ਜਲੰਧਰ, 19 ਸਤੰਬਰ (ਹਰਵਿੰਦਰ ਸਿੰਘ ਫੁੱਲ)-ਪੰਜਾਬੀ ਲਿਖਾਰੀ ਸਭਾ ਜਲੰਧਰ ਵਲੋਂ ਬੀਤੇ ਦਿਨੀਂ ਬਸਤੀ ਸ਼ੇਖ਼ ਵਿਖੇ ਕਰਵਾਏ ਗਏ ਮਹੀਨਾ ਵਾਰੀ ਸਮਾਗਮ 'ਚ ਕਵੀ ਦਰਬਾਰ ਕਰਵਾਇਆ ਗਿਆ¢ ਜਿਸ ਵਿਚ ਪ੍ਰੋ. ਮਿਹਰਬਾਨ ਸਿੰਘ ਨੇ ਮੁੱਖ ਮਹਿਮਾਨ ਅਤੇ ਗਿਆਨੀ ਜੁਝਾਰ ਸਿੰਘ ਨੰਗਲ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ¢ ਸਭਾ ਵੱਲੋਂ ਇਨ੍ਹਾਂ ਦੋਨਾਂ ਮਹਾਨ ਸ਼ਖ਼ਸੀਅਤਾਂ ਨੂੰ ' ਪੰਜਾਬੀ ਮਾਂ ਬੋਲੀ ਦਾ ਮਾਣ' ਸਨਮਾਨ ਦੇ ਕੇ ਸਨਮਾਨਿਤ ਕੀਤਾ ਗਿਆ¢ ਸਭਾ ਦੇ ਪ੍ਰਧਾਨ ਹਰਭਜਨ ਸਿੰਘ ਨਾਹਲ ਨੇ ਸਮਾਗਮ ਦੀ ਰਸਮੀ ਤÏਰ 'ਤੇ ਸ਼ੁਰੂਆਤ ਕੀਤੀ ਅਤੇ ਪ੍ਰਧਾਨਗੀ ਮੰਡਲ ਵਿਚ ਬੈਠੇ ਮਹਿਮਾਨਾਂ ਅਤੇ ਪਹੁੰਚੇ ਹੋਏ ਕਵੀਆਂ/ਲੇਖਕਾਂ ਦਾ ਸਵਾਗਤ ਕਰਦੇ ਸਨਮਾਨਿਤ ਸ਼ਖ਼ਸੀਅਤਾਂ ਦੀ ਜਾਣ ਪਹਿਚਾਣ ਅਤੇ ਸਾਹਿੱਤਿਕ ਖੇਤਰ ਵਿਚ ਉਨ੍ਹਾਂ ਦੀ ਅਣਮੁੱਲੀ ਦੇਣ ਬਾਰੇ ਜਾਣਕਾਰੀ ਵੀ ਦਿੱਤੀ¢ ਇਸ ਮੌਕੇ ਕਰਵਾਏ ਕਵੀ ਦਰਬਾਰ 'ਚ ਕਵੀਆਂ ਨੇ ਆਪਣੀਆਂ ਉਮਦਾ ਰਚਨਾਵਾਂ ਰਾਹੀਂ ਸਰੋਤਿਆਂ ਨਾਲ ਸਾਂਝ ਪਾਈ¢ ਇਸ ਮੌਕੇ ਮਹਿੰਦਰ ਸਿੰਘ ਅਨੇਜਾ, ਬੇਅੰਤ ਸਿੰਘ ਸਰਹੱਦੀ (ਸਰਪ੍ਰਸਤ), ਗੁਰਦੀਪ ਸਿੰਘ ਉਜਾਲਾ, ਭਗਵੰਤ ਸਿੰਘ, ਅਵਤਾਰ ਸਿੰਘ ਹਾਮੀ, ਅਸ਼ੋਕ ਟਾਂਡੀ, ਹਰਬੰਸ ਸਿੰਘ ਕਲਸੀ, ਸੁਖਦੇਵ ਸਿੰਘ ਗੰਢਵਾ, ਹਰਜਿੰਦਰ ਸਿੰਘ ਜਿੰਦੀ, ਪਰਗਟ ਸਿੰਘ, ਸੁਲੱਖਣ ਸਿੰਘ, ਉਰਮਲਜੀਤ ਸਿੰਘ ਵਾਲੀਆ, ਅੰਮਿ੍ਤਪਾਲ ਸਿੰਘ ਹਾਮੀ, ਗੁਰਬਚਨ ਕÏਰ ਦੂਆ, ਬਲਜੀਤ ਕÏਰ, ਮਨਜੀਤ ਕÏਰ ਬੁੱਟਰ, ਭਾਈ ਸਤਵਿੰਦਰ ਸਿੰਘ ਸਿੱਧਮ, ਭਾਈ ਨਿਰਮਲ ਸਿੰਘ, ਭਾਈ ਭੁਪਿੰਦਰ ਸਿੰਘ, ਭਾਈ ਜਸਵਿੰਦਰ ਸਿੰਘ, ਭਾਈ ਬਖ਼ਸ਼ੀਸ਼ ਸਿੰਘ , ਪਿ੍ੰਸੀਪਲ ਸੁਰਿੰਦਰ ਮੋਹਨ, ਅਨੀਤਾ ਸ਼ਰਮਾ, ਵੀ. ਕੇ ਦਿਆਲਪੁਰੀ, ਵਰਿੰਦਰ ਲਾਲੀ, ਇੰਦਰ ਸਿੰਘ ਮਿਸ਼ਰੀ, ਸਿਮਰਨਜੀਤ ਕÏਰ, ਮਨਜੀਤ ਕÏਰ, ਜਸਵਿੰਦਰ ਸਿੰਘ, ਤਰਸੇਮ ਜਲੰਧਰੀ, ਬਲਵੀਰ ਸਿੰਘ, ਭੁਪਿੰਦਰ ਸਿੰਘ ਅਤੇ ਸਾਹਿਬਾ ਜੀਟਨ ਕÏਰ ਬਾਂਸਲ ਸ਼ਾਮਿਲ ਸਨ¢