23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2025

ਪਰਮਿੰਦਰ ਸਿੰਘ ਮੱਲ੍ਹੀ ਵਲੋਂ ਜ਼ਿਲ੍ਹਾ ਦਿਹਾਤੀ ਦੀ ਪ੍ਰਧਾਨਗੀ ਲਈ ਦਾਅਵੇਦਾਰੀ ਪੇਸ਼

ਅਜੀਤ ਡੈਸਕ 20-09-2025
ਭੋਗਪੁਰ, 19 ਸਤੰਬਰ (ਡੱਲੀ)-ਕਾਂਗਰਸ ਪਾਰਟੀ ਵਲੋਂ ਭੋਗਪੁਰ 'ਚ 'ਸੰਗਠਨ ਸਿਰਜਨ ਮੁਹਿੰਮ' ਤਹਿਤ ਸਥਾਨਕ ਅਜੀਤ ਪੈਲੇਸ ਵਿਖੇ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਦੀ ਅਗਵਾਈ ਹੇਠ ਭਰਵੀਂ ਮੀਟਿੰਗ ਕੀਤੀ ਗਈ | ਮੀਟਿੰਗ ਵਿਚ ਉੱਤਰਾਖੰਡ ਤੋਂ ਵਿਧਾਇਕ ਅਤੇ ਪਾਰਟੀ ਦੇ ਡਿਪਟੀ ਵਿਰੋਧੀ ਧਿਰ ਨੇਤਾ ਸ੍ਰੀ ਭੂਵਿਨ ਕਾਪਰੀ ਨਿਗਰਾਨ ਜਲੰਧਰ ਦਿਹਾਤੀ ਮੁੱਖ ਮਹਿਮਾਨ ਦੇ ਤੌਰ 'ਤੇ ਪੁੱਜੇ | ਵਿਧਾਇਕ ਭੂਵਨ ਕਾਪਰੀ ਨੇ ਕਿਹਾ ਕਿ ਹਾਈ ਕਮਾਂਡ ਨੇ ਮੈਨੂੰ ਜਿਹੜੀ ਜ਼ਿੰਮੇਵਾਰੀ ਦਿੱਤੀ ਹੋਈ ਹੈ ਮੈਂ ਉਹ ਤਨਦੇਹੀ ਨਾਲ ਲੋਕਾਂ 'ਚ ਜਾ ਕੇ ਨਿਭਾਅ ਰਿਹਾ ਹਾਂ | ਜ਼ਿਲ੍ਹਾ ਪ੍ਰਧਾਨ ਬਣਨ ਲਈ ਦਾਅਵੇਦਾਰਾਂ ਨੂੰ ਫਾਰਮ ਦਿੱਤੇ ਗਏ | ਬਲਾਕ ਕਾਂਗਰਸ ਕਮੇਟੀ ਭੋਗਪੁਰ ਦੇ ਪ੍ਰਧਾਨ ਪਰਮਿੰਦਰ ਸਿੰਘ ਮੱਲ੍ਹੀ ਨੇ ਜ਼ਿਲ੍ਹਾ ਜਲੰਧਰ ਦਾ ਪ੍ਰਧਾਨ ਬਣਨ ਲਈ ਮੁੱਖ ਮਹਿਮਾਨ ਨੂੰ ਆਪਣੇ ਦਾਅਵੇਦਾਰੀ ਕਾਗਜ਼ ਭਰ ਕੇ ਦਿੱਤੇ | ਜ਼ਿਲ੍ਹਾ ਕਾਂਗਰਸ ਕਮੇਟੀ ਦਿਹਾਤੀ ਦੇ ਪ੍ਰਧਾਨ ਅਤੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਵਰਕਰਾਂ ਨੂੰ ਹੁਣ ਤੋਂ ਹੀ ਕਮਰਕੱਸੇ ਕਰ ਲੈਣ ਲਈ ਕਿਹਾ | ਉਨ੍ਹਾਂ ਕਿਹਾ ਕਿ 2027 ਵਿਚ ਪੰਜਾਬ 'ਚ ਮੁੜ ਕਾਂਗਰਸ ਦੀ ਸਰਕਾਰ ਬਣੇਗੀ |
ਕਾਂਗਰਸੀ ਆਗੂ ਰਾਣਾ ਰੰਧਾਵਾ, ਭੁਪਿੰਦਰ ਸਿੰਘ ਸੈਣੀ, ਜਤਿੰਦਰ ਸਿੰਘ ਵਾਈਸ ਪ੍ਰਧਾਨ ਜ਼ਿਲ੍ਹਾ ਕਾਂਗਰਸ, ਸਰਬਜੀਤ ਭਟਨੂਰਾ, ਜਗਦੀਪ ਢੱਡਾ ਆਦਮਪੁਰ, ਸੁਖਵਿੰਦਰ ਸਿੰਘ ਪ੍ਰਧਾਨ ਪੂਰਬੀ, ਮਲਕੀਤ ਸਿੰਘ ਲਾਲੀ, ਹਨੀ ਜੋਸ਼ੀ, ਅਸ਼ਵਨ ਭੱਲਾ, ਲਖਵੀਰ ਸਿੰਘ ਕੋਟਲੀ ਜ਼ਿਲ੍ਹਾ ਯੂਥ ਕਾਂਗਰਸ ਪ੍ਰਧਾਨ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |
ਹਲਕਾ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੇ ਆਮ ਆਦਮੀ ਪਾਰਟੀ ਦੀਆਂ ਨਾਕਾਮੀਆਂ ਅਤੇ ਧੱਕੇਸ਼ਾਹੀ ਖ਼ਿਲਾਫ਼ ਆਪਣੀ ਭੜਾਸ ਕੱਢੀ | ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਝਾੜੂ ਦਾ ਸੂਫੜਾ 2027 ਵਿਚ ਸਾਫ਼ ਕਰ ਦੇਣਗੇ |
ਇਸ ਭਾਰੀ ਇਕੱਠ ਵਿਚ ਮਹਿਲਾ ਪ੍ਰਧਾਨ ਕਮਲਜੀਤ ਕੌਰ ਮੁਲਤਾਨੀ, ਡਾ. ਪਵਨ ਕੁਮਾਰ, ਜਸਪਾਲ ਸਿੰਘ ਸਾਬਕਾ ਐਮ.ਸੀ., ਰਿਦੁਮ ਮਹਿਤਾ ਪ੍ਰਧਾਨ, ਸਰਬਜੀਤ ਡੱਲਾ, ਕਿਸ਼ਨ ਲਾਲ ਲੜੋਈ, ਨੰ. ਸਾਹਿਬ ਸਿੰਘ, ਸਰਪੰਚ ਟਾਂਡੀ, ਕਾਲਾ ਚਰੜ, ਰਾਮ ਲੁਭਾਇਆ ਰਾਜਪੁਰ, ਰਮੇਸ਼ ਕੁਮਾਰ ਖੋਜਪੁਰ, ਸੁਰਜੀਤ ਸਿੰਘ ਮੋਕਲ, ਹਰਨੇਕ ਸਿੰਘ, ਬਲਦੇਵ ਸਿੰਘ, ਜ਼ੋਰਾਵਰ ਸਿੰਘ ਸੰਘਵਾਲ, ਸੀਨੀ. ਆਗੂ ਗੁਰਦੀਪ ਸਿੰਘ ਸੰਘਵਾਲ, ਸਾਬੀ ਮੋਗਾ, ਰਕੇਸ਼ ਭੱਲਾ, ਜਸਵਿੰਦਰ ਸਿੰਘ, ਨੰ: ਪਵਨਦੀਪ ਸਿੰਘ, ਹਰਪਾਲ ਸਿੰਘ, ਸੋਹਨ ਲਾਲ, ਪ੍ਰਧਾਨ ਸੁਰਜੀਤ ਸਿੰਘ, ਪ੍ਰਧਾਨ ਸੁਖਜਿੰਦਰ ਸਿੰ ਘ ਮੱਲ੍ਹੀ, ਸਰਵਨ ਸਿੰਘ, ਸੱਤ ਬਹਿਰਾਮ, ਗੁਰਦਾਵਰ ਰਾਮ ਕਿੰਗਰਾ, ਰਾਜ ਕੁਮਾਰ ਭੱਲਾ, ਅਮਿਤ ਭਾਰਦਵਾਜ, ਰਜੇਸ਼ ਪਾਲਾ, ਪ੍ਰਧਾਨ ਦਰਸ਼ਨ ਸਿੰਘ ਕਰਵਲ, ਨਰਿੰਦਰਜੀਤ ਸਿੰਘ, ਇੰਦਰਜੀਤ ਸਿੰਘ, ਗੁਰਮੀਤ ਸਿੰਘ ਗੀਗਨਵਾਲ ਆਦਿ ਸਮੇਤ ਸੈਂਕੜਿਆਂ ਦੀ ਗਿਣਤੀ ਵਿਚ ਕਾਂਗਰਸੀ ਵਰਕਰ ਹਾਜ਼ਰ ਸਨ |
ਪਿਛਲੀ ਖ਼ਬਰ ਜਵਾਹਰ ਨਵੋਦਿਆ ਵਿਦਿਆਲਿਆ ਤਲਵੰਡੀ ਮਾਧੋ ਵਿੱਚ 9ਵੀਂ ਅਤੇ 11ਵੀਂ ਜਮਾਤਾਂ ਦੇ ਦਾਖ਼ਲੇ ਲਈ ਆਨਲਾਈਨ ਅਰਜ਼ੀਆਂ ਮੰਗੀਆਂ-ਪਿ੍... ਅਗਲੀ ਖ਼ਬਰ ਮੇਅਰ ਵਲੋਂ ਜੋਤੀ ਨਗਰ ਡੰਪ ਤੋਂ ਕੂੜਾ ਹਟਾਉਣ ਦਾ ਆਦੇਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।