24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2025

ਵਰਕਰਾਂ ਨਾਲ ਧੱਕਾ ਹੋਣ ਤੋਂ ਭੜਕੇ ਭਾਜਪਾਈਆਂ ਨੇ ਲਗਾਇਆ ਧਰਨਾ

ਅਜੀਤ ਡੈਸਕ 20-09-2025
• ਸੋਸ਼ਲ ਮੀਡੀਆ ਵਿਚ ਵੀ ਮੰਤਰੀ ਸਮਰਥਕਾਂ ਵਲੋਂ ਬੋਲਣ ਤੋਂ ਨਾਰਾਜ਼ ਸੀ ਭਾਜਪਾ ਆਗੂ
• ਅੰਗੁਰਾਲ, ਟੀਟੂ, ਸਰੀਨ ਸਮੇਤ ਕਈ ਭਾਜਪਾ ਆਗੂ, ਵਰਕਰ ਧਰਨੇ 'ਚ ਹੋਏ ਸ਼ਾਮਿਲ
ਜਲੰਧਰ, 19 ਸਤੰਬਰ (ਸ਼ਿਵ)-ਭਾਜਪਾ ਦੇ ਜਨਰਲ ਸਕੱਤਰ ਅਸ਼ੋਕ ਸਰੀਨ ਹਿੱਕੀ, ਸਾਬਕਾ ਭਾਜਪਾ ਵਿਧਾਇਕ ਸ਼ੀਤਲ ਅੰਗੁਰਾਲ ਤੇ ਨਿਗਮ ਵਿਚ ਭਾਜਪਾ ਧਿਰ ਦੇ ਆਗੂ ਮਨਜੀਤ ਸਿੰਘ ਟੀਟੂ ਦੀ ਅਗਵਾਈ ਵਿਚ ਅੱਜ ਭਾਜਪਾ ਵਰਕਰਾਂ ਵੱਲੋਂ ਵੈਸਟ ਵਿਧਾਨ ਸਭਾ ਹਲਕੇ ਵਿਚ ਮੰਤਰੀ ਦੇ ਸਮਰਥਕਾਂ ਵੱਲੋਂ ਸੋਸ਼ਲ ਮੀਡੀਆ ਵਿਚ ਭਾਜਪਾ ਆਗੂਆਂ ਦੇ ਖ਼ਿਲਾਫ਼ ਬੋਲਣ ਅਤੇ ਇੱਕ ਭਾਜਪਾ ਵਰਕਰ 'ਤੇ ਕੇਸ ਹੋਣ ਦੇ ਰੋਸ ਵਜੋਂ ਸ੍ਰੀ ਗੁਰੂ ਰਵਿਦਾਸ ਚੌਕ ਵਿਚ ਪੁਲਿਸ ਦੀ ਕਾਰਵਾਈ ਨੂੰ ਗ਼ਲਤ ਠਹਿਰਾਉਂਦੇ ਹੋਏ ਮੰਤਰੀ ਤੇ ਪੁਲਿਸ ਖ਼ਿਲਾਫ਼ ਧਰਨਾ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਚੌਕ ਵਿਚ ਕੁੱਝ ਸਮੇਂ ਲਈ ਜਾਮ ਵੀ ਲੱਗ ਗਿਆ | ਇਸ ਮੌਕੇ ਸ਼ੀਤਲ ਅੰਗੁਰਾਲ ਤੇ ਮਨਜੀਤ ਸਿੰਘ ਟੀਟੂ ਤੇ ਹੋਰ ਆਗੂਆਂ ਨੇ ਰੋਸ ਪ੍ਰਦਰਸ਼ਨ ਵਿਚ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਦੋਸ਼ ਲਗਾਏ ਕਿ ਕੈਬਨਿਟ ਮੰਤਰੀ ਦੇ ਇਸ਼ਾਰੇ 'ਤੇ ਭਾਜਪਾ ਵਰਕਰ ਸੰਦੀਪ ਪਾਹਵਾ ਦੇ ਉੱਪਰ ਕੇਸ ਦਰਜ ਕਰਕੇ ਧੱਕਾ ਕੀਤਾ ਗਿਆ ਹੈ | ਜਿਹੜਾ ਕਿ ਸਹਿਣ ਨਹੀਂ ਕੀਤਾ ਜਾਵੇਗਾ | ਭਾਜਪਾ ਆਗੂਆਂ ਨੇ ਕਿਹਾ ਕਿ ਗ਼ਲਤ ਕੰਮ ਕਰਨ ਵਾਲਿਆਂ ਨੂੰ ਸ਼ਹਿ ਦਿੱਤੀ ਜਾ ਰਹੀ ਹੈ | ਉਕਤ ਆਗੂਆਂ ਨੇ ਕਿਹਾ ਕਿ ਸੋਸ਼ਲ ਮੀਡੀਆ ਵਿਚ ਪੁਲਿਸ ਦੇ ਕਹਿਣ 'ਤੇ ਉਨਾਂ ਵੱਲੋਂ ਸੋਸ਼ਲ ਮੀਡੀਆ ਵਿਚ ਨਹੀਂ ਬੋਲਿਆ ਜਾ ਰਿਹਾ ਹੈ ਪਰ ਉਨਾਂ ਦੋਸ਼ ਲਗਾਇਆ ਕਿ ਮੰਤਰੀ ਸਮਰਥਕ ਭਾਜਪਾ ਆਗੂਆਂ ਖ਼ਿਲਾਫ਼ ਬੋਲ ਰਹੇ ਹਨ ਪਰ ਪੁਲਿਸ ਉਨਾਂ ਨੂੰ ਰੋਕਣ ਵਿਚ ਅਸਮਰਥ ਰਹੀ ਹੈ | ਉਨਾਂ ਕਿਹਾ ਕਿ ਹਲਕੇ ਵਿਚ ਗੰੁਡਾਗਰਦੀ ਤੇ ਜਬਰੀ ਵਸੂਲੀ ਨੂੰ ਰੋਕਣ ਲਈ ਕੋਈ ਯਤਨ ਨਹੀਂ ਕੀਤਾ ਜਾ ਰਿਹਾ ਹੈ | ਹਲਕੇ ਵਿਚ ਸ਼ਰੇਆਮ ਨਸ਼ਾ ਵਿਕਣ ਤੋਂ ਇਲਾਵਾ ਜੂਏ ਦੀਆਂ ਦੁਕਾਨਾਂ ਧੜੱਲੇ ਨਾਲ ਚੱਲ ਰਹੀਆਂ ਹਨ |
ਉਨਾਂ ਕਿਹਾ ਕਿ ਭਾਜਪਾ ਵਰਕਰਾਂ 'ਤੇ ਜਿਹੜਾ ਧੱਕਾ ਕੀਤਾ ਜਾ ਰਿਹਾ ਹੈ, ਉਹ ਸਹਿਣ ਨਹੀਂ ਕੀਤਾ ਜਾਵੇਗਾ ਤੇ ਇਸ ਦਾ ਲਗਾਤਾਰ ਵਿਰੋਧ ਕੀਤਾ ਜਾਂਦਾ ਰਹੇਗਾ | ਭਾਜਪਾ ਵਰਕਰਾਂ ਵੱਲੋਂ ਦੋ ਘੰਟੇ ਦੇ ਕਰੀਬ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਮੌਕੇ 'ਤੇ ਪੁੱਜੇ ਏ. ਡੀ. ਸੀ. ਪੀ. -2 ਹਰਿੰਦਰ ਸਿੰਘ ਗਿੱਲ ਨੇ ਭਾਜਪਾ ਆਗੂਆਂ ਨੂੰ ਭਰੋਸਾ ਦਿੱਤਾ ਕਿ ਜੇਕਰ ਕੋਈ ੋਸੋਸ਼ਲ ਮੀਡੀਆ ਵਿਚ ਕਿਸੇ ਦੇ ਖ਼ਿਲਾਫ਼ ਬੋਲੇਗਾ ਤਾਂ ਕਾਰਵਾਈ ਕੀਤੀ ਜਾਵੇਗੀ | ਇਸ ਮੌਕੇ ਅਸ਼ੋਕ ਸਰੀਨ ਹਿੱਕੀ, ਅਮਰਜੀਤ ਸਿੰਘ ਅਮਰੀ, ਤਰਸੇਮ ਥਾਪਾ, ਕੁਨਾਲ ਸ਼ਰਮਾ, ਰਾਜੀਵ ਢੀਂਗਰਾ, ਅਮਿੱਤ ਸਿੰਘ ਸੰਧਾ, ਕ੍ਰਿਸ਼ਨਾ ਮੀਨੀਆ, ਸਚਿਨ ਸਰੀਨ, ਸੰਦੀਪ ਪਾਹਵਾ, ਪਰਮਿੰਦਰ ਸੋਹੀ, ਯੋਗੇਸ਼ ਮਲਹੋਤਰਾ, ਅਜੇ ਰਾਣਾ, ਪਿ੍ੰਸ ਨਿਹੰਗ, ਮਣੀ ਨਿਹੰਗ, ਜੋਤੀ ਟੰਡਨ, ਪੱਪੂ ਪੰਡਿਤ ਤੇ ਹੋਰ ਵੀ ਵਰਕਰ ਹਾਜ਼ਰ ਸਨ |
ਪਿਛਲੀ ਖ਼ਬਰ ਨਸ਼ੀਲੀਆਂ ਦਵਾਈਆਂ ਦੇ ਮਾਮਲੇ ਚ 10 ਸਾਲ ਦੀ ਕੈਦ ਅਗਲੀ ਖ਼ਬਰ 97 ਲੱਖ ਦੀ ਘਟੀਆ ਸੜਕ ਨੂੰ ਲੈ ਕੇ ਭਾਜਪਾ ਵਲੋਂ ਨਿਗਮ ਦਫ਼ਤਰ ਵਿਚ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।