ਗੂਹਲਾ ਚੀਕਾ/ਕੈਥਲ, 20 ਸਤੰਬਰ (ਓ.ਪੀ. ਸੈਣੀ)- ਐਮ.ਪੀ. ਸਪੋਰਟਸ ਫ਼ੈਸਟੀਵਲ ਵਿਚ ਵੱਧ ਤੋਂ ਵੱਧ ਨੌਜਵਾਨਾਂ ਦੀ ਭਾਗੀਦਾਰੀ ਨੂੰ ਯਕੀਨੀ ਬਣਾਉਣ ਲਈ, ਨਵੀਨ ਜਿੰਦਲ ਫਾਊਾਡੇਸ਼ਨ ਟੀਮ ਨੇ ਕੈਥਲ ਦੇ ਹਾਰਟ੍ਰੋਨ ਸੈਂਟਰ ਦਾ ਦੌਰਾ ਕੀਤਾ | ਟੀਮ ਨੇ ਵਿਦਿਆਰਥੀਆਂ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਫ਼ੈਸਟੀਵਲ ਵਿਚ ਸਰਗਰਮੀ ਨਾਲ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ | ਇਸ ਮੌਕੇ ਕੈਥਲ ਜਿੰਦਲ ਹਾਊਸ ਦੇ ਇੰਚਾਰਜ ਰਵਿੰਦਰ ਧੀਮਾਨ ਨੇ ਕਿਹਾ ਕਿ ਐਮ.ਪੀ. ਸਪੋਰਟਸ ਫ਼ੈਸਟੀਵਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਫਿੱਟ ਇੰਡੀਆ ਵਿਜ਼ਨ ਨੂੰ ਸਾਕਾਰ ਕਰਨ ਵੱਲ ਇਕ ਮਹੱਤਵਪੂਰਨ ਕਦਮ ਹੈ | ਸੰਸਦ ਮੈਂਬਰ ਨਵੀਨ ਜਿੰਦਲ ਦਾ ਵਿਜ਼ਨ ਹੈ ਕਿ ਖੇਡਾਂ ਤੇ ਸਿੱਖਿਆ ਵਿਚਕਾਰ ਸੰਤੁਲਨ ਨੌਜਵਾਨਾਂ ਨੂੰ ਸਵੈ-ਨਿਰਭਰ ਤੇ ਸਸ਼ਕਤ ਬਣਾਉਂਦਾ ਹੈ | ਖੇਡਾਂ ਨੌਜਵਾਨਾਂ ਨੂੰ ਨਸ਼ੇ ਤੇ ਨਕਾਰਾਤਮਿਕ ਪ੍ਰਵਿਰਤੀਆਂ ਤੋਂ ਬਚਣ, ਅਨੁਸ਼ਾਸਨ, ਆਤਮ- ਵਿਸ਼ਵਾਸ ਤੇ ਰਾਸ਼ਟਰ ਨਿਰਮਾਣ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਵਿਚ ਮਦਦ ਕਰਦੀਆਂ ਹਨ | ਹਾਰਟ੍ਰੋਨ ਦੇ ਪ੍ਰਬੰਧਨ ਵਲੋਂ ਪ੍ਰਵੀਨ ਅਤਰੇ ਤੇ ਬਲਵਿੰਦਰ ਢੁੱਲ ਨੇ ਨਵੀਨ ਜਿੰਦਲ ਫਾਊਾਡੇਸ਼ਨ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ | ਨਵੀਨ ਜਿੰਦਲ ਫਾਊਾਡੇਸ਼ਨ ਦੀ ਇਹ ਪਹਿਲ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਜਾਗਰੂਕਤਾ ਪੈਦਾ ਕਰਨ ਤੇ ਪ੍ਰੇਰਿਤ ਕਰਨ ਵੱਲ ਇਕ ਮਹੱਤਵਪੂਰਨ ਕਦਮ ਸਾਬਤ ਹੋਵੇਗੀ | ਇਸ ਮੌਕੇ ਦੇਵ ਗੌਰ, ਸੁਮਿਤ, ਰਾਹੁਲ, ਰਮੇਸ਼ ਕੁਮਾਰ ਤੇ ਹੋਰ ਬਹੁਤ ਸਾਰੇ ਸਾਥੀ ਮੌਜੂਦ ਸਨ |