27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਨਗਰ ਕੌਂਸਲ ਬਰਨਾਲਾ ਦੇ ਹਾਊਸ ਦੀ ਮੀਟਿੰਗ ਅਚਨਚੇਤ ਰੱਦ ਕਰਨ 'ਤੇ ਕੌਂਸਲਰਾਂ ਨੇ ਕੀਤਾ ਰੋਸ ਪ੍ਰਗਟ

ਨਗਰ ਕੌਂਸਲ ਬਰਨਾਲਾ ਦੇ ਹਾਊਸ ਦੀ ਮੀਟਿੰਗ ਰੱਦ ਹੋਣ ਉਪਰੰਤ ਜਾਣਕਾਰੀ ਦਿੰਦੇ ਹੋਏ ਕੌਂਸਲਰ ਅਤੇ ਆਗੂ | ਅਜੀਤ ਤਸਵੀਰ <br/> 30-08-2025
ਬਰਨਾਲਾ, 29 ਅਗਸਤ (ਗੁਰਪ੍ਰੀਤ ਸਿੰਘ ਲਾਡੀ)-ਨਗਰ ਕੌਂਸਲ ਬਰਨਾਲਾ ਦੇ ਹਾਊਸ ਦੀ ਮੀਟਿੰਗ ਅੱਜ ਸਵੇਰੇ 11:30 ਵਿਖੇ ਬੁਲਾਈ ਗਈ ਸੀ | ਜਿਸ ਸਬੰਧੀ ਮਿਤੀ 25 ਅਗਸਤ ਨੂੰ ਏਜੰਡਾ ਵੀ ਜਾਰੀ ਕਰ ਦਿੱਤਾ ਗਿਆ ਸੀ ਪਰ ਨਗਰ ਕੌਂਸਲ ਪ੍ਰਧਾਨ ਵਲੋਂ ਅਚਨਚੇਤ ਮੀਟਿੰਗ ਰੱਦ ਕਰਨ 'ਤੇ ਕਾਫ਼ੀ ਕੌਂਸਲਰਾਂ ਵਲੋਂ ਰੋਸ ਪ੍ਰਗਟ ਕੀਤਾ ਗਿਆ | ਕੌਂਸਲਰਾਂ ਅਤੇ ਆਗੂਆਂ ਗੁਰਦਰਸ਼ਨ ਸਿੰਘ ਬਰਾੜ ਅਤੇ ਤੇਜਿੰਦਰ ਸਿੰਘ ਸੋਨੀ ਜਾਗਲ ਨੇ ਦੱਸਿਆ ਕਿ ਇਸ ਮੀਟਿੰਗ ਵਿਚ ਸ਼ਹਿਰ ਦੇ ਵਿਕਾਸ ਕਾਰਜਾਂ ਦੇ ਐਸਟੀਮੇਟਾਂ ਸਮੇਤ ਕਈ ਹੋਰ ਤਜਵੀਜ਼ਾਂ ਪੇਸ਼ ਕੀਤੀਆਂ ਜਾਣੀਆਂ ਸਨ | ਇਸ ਤੋਂ ਇਲਾਵਾ ਇਕ ਕਾਲੋਨੀ ਸਬੰਧੀ ਵੀ ਕੋਈ ਏਜੰਡਾ ਪੇਸ਼ ਕੀਤਾ ਜਾਣਾ ਸੀ | ਲੇਕਿਨ ਪ੍ਰਧਾਨ ਵਲੋਂ ਅੱਜ ਹੋਣ ਵਾਲੀ ਮੀਟਿੰਗ ਨੂੰ ਅਚਨਚੇਤ ਰੱਦ ਕਰ ਦਿੱਤਾ ਗਿਆ | ਜਿਸ ਸਬੰਧੀ ਉਨ੍ਹਾਂ ਨੂੰ ਸਵੇਰੇ ਹੀ ਸੂਚਿਤ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਅਸਲ ਵਿਚ ਪ੍ਰਧਾਨ ਪਾਸ ਕੌਂਸਲਰਾਂ ਦਾ ਬਹੁਮਤ ਨਾ ਹੋਣ ਕਾਰਨ ਅਤੇ ਏਜੰਡੇ ਦਾ ਵਿਰੋਧ ਹੋਣ ਦੀ ਸਥਿਤੀ ਵਿਚ ਅੱਜ ਹੋਣ ਵਾਲੀ ਮੀਟਿੰਗ ਨੂੰ ਰੱਦ ਕੀਤਾ ਗਿਆ ਹੈ | ਉਕਤ ਆਗੂਆਂ ਨੇ ਦੱਸਿਆ ਕਿ ਵਿਰੋਧ ਵਿਚ ਚੱਲਣ ਵਾਲੇ ਕੌਂਸਲਰਾਂ ਉੱਪਰ ਜਿੱਥੇ ਸੱਤਾਧਾਰੀ ਧਿਰ ਨਾਲ ਚੱਲਣ ਦਾ ਦਬਾਅ ਪਾਇਆ ਜਾ ਰਿਹਾ ਹੈ ਉੱਥੇ ਪਰਚਾ ਦਰਜ ਕਰਵਾਉਣ ਦੀ ਧਮਕੀ ਵੀ ਦਿੱਤੀ ਜਾ ਰਹੀ ਹੈ | ਉਨ੍ਹਾਂ ਇਹ ਵੀ ਦੱਸਿਆ ਕਿ ਨਗਰ ਕੌਂਸਲ ਬਰਨਾਲਾ ਵਿਚ ਕੁੱਝ ਅਧਿਕਾਰੀ ਜੋ ਆਪਣਾ ਕੰਮ ਇਮਾਨਦਾਰੀ ਨਾਲ ਕਰ ਰਹੇ ਹਨ ਜਿਨ੍ਹਾਂ ਵਿਚ ਏ.ਐਮ.ਈ. ਮੁਹੰਮਦ ਸਲੀਮ ਅਤੇ ਜੇ.ਈ. ਸੁਭਾਸ਼ ਕੁਮਾਰ ਦੀ ਬਦਲੀ ਕਰਵਾਈ ਜਾ ਰਹੀ ਹੈ ਕਿਉਂਕਿ ਏ.ਐਮ.ਈ. ਵਲੋਂ ਪਿਛਲੇ ਦਿਨਾਂ ਵਿਚ ਟੈਂਡਰਾਂ ਵਿਚ ਘਪਲੇ ਦਾ ਮਾਮਲਾ ਉਜਾਗਰ ਕੀਤਾ ਗਿਆ ਸੀ | ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਕੌਂਸਲਰਾਂ ਨੂੰ ਦਿੱਤੀ ਜਾ ਰਹੀ ਧਮਕੀ ਤੇ ਉਕਤ ਅਧਿਕਾਰੀਆਂ ਦੀ ਬਦਲੀ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਉਨ੍ਹਾਂ ਵਲੋਂ ਤਿੱਖਾ ਸੰਘਰਸ਼ ਕੀਤਾ ਜਾਵੇਗਾ | ਇਸ ਮੌਕੇ ਕੌਂਸਲਰ ਭੁਪਿੰਦਰ ਸਿੰਘ ਭਿੰਦੀ, ਅਜੈ ਕੁਮਾਰ, ਧਰਮਿੰਦਰ ਸਿੰਘ ਸ਼ੰਟੀ, ਗੁਰਪ੍ਰੀਤ ਸਿੰਘ ਕਾਕਾ, ਬਲਵੀਰ ਸਿੰਘ, ਪਰਮਜੀਤ ਸਿੰਘ ਪੱਖੋ, ਖੁਸ਼ੀ ਮੁਹੰਮਦ ਵੀ ਹਾਜ਼ਰ ਸਨ | ਜਦੋਂ ਮੀਟਿੰਗ ਰੱਦ ਕਰਨ ਸਬੰਧੀ ਨਗਰ ਕੌਂਸਲ ਬਰਨਾਲਾ ਦੇ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ |
ਪਿਛਲੀ ਖ਼ਬਰ ਵਿਆਹ ਪੁਰਬ ਮੌਕੇ ਆਰ.ਡੀ. ਖੋਸਲਾ ਸਕੂਲ ਵਿਚ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕੀਤਾ ਅਤੇ ਸਰਬੱਤ ਦੇ ਭਲੇ ਲਈ ਕੀਤੀ ਅਰਦਾ... ਅਗਲੀ ਖ਼ਬਰ ਹੜ੍ਹ ਪ੍ਰਭਾਵਿਤ ਪਰਿਵਾਰ ਪੂਰੀ ਤਰ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਦੇ ਸੰਪਰਕ 'ਚ ਹਨ-ਡਾ. ਕਮਲਜੀਤ ਸਿੰਘ ਕੇ.ਜੇ.

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।