ਬਠਿੰਡਾ, 20 ਸਤੰਬਰ (ਅਵਤਾਰ ਸਿੰਘ ਕੈਂਥ)-ਸਥਾਨਕ ਸ਼ਹਿਰ ਦੇ ਸ਼ਹੀਦ ਭਾਈ ਮਤੀ ਦਾਸ਼ ਨਗਰ ਦੀਆਂ ਸੰਗਤਾਂ ਧਾਰਮਿਕ ਸ਼ਖਸੀਅਤ ਬਾਬਾ ਹਜ਼ੂਰਾ ਸਿੰਘ ਖਿਆਲੀਵਾਲਾ ਦੀ ਅਗਵਾਈ ਹੇਠ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਅਤੇ ਹੋਰ ਧਾਰਮਿਕ ਇਤਿਹਾਸਕ ਪਵਿੱਤਰ ਗੁਰਧਾਮਾਂ ਦੇ ਦਰਸ਼ਨਾਂ ਲਈ ਰੇਲਵੇ ਸਟੇਸ਼ਨ ਤੋਂ ਤਕਰੀਬਨ 400 ਦੇ ਲੱਗਭਗ ਸੰਗਤਾਂ ਦਾ ਜਥਾ ਦੋ ਰੇਲ ਗੱਡੀਆਂ ਰਾਹੀਂ ਰਵਾਨਾ ਹੋਇਆ | ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਸਾਹਿਬ ਸ਼ਹੀਦ ਭਾਈ ਮਤੀ ਦਾਸ ਨਗਰ ਜਿੱਥੇ ਬਾਬਾ ਹਜ਼ੂਰਾ ਸਿੰਘ ਖਿਆਲੀਵਾਲਾ ਵਲੋਂ ਗੁਰਬਾਣੀ ਸੰਥਿਆ ਅਤੇ ਕਥਾ ਵਿਚਾਰ ਦੇ ਸਮਾਗਮ ਚੱਲ ਰਹੇ ਹਨ | ਉਥੇ ਅੱਜ ਅੰਮਿ੍ਤ ਵੇਲੇ ਸੰਗਤਾਂ ਦੀ ਯਾਤਰਾ ਲਈ ਸੰਗਤੀ ਰੂਪ 'ਚ ਅਰਦਾਸ ਬੇਨਤੀ ਕੀਤੀ ਗਈ | ਇੱਥੇ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਬਾਬਾ ਖਿਆਲੀਵਾਲਾ ਵਲੋਂ ਸੰਗਤਾਂ ਨੂੰ ਜਨਮ ਅਸਥਾਨ ਭਗਤ ਧੰਨਾ ਜੀ ਅਤੇ ਸ੍ਰੀ ਧਮਧਾਨ ਸਾਹਿਬ ਦੇ ਦਰਸ਼ਨ ਦੀਦਾਰ ਵੀ ਵੱਖ-ਵੱਖ ਸਮੇਂ 'ਤੇ ਕਰਵਾਏ ਜਾ ਚੁੱਕੇ ਹਨ | ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਜਗਰਾਜ ਸਿੰਘ, ਸਰਪ੍ਰਸਤ ਆਤਮਾ ਸਿੰਘ ਚਹਿਲ, ਗੁਰਜੰਟ ਸਿੰਘ ਬਰਾੜ, ਗੁਰਤੇਜ ਸਿੰਘ ਆਦਿ ਮੈਂਬਰ ਯਾਤਰਾ ਨਾਲ ਗਏ ਹਨ |