀ. ਐੱਚ. ਸੀ. ਮਾਨੂੰਪੁਰ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ¢ ਇਸ ਸਮੇਂ ਵੰਸ਼ੂ ਥਰੇਜਾ ਨੇ ਕਿਹਾ ਅੱਖਾਂ ਦਾਨ ਇੱਕ ਨੇਕ ਕਾਰਜ ਹੈ ਜੋ ਨੇਤਰਹੀਣ ਵਿਅਕਤੀ ਦੀ ਜ਼ਿੰਦਗੀ ਨੂੰ ਰੌਸ਼ਨ ਕਰਦਾ ਸਕਦਾ ਹੈ¢ ਉਨ੍ਹਾਂ ਦੱਸਿਆ ਕਿ ਅੱਖਾਂ ਦਾ ਸਾਹਮਣੇ ਪਾਰਦਰਸ਼ੀ ਪਰਤ ਨੂੰ ਕੋਰਨੀਆ ਕਿਹਾ ਜਾਂਦਾ ਹੈ¢ ਇਸ ਦੇ ਨੁਕਸਾਨ ਨਾਲ ਅੰਨ੍ਹਾਪਨ ਹੋ ਜਾਂਦਾ ਹੈ, ਜਿਸ ਨੰੂ ਕੋਰਨੀਅਲ ਅੰਨ੍ਹਾਪਨ ਕਿਹਾ ਜਾਂਦਾ ਹੈ¢ ਭਾਰਤ ਵਿਚ ਲਗਭਗ 11 ਲੱਖ ਲੋਕ ਕੋਰਨੀਅਲ ਅੰਨੇ੍ਹ ਪਣ ਤੋਂ ਪੀੜਨ ਹਨ ਅਤੇ ਹਰ ਸਾਲ ਲਗਭਗ 30000 ਨਵੇਂ ਕੇਸ ਸ਼ਾਮਲ ਹੁੰਦੇ ਹਨ¢ ਜਦੋਂ ਕਿ ਭਾਰਤ ਵਿਚ ਹਰ ਸਾਲ ਤਕਰੀਬਨ 25000 ਕੋਰਨੀਅਲ ਟਰਾਂਸਪਲਾਂਟ ਕੀਤੇ ਜਾਂਦੇ ਹਨ, ਇਸ ਤਰ੍ਹਾਂ ਅੱਖਾਂ ਦੇ ਦਾਨ ਅਤੇ ਕੋਰਨੀਅਲ ਨੇਤਰਹੀਣਾਂ ਦੀ ਗਿਣਤੀ ਵਿਚ ਬਹੁਤ ਵੱਡਾ ਫ਼ਰਕ ਹੈ¢ ਇਸ ਫ਼ਰਕ ਨੂੰ ਦੂਰ ਕਰਨ ਲਈ ਜ਼ਰੂਰੀ ਹੈ ਮਰਨ ਉਪਰੰਤ ਅੱਖਾਂ ਦਾਨ ਕੀਤੀਆ ਜਾਣ¢ ਉਨ੍ਹਾਂ ਨੇ ਦੱਸਿਆ ਕਿ ਕੋਈ ਵੀ ਵਿਅਕਤੀ ਚਾਹੇ ਉਹ ਕਿਸੇ ਉਮਰ ਦਾ ਹੋਵੇ, ਐਨਕਾਂ ਲੱਗੀਆਂ ਹੋਣ, ਅੱਖਾਂ ਦਾ ਅਪਰੇਸ਼ਨ ਹੋਇਆ ਹੋਵੇ, ਲੈਂਜ ਪਏ ਹੋਣ ਮੌਤ ਉਪਰੰਤ ਅੱਖਾਂ ਦਾਨ ਕਰ ਸਕਦਾ ਹੈ¢ਇੱਕ ਵਿਅਕਤੀ ਦੁਆਰਾ ਅੱਖਾਂ ਦਾ ਦਾਨ ਦੋ ਵਿਅਕਤੀਆਂ ਨੂੰ ਰੌਸ਼ਨੀ ਦੇ ਸਕਦਾ ਹੈ¢ ਇਸ ਸਮੇਂ ਰਣਜੀਤ ਕੌਰ, ਅਰੁਣਦੀਪ ਕੌਰ, ਮਨਿੰਦਰਜੀਤ ਕੌਰ, ਪਰਮਜੀਤ ਕੌਰ, ਅਮਿਤ ਪੋਲ, ਜਗਦੀਪ ਸਿੰਘ, ਮੁਨੀਸ਼ ਘੁਲਾਟੀ ਅਤੇ ਪਰਮਿੰਦਰ ਸਿੰਘ ਆਦਿ ਹਾਜ਼ਰ ਸਨ¢