ਟੱਲੇਵਾਲ, 30 ਅਗਸਤ (ਸੋਨੀ ਚੀਮਾ)-ਪਿੰਡ ਚੀਮਾ ਵਿਖੇ ਕਿਸੇ ਵਿਅਕਤੀ ਵਲੋਂ ਗਊ ਵੰਸ਼ ਛੋਟੇ ਵੱਛਰੂ ਨੂੰ ਛੱਡੇ ਜਾਣ ਉਪਰੰਤ ਪਿੰਡ ਦੇ ਲਵਾਰਿਸ ਕੱੁਤਿਆਂ ਵਲੋਂ ਨੋਚ ਕੇ ਖਾ ਲਿਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਪੰਚ ਮਲੂਕ ਸਿੰਘ ਧਾਲੀਵਾਲ ਨੇ ਦੱਸਿਆ ਕਿ ਅੱਜ ਪਿੰਡ ਦੇ ਕੁਟੀਆ ਵਾਲੇ ਰਸਤੇ ਨਜ਼ਦੀਕ ਇਕ ਛੋਟਾ ਵੱਛਰੂ ਕੱੁਤਿਆਂ ਵਲੋਂ ਖਾਧਾ ਜਾ ਰਿਹਾ ਸੀ | ਸਰਪੰਚ ਮਲੂਕ ਸਿੰਘ ਨੇ ਦੱਸਿਆ ਕਿ ਅਜਿਹਾ ਜਾਪ ਰਿਹਾ ਹੈ | ਕਿਸੇ ਵਿਅਕਤੀ ਨੇ ਦੱੁਧ ਦੇ ਲਾਲਚ ਅਤੇ ਪਾਲਣ ਦੀ ਦਿੱਕਤ ਸਮਝਦਿਆਂ ਉਕਤ ਵੱਛਰੂ ਨੂੰ ਛੱਡ ਦਿੱਤਾ ਹੈ | ਜਿਸ ਕਾਰਨ ਬੀਤੀ ਰਾਤ ਆਵਾਰਾ ਕੱੁਤੇ ਇਸ ਛੋਟੇ ਵੱਛਰੂ ਨੂੰ ਨੋਚ ਕੇ ਖਾ ਗਏ | ਉਨ੍ਹਾਂ ਕਿਹਾ ਕਿ ਪਹਿਲ ਦੇ ਆਧਾਰ 'ਤੇ ਜਿੱਥੇ ਕੱੁਤਿਆਂ ਸਬੰਧੀ ਵਿਭਾਗ ਨੂੰ ਲਿਖ ਕੇ ਦਿੱਤਾ ਜਾ ਰਿਹਾ ਹੈ, ੳੱੱਥੇ ਜੇਕਰ ਕਿਸੇ ਵਿਅਕਤੀ ਦਾ ਉਕਤ ਵੱਛਰੂ ਛੱਡੇ ਜਾਣ ਦਾ ਪਤਾ ਲੱਗਦਾ ਹੈ ਤਾਂ ਉਸ 'ਤੇ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਉਣ ਲਈ ਪੈਰਵਾਈ ਕੀਤੀ ਜਾਵੇਗੀ |