14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਰਾਜ ਪ੍ਰਬੰਧ ਦੀ ਨਾਲਾਇਕੀ ਕਾਰਨ ਆਏ ਹੜ੍ਹਾਂ ਰਾਹੀਂ ਹੋਈ ਬਰਬਾਦੀ ਦਾ ਪੰਜਾਬ ਤੇ ਕੇਂਦਰ ਸਰਕਾਰਾਂ ਦੇਣ ਪੂਰਾ ਮੁਆਵਜ਼ਾ-ਤਲਵੰਡੀ, ਲਲਤੋਂ

ਅਜੀਤ ਡੈਸਕ 31-08-2025
ਗੁਰੂਸਰ ਸੁਧਾਰ, 30 ਅਗਸਤ (ਜਗਪਾਲ ਸਿੰਘ ਸਿਵੀਆਂ)-ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ (ਰਜਿ:) ਜ਼ਿਲ੍ਹਾ ਲਧਿਆਣਾ ਦੇ ਜ਼ਿਲ੍ਹਾ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਤੇ ਜ਼ਿਲ੍ਹਾ ਸਕੱਤਰ ਜਸਦੇਵ ਸਿੰਘ ਲਲਤੋਂ ਵਲੋਂ ਭਾਰੀ ਮੀਹਾਂ ਦੇ ਕੁਦਰਤੀ ਵਰਤਾਰੇ ਤੋਂ ਇਲਾਵਾ ਵੱਖ-ਵੱਖ ਡੈਮਾਂ 'ਚ ਜਮ੍ਹਾਂ ਹੋ ਰਹੇ ਪਾਣੀਆਂ ਨੂੰ ਅੱਡ-ਅੱਡ ਦਰਿਆਵਾਂ 'ਤੇ ਵੱਡੀਆਂ ਨਹਿਰਾਂ 'ਚ ਦੋ ਮਹੀਨੇ ਪਹਿਲਾਂ ਤੋਂ (ਪਿਛਲੇ 10 ਸਾਲਾਂ ਦੀ ਔਸਤ ਨੂੰ ਆਧਾਰ ਮੰਨ ਕੇ) ਰਫਤਾ-ਰਫਤਾ ਛੱਡੇ ਜਾਣ ਦੀ ਸੁਘੜ ਸਿਆਣੀ ਵਿਉਂਤਬੰਦੀ ਦੀ ਥਾਂ 'ਤੇ ਖੜ੍ਹੇ ਪੈਰ ਬੇਐਲਾਨੀ, ਨਾਕਸ ਤੇ ਨਲਾਇਕੀ ਵਿਧੀ ਨਾਲ ਛੱਡਣ ਦਾ ਗੰਭੀਰ ਨੋਟਿਸ ਲੈਂਦਿਆਂ ਇਸਦੀ ਸਖ਼ਤ ਤੋਂ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ ਹੈ | ਜਿਸ ਦੀ ਜ਼ਿੰਮੇਵਾਰੀ ਡੈਮਾਂ ਦੀਆਂ ਪ੍ਰਬੰਧਕ ਪੰਜਾਬ ਤੇ ਕੇਂਦਰੀ ਹਕੂਮਤ ਦੋਵਾਂ ਸਿਰ ਹੈ | ਵਰਨਣਯੋਗ ਹੈ ਕਿ ਮੌਸਮ ਵਿਭਾਗ ਨੇ 2 ਮਹੀਨੇ ਪਹਿਲਾਂ ਹੀ ਔਸਤ ਤੋਂ ਭਾਰੀ ਬਾਰਿਸ਼ਾਂ ਦੀ ਪੇਸ਼ੀਨਗੋਈ ਕਰ ਦਿੱਤੀ ਸੀ | ਦੋਨਾਂ ਆਗੂਆਂ ਨੇ ਕਿਹਾ ਕਿ ਹੜ੍ਹ ਪੀੜਤਾਂ ਦੇ ਮਕਾਨਾਂ, ਮਾਲ-ਡੰਗਰ, ਮਸ਼ੀਨਰੀ ਤੇ ਹੋਰ ਸਾਜੋ-ਸਮਾਨ ਦੇ ਨੁਕਸਾਨ ਦੇ ਮੁਕੰਮਲ ਮੁਆਵਜ਼ੇ ਤੋਂ ਇਲਾਵਾ ਸਾਉਣੀ ਦੀਆਂ ਤਮਾਮ ਫ਼ਸਲਾਂ ਬਦਲੇ ਸੱਤਰ ਹਜ਼ਾਰ (70 ਹਜਾਰ ਰੁ:) ਪ੍ਰਤੀ ਏਕੜ ਦੇ ਹਿਸਾਬ ਨਾਲ ਅਤੇ ਖੇਤ ਮਜ਼ਦੂਰਾਂ ਨੂੰ ਇਸ ਦੇ ਘੱਟੋ ਘੱਟ 10 ਫ਼ੀਸਦੀ ਹਿੱਸੇ ਮੁਤਾਬਕ ਮੁਆਵਜ਼ਾ ਫੌਰੀ ਤੌਰ 'ਤੇ ਕਿਸਾਨਾਂ-ਮਜ਼ਦੂਰਾਂ ਅਤੇ ਸਮੁੱਚੇ ਹੜ੍ਹ ਪੀੜ੍ਹਤਾਂ ਦੇ ਖਾਤਿਆਂ 'ਚ ਪਾਇਆ ਜਾਵੇ | ਦੋਨਾਂ ਆਗੂਆਂ ਨੇ ਕਿਹਾ ਕਿ ਉਹ ਕਿਸਾਨ-ਮਜ਼ਦੂਰ ਮੋਰਚਾ ਪੰਜਾਬ ਦੀ ਅਗਵਾਈ ਤੇ ਹਦਾਇਤਾਂ ਅਨੁਸਾਰ ਤਨ-ਮਨ-ਧਨ ਨਾਲ ਹੜ੍ਹ ਪੀੜ੍ਹਤਾਂ ਦੀ ਭਾਈਚਾਰਕ ਮਦਦ ਲਈ ਆਪਣੀ ਸਮਰੱਥਾ ਤੇ ਸਾਧਨਾਂ ਅਨੁਸਾਰ 2023 ਦੀ ਤਰ੍ਹਾਂ ਹੀ ਵੱਧ ਤੋਂ ਵੱਧ ਯੋਗਦਾਨ ਪਾਉਣਗੇ | ਜਥੇਬੰਦੀ ਦੇ ਆਗੂਆਂ ਨੇ ਸਮੂਹ ਸਮਾਜ ਸੇਵੀ ਤੇ ਧਾਰਮਿਕ ਸੰਸਥਾਵਾਂ ਅਤੇ ਕਿਸਾਨ-ਮਜ਼ਦੂਰ ਜਥੇਬੰਦੀਆਂ ਵਲੋਂ ਕੀਤੇ ਬੰਨ੍ਹ ਬਣਾਉਣ, ਬਚਾਓ ਤੇ ਰਾਹਤ ਤੇ ਲੰਗਰਾਂ ਸਬੰਧੀ ਅਣਥੱਕ ਸੇਵਾਵਾਂ ਦੀ ਭਾਰੀ ਸ਼ਲਾਘਾ ਕੀਤੀ ਗਈ ਹੈ |
ਪਿਛਲੀ ਖ਼ਬਰ ਅੱਜ ਵੀ ਹੜ੍ਹ ਪ੍ਰਭਾਵਿਤ ਖੇਤਰਾਂ 'ਚ ਰਹਿ ਰਹੇ ਲੋਕਾਂ ਦੇ ਘਰ ਤੱਕ ਪੁੱਜਾ ਪ੍ਰਸ਼ਾਸਨ 3 ਟੀਮਾਂ ਨੇ ਰਾਸ਼ਨ ਕਿੱਟਾਂ ਵੰਡੀ... ਅਗਲੀ ਖ਼ਬਰ ਡੇਹਲੋਂ ਵਿਖੇ ਮੇਲਾ ਛਪਾਰ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਕਾਨਫਰੰਸ ਸੰਬੰਧੀ ਅਹਿਮ ਮੀਟਿੰਗ ਸੂਬੇ ਦੇ ਹਿਤਾਂ ਲਈ ਸ਼੍...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।