27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਸੂਬਾ ਸਰਕਾਰ ਬਿਨ੍ਹਾਂ ਕਿਸੇ ਦੇਰੀ ਤੋਂ ਹੜ੍ਹ ਪੀੜਤ, ਬਿਪਤਾ ਮਾਰੇ ਲੋਕਾਂ ਦੀ ਸਾਰ ਲਵੇ-ਬੀਬੀ ਹਰਚੰਦ ਕੌਰ ਘਨੌਰੀ <br/>

ਅਜੀਤ ਡੈਸਕ 30-08-2025
ਮਹਿਲ ਕਲਾਂ, 29 ਅਗਸਤ (ਅਵਤਾਰ ਸਿੰਘ ਅਣਖੀ)-ਆਮ ਆਦਮੀ ਪਾਰਟੀ ਦੀ ਸਰਕਾਰ ਫੋਕੀ ਬਿਆਨਬਾਜ਼ੀ ਨੂੰ ਛੱਡ ਕੇ ਹੜ੍ਹ ਪੀੜਤ ਪਰਿਵਾਰਾਂ ਦੀ ਠੋਸ ਰੂਪ ਵਿਚ ਸਾਰ ਲਵੇ | ਇਹ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਬੀਬੀ ਹਰਚੰਦ ਕੌਰ ਘਨੌਰੀ ਸਾਬਕਾ ਵਿਧਾਇਕਾ ਨੇ ਅੱਜ ਮਹਿਲ ਕਲਾਂ, ਮਨਾਲ, ਕਲਾਲ ਮਾਜਰਾ 'ਚ ਤੇਜ਼ ਮੀਂਹ ਦੀ ਮਾਰ ਹੇਠ ਆਏ ਪੀੜਤ ਕਿਸਾਨ, ਮਜ਼ਦੂਰ ਪਰਿਵਾਰਾਂ ਦੀ ਸਾਰ ਲੈਣ ਉਪਰੰਤ ਕੀਤਾ | ਉਨ੍ਹਾਂ ਕਿਹਾ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਗੱਲਾਂ ਨਾਲ ਡੰਗ ਸਾਰਨ, ਚੁਟਕਲੇ ਸੁਣਾਉਣ ਦੀ ਬਜਾਏ ਅਮਲੀ ਰੂਪ ਵਿਚ ਬਿਪਤਾ ਮਾਰੇ ਲੋਕਾਂ ਦੀ ਮਦਦ ਲਈ ਅੱਗੇ ਆਉਣ | ਇਸ ਦੱੁਖ ਦੀ ਘੜੀ ਵਿਚ ਹਰ ਪਿੰਡ-ਪਿੰਡ ਤੋਂ ਰਾਸ਼ਨ ਇਕੱਠਾ ਕਰ ਕੇ ਨੌਜਵਾਨਾਂ ਦੇ ਜਥੇ, ਸਮਾਜ ਸੇਵੀ ਸੰਸਥਾਵਾਂ ਹੜ੍ਹ ਪ੍ਰਭਾਵਿਤ ਹਲਕਿਆਂ ਵਿਚ ਜਾ ਕੇ ਪੀੜਤਾਂ ਲਈ ਲੋੜੀਂਦਾ ਸਮਾਨ, ਪਸ਼ੂਆਂ ਲਈ ਹਰਾ ਚਾਰਾ, ਤੂੜੀ ਆਦਿ ਪਹੁੰਚਦਾ ਕਰ ਰਹੇ ਹਨ | ਜੋ ਬਹੁਤ ਸ਼ਲਾਘਾਯੋਗ ਕਾਰਜ ਹੈ | ਬੀਬੀ ਘਨੌਰੀ ਨੇ ਹਲਕਾ ਮਹਿਲ ਕਲਾਂ ਦੇ ਪਿੰਡਾਂ ਅੰਦਰ ਤੇਜ਼ ਬਾਰਸ਼ ਨਾਲ ਪ੍ਰਭਾਵਿਤ ਹੋਈਆਂ ਫ਼ਸਲਾਂ, ਢਹਿ ਗਏ ਘਰਾਂ ਦੇ ਮੁਆਵਜ਼ੇ ਬਾਰੇ ਤੁਰੰਤ ਕਾਰਵਾਈ ਕਰ ਕੇ ਲੋੜਵੰਦਾਂ ਦੀ ਮਦਦ ਪਹਿਲ ਦੇ ਆਧਾਰ 'ਤੇ ਜਾਰੀ ਕਰਵਾਉਣ ਦੀ ਮੰਗ ਕੀਤੀ | ਉਨ੍ਹਾਂ ਸਮੂਹ ਭਾਜਪਾ ਵਰਕਰਾਂ, ਆਗੂਆਂ ਨੂੰ ਵੀ ਪੀੜਤ ਪਰਿਵਾਰਾਂ ਦੀ ਮਦਦ ਲਈ ਯੋਗਦਾਨ ਪਾਉਣ ਲਈ ਅਪੀਲ ਕੀਤੀ | ਇਸ ਸਮੇਂ ਆਗੂ ਸੁਰਿੰਦਰ ਕਾਲਾ, ਮਹਿੰਦਰ ਸਿੰਘ, ਪਾਲ ਸਿੰਘ, ਮਨਪ੍ਰੀਤ ਸਿੰਘ, ਮਹਿੰਦਰ ਸਿੰਘ ਖ਼ਾਲਸਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਪੰਜਾਬ ਅਤੇ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ ਦੇ ਸੱਦੇ 'ਤੇ ਸਿੱਖ ਨੈਸ਼ਨਲ ਕਾਲਜ ਕਾਦੀਆਂ ਦੇ ਪ੍ਰੋਫ਼ੈਸਰਾਂ ਵਲੋਂ ਰੋਸ ਧ... ਅਗਲੀ ਖ਼ਬਰ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਚੱਲੇ ਨਗਰ ਕੀਰਤਨ ਦਾ ਸੰਪਰਦਾਇ ਮਲਕਪੁਰ ਵਲੋਂ ਭਰਵਾਂ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।