ਟੱਲੇਵਾਲ, 29 ਅਗਸਤ (ਸੋਨੀ ਚੀਮਾ)-ਦੀ ਦੀਵਾਨਾ ਅਤੇ ਛੀਨੀਵਾਲ ਖ਼ੁਰਦ ਨਾਲ ਸਬੰਧਿਤ ਸਹਿਕਾਰੀ ਸਭਾ ਦੇ ਚੌਥੀ ਵਾਰ ਪ੍ਰਧਾਨ ਬਣੇ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ, ਸਰਪੰਚ ਰਣਧੀਰ ਸਿੰਘ ਦੀਵਾਨਾ ਸਮੇਤ ਸਮੂਹ ਪ੍ਰਬੰਧਕੀ ਕਮੇਟੀ ਵਲੋਂ ਸਹਿਕਾਰੀ ਸਭਾ ਨਾਲ ਜੁੜੇ 763 ਕਿਸਾਨਾਂ ਦੀ ਭਲਾਈ ਲਈ ਸਮੇਂ-ਸਮੇਂ 'ਤੇ ਕਾਰਜ ਕਰ ਕੇ ਕਿਸਾਨਾਂ ਨੂੰ ਚੰਗੇਰੇ ਮਾਹੌਲ ਅਤੇ ਘੱਟ ਲਾਗਤ ਨਾਲ ਖੇਤੀਬਾੜੀ ਨਾਲ ਸਬੰਧਿਤ ਸੰਦ ਅਤੇ ਵਸਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ | ਇਸੇ ਕੜ੍ਹੀ ਦੇ ਚੱਲਦਿਆਂ ਅੱਜ ਦੋਵੇਂ ਪਿੰਡਾਂ ਦੇ ਕਿਸਾਨਾਂ ਨੂੰ ਆਉਣ ਵਾਲੇ ਸਮੇਂ ਵਿਚ ਘੱਟ ਲਾਗਤ ਤੇ ਚੰਗੀ ਖੇਤੀ ਲਈ 3 ਸੁਪਰ ਸੀਡਰ, 1 ਮਲਚਰ, ਜ਼ੀਰੋ ਡਰਿੱਲ, 1 ਪਲਾਓ ਹਲ, 1 ਟਰੈਕਟਰ 655 ਫੌਰ ਵਾਹੇ ਫੌਰ ਤਕਰੀਬਨ 30 ਲੱਖ ਦੇ ਕਰੀਬ ਦੀ ਲਾਗਤ ਦੇ ਖੇਤੀਬਾੜੀ ਸੰਦ ਮੁਹੱਈਆ ਕਰਵਾਏ ਗਏ ਹਨ | ਜਿਨ੍ਹਾਂ ਨੂੰ ਅੱਜ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਸਮੇਤ ਸਹਿਕਾਰਤਾ ਵਿਭਾਗ ਦੇ ਅਧਿਕਾਰੀਆਂ ਵਲੋਂ ਸਾਂਝੇ ਤੌਰ 'ਤੇ ਰੀਬਨ ਕੱਟ ਕੇ ਕਿਸਾਨਾਂ ਨੂੰ ਸਪੁਰਦ ਕੀਤਾ ਗਿਆ | ਇਸ ਮੌਕੇ ਸੰਬੋਧਨ ਕਰਦਿਆਂ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਕਿ ਹਲਕੇ ਨਾਲ ਸਬੰਧਿਤ ਸਮੁੱਚੀਆਂ ਸਹਿਕਾਰੀ ਸਭਾਵਾਂ ਕਿਸਾਨਾਂ ਦੀ ਭਲਾਈ ਲਈ ਲਗਾਤਾਰ ਕਾਰਜ ਕਰ ਰਹੀਆਂ ਹਨ, ਉਨ੍ਹਾਂ ਵਿਚੋਂ ਦੀਵਾਨਾ ਪਹਿਲੇ ਨੰਬਰ 'ਤੇ ਹੈ, ਕਿਉਂਕਿ ਉਕਤ ਸਭਾ ਦੀ ਪ੍ਰਬੰਧਕੀ ਕਮੇਟੀ ਵਲੋਂ ਵਿਭਾਗ ਦੇ ਅਧਿਕਾਰੀਆਂ ਤੋਂ ਇਲਾਵਾ ਸਾਡੇ ਤੱਕ ਪਹੁੰਚ ਕਰ ਕੇ ਕਿਸਾਨਾਂ ਦੀਆਂ ਲੋੜਾਂ ਪੂਰੀਆਂ ਕਰਨ ਹਿਤ ਯਤਨਸ਼ੀਲ ਹੈ | ਜਿਸ ਨਾਲ ਕਿਸਾਨਾਂ ਨੂੰ ਹਰ ਪਾਸੇ ਤੋਂ ਰਾਹਤ ਮਿਲ ਰਹੀ ਹੈ | ਇਸ ਮੌਕੇ ਉਨ੍ਹਾਂ ਪਰਾਲੀ ਪ੍ਰਬੰਧਨ ਲਈ ਬਰਨਾਲਾ ਜ਼ਿਲੇ੍ਹ ਵਿਚ ਦਿੱਤੇ ਜਾ ਰਹੇ ਬੇਲਰ ਨੂੰ ਪਿੰਡ ਦੀਵਾਨਾ ਸਹਿਕਾਰੀ ਸਭਾ ਨੂੰ ਮੁਹੱਈਆ ਕਰਵਾਉਣ ਦਾ ਭਰੋਸਾ ਵੀ ਦਿੱਤਾ | ਇਸ ਮੌਕੇ ਹਰਮੇਲ ਸਿੰਘ ਸਟੇਟ ਮੈਨੇਜਰ ਇਫਕੋ, ਰੁਪਿੰਦਰ ਸਿੰਘ ਸਿੱਧੂ ਏ.ਆਰ ਨੇ ਜਿੱਥੇ ਕਿਸਾਨਾਂ ਨੂੰ ਸਹਿਕਾਰਤਾ ਵਿਭਾਗ ਵਲੋਂ ਕਿਸਾਨ ਭਲਾਈ ਲਈ ਕੀਤੇ ਜਾ ਰਹੇ ਕਾਰਜਾਂ ਸਬੰਧੀ ਜਾਗਰੂਕ ਕੀਤਾ, ੳੱੁਥੇ ਕਿਸਾਨਾਂ ਨੂੰ ਘੱਟ ਰਸਾਇਣ ਵਰਤ ਕੇ ਆਉਣ ਵਾਲੀਆਂ ਨਸਲਾਂ ਲਈ ਚੰਗੀ ਜ਼ਮੀਨ ਛੱਡਣ ਦਾ ਤਹੱਈਆ ਕਰਨ ਲਈ ਪ੍ਰੇਰਿਤ ਕੀਤਾ ਅਤੇ ਸਹਿਕਾਰੀ ਸਭਾ ਨੂੰ ਦੀਵਾਨਾ ਨੂੰ ਰੰਗ ਰੋਗਨ ਕਰਵਾਉਣ ਦਾ ਐਲਾਨ ਵੀ ਕੀਤਾ | ਇਸ ਮੌਕੇ ਸਰਪੰਚ ਰਣਧੀਰ ਸਿੰਘ ਦੀਵਾਨਾ ਅਤੇ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ ਪ੍ਰਧਾਨ ਸਹਿਕਾਰੀ ਸਭਾ ਨੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਅਤੇ ਵਿਭਾਗ ਦੇ ਅਧਿਕਾਰੀਆਂ ਸਮੇਤ ਸਮੂਹ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ | ਇਸ ਮੌਕੇ ਇੰਸਪੈਕਟਰ ਤਲਵਿੰਦਰ ਸਿੰਘ, ਗੁਰਵੀਰ ਸਿੰਘ ਇਫਕੋ, ਗੁਰਤੇਜ ਸਿੰਘ ਧੌਲਾ ਸੂਬਾ ਆਗੂ, ਸੁਖਚੈਨ ਸਿੰਘ ਸੈਕਟਰੀ ਜ਼ਿਲ੍ਹਾ ਪ੍ਰਧਾਨ, ਨਿਰਮਲਜੀਤ ਸਿੰਘ ਥਾਣਾ ਮੁਖੀ ਟੱਲੇਵਾਲ, ਪੁਨੀਤ ਮਾਨ ਗਹਿਲ ਜ਼ਿਲ੍ਹਾ ਆਗੂ ਕੁਲਦੀਪ ਸਿੰਘ ਗਹਿਲ ਮੀਤ ਪ੍ਰਧਾਨ, ਗਗਨਦੀਪ ਬੀਹਲਾ ਸੈਕਟਰੀ, ਗੁਰਮੀਤ ਸਿੰਘ ਮੀਤ ਪ੍ਰਧਾਨ, ਬਲੌਰ ਸਿੰਘ ਫ਼ੌਜੀ, ਪ੍ਰਗਟ ਸਿੰਘ, ਮੱਖਣ ਸਿੰਘ, ਗੁਰਪ੍ਰੀਤ ਸਿੰਘ, ਅਜਮੇਰ ਸਿੰਘ, ਸੁਖਦੇਵ ਸਿੰਘ, ਨਿੰਦਰ ਕੌਰ, ਕਰਮਜੀਤ ਕੌਰ, ਮੇਜਰ ਸਿੰਘ, ਚਰਨਜੀਤ ਸਿੰਘ ਧਾਲੀਵਾਲ ਛੀਨੀਵਾਲ ਖ਼ੁਰਦ, ਸਰਪੰਚ ਬਲਵਿੰਦਰ ਸਿੰਘ ਛੀਨੀਵਾਲ ਖ਼ੁਰਦ, ਭੁਪਿੰਦਰ ਸਿੰਘ ਭਿੰਦਾ ਛੀਨੀਵਾਲ ਖ਼ੁਰਦ, ਸਤਵਿੰਦਰ ਸਿੰਘ ਛੀਨੀਵਾਲ ਖ਼ੁਰਦ, ਜੰਗ ਸਿੰਘ ਸੈਕਟਰੀ, ਸੁਖਵਿੰਦਰ ਸਿੰਘ ਗੋਰਾ, ਪ੍ਰਧਾਨ ਬਿੱਕਰ ਸਿੰਘ, ਚੰਦ ਸਿੰਘ, ਗੁਰਮੇਲ ਸਿੰਘ ਆੜ੍ਹਤੀਆ, ਡਾ: ਗੁਰਮੀਤ ਸਿੰਘ, ਗੁਰਮੀਤ ਸਿੰਘ ਜੋਧਪੁਰੀ ਸਾਬਕਾ ਸਰਪੰਚ, ਪਿ੍ਤਪਾਲ ਸਿੰਘ ਮਾਨ ਗਹਿਲ, ਗੁਰਚਰਨ ਸਿੰਘ ਨਿੱਕਾ, ਜਸਮੇਲ ਸਿੰਘ, ਚਮਕੌਰ ਸਿੰਘ, ਸਿਕੰਦਰ ਸਿੰਘ, ਬਾਰਾ ਸਿੰਘ, ਜਰਨੈਲ ਸਿੰਘ ਖੂਹਵਾਲਾ, ਬਲਵੰਤ ਸਿੰਘ, ਲਖਵੀਰ ਸਿੰਘ ਲੱਖੀ, ਬਲਜਿੰਦਰ ਸਿੰਘ, ਰਾਜਵਿੰਦਰ ਸਿੰਘ ਚੇਅਰਮੈਨ, ਮਹਿੰਦਰਪਾਲ, ਸੇਵਕ ਸਿੰਘ ਰਾਏਸਰ, ਗੁਰਮੀਤ ਸਿੰਘ ਚੀਨ ਵਾਲਾ, ਨਾਹਰ ਸਿੰਘ ਸਾਬਕਾ ਪੰਚ ਤੋਂ ਇਲਾਵਾ ਸਮੂਹ ਪੰਚਾਇਤ ਅਤੇ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ |