ਡੀ.ਏ.ਵੀ. ਕਾਲਜ ਵਿਖੇ 'ਫਾਇਨਾਂਸ਼ੀਅਲ ਲਿਟਰੇਸੀ' ਵਿਸ਼ੇ 'ਤੇ ਸੈਮੀਨਾਰ
ਅਜੀਤ ਡੈਸਕ
20-09-2025
ਉਨ੍ਹਾਂ ਨਿਵੇਸ਼ਾਂ ਦੇ ਪ੍ਰੈਕਟੀਕਲ ਉਦਾਹਰਣ ਸਾਂਝੇ ਕਰਦਿਆਂ ਕਿਹਾ ਕਿ ਵਿਦਿਆਰਥੀ ਬੇਮਤਲਬ ਦੇ ਰੋਜ਼ਾਨਾ ਖਰਚਿਆਂ 'ਤੇ ਪੈਸਾ ਲਗਾਉਣ ਦੀ ਬਜਾਏ ਬਚਤ ਕਰਨ ਵੱਲ ਧਿਆਨ ਦੇਣ¢ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਇਹ ਵੀ ਸਮਝਾਇਆ ਕਿ ਉਹ ਆਪਣੇ ਮਾਪਿਆਂ ਦੀ ਮਿਹਨਤ ਨਾਲ ਕੀਤੀ ਹੋਈ ਕਮਾਈ ਦੀ ਕਦਰ ਕਰਨ ਅਤੇ ਸੈਮੀਨਾਰ ਵਿੱਚ ਦਿੱਤੀ ਗਈਆਂ ਸਲਾਹਾਂ ਨੂੰ ਆਪਣੇ ਅਮਲ ਵਿੱਚ ਲਿਆਉਣ¢ ਰਿਸੋਰਸ ਪਰਸਨ ਡਾ. ਜਸਵਿੰਦਰ ਕÏਰ ਨੇ ਵਿਦਿਆਰਥੀਆਂ ਨਾਲ ਨਿਵੇਸ਼, ਖਤਰੇ ਤੇ ਮੁਨਾਫ਼ੇ, ਬਜਟਿੰਗ ਅਤੇ ਆਧੁਨਿਕ ਜ਼ਿੰਦਗੀ ਵਿੱਚ ਫਾਇਨੈਂਸ਼ੀਅਲ ਪਲਾਨਿੰਗ ਦੀ ਮਹੱਤਤਾ ਬਾਰੇ ਆਪਣਾ ਗਿਆਨ ਸਾਂਝਾ ਕੀਤਾ¢ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪੈਸੇ ਦੀ ਮੈਨੇਜਮੈਂਟ, ਬਚਤ ਅਤੇ ਮਹਿੰਗਾਈ ਦੇ ਯੁੱਗ ਵਿੱਚ ਸੁਰੱਖਿਅਤ ਨਿਵੇਸ਼ ਵਿਕਲਪਾਂ ਦੀ ਸਹੀ ਜਾਣਕਾਰੀ ਪ੍ਰਦਾਨ ਕੀਤੀ¢ ਉਨ੍ਹਾਂ ਨੇ ਰਿਸਕ ਤੇ ਰਿਟਰਨ ਦੇ ਸੰਤੁਲਨ ਦੀ ਲੋੜ ਨੂੰ ਲੰਬੇ ਸਮੇਂ ਦੀਆਂ ਫਾਇਨੈਂਸ਼ੀਅਲ ਸੁਰੱਖਿਆ ਲਈ ਬਹੁਤ ਜ਼ਰੂਰੀ ਕਰਾਰ ਦਿੱਤਾ¢ ਇਸ ਤੋਂ ਇਲਾਵਾ ਉਨ੍ਹਾਂ ਨੇ ਮਿਊਚਅਲ ਫੰਡ, ਸਿਸਟੇਮੈਟਿਕ ਇਨਵੈਸਟਮੈਂਟ ਪਲਾਨ ਅਤੇ ਪੇਪਰ ਸਕਿਉਰਿਟੀਜ਼ ਬਾਰੇ ਵਿਸਥਾਰ ਨਾਲ ਸਮਝਾਇਆ ਅਤੇ ਵਿਦਿਆਰਥੀਆਂ ਲਈ ਇਹਨਾਂ ਨੂੰ ਅਮਲੀ ਵਿਕਲਪ ਵਜੋਂ ਸਿਫਾਰਸ਼ ਕੀਤਾ¢ ਨਾਲ ਹੀ ਉਨ੍ਹਾਂ ਨੇ ਫਾਇਨੈਂਸ਼ੀਅਲ ਮਾਰਕੀਟ ਵਿੱਚ ਉਪਲਬਧ ਵੱਖ-ਵੱਖ ਕਰੀਅਰ ਮÏਕੇ ਬਾਰੇ ਵੀ ਜਾਣਕਾਰੀ ਦਿੱਤੀ, ਜੋ ਵਿਦਿਆਰਥੀਆਂ ਦੇ ਭਵਿੱਖ ਲਈ ਬਹੁਤ ਲਾਭਕਾਰੀ ਸਾਬਤ ਹੋਣਗੇ¢ ਪ੍ਰੋਫੈਸਰ ਮੁਸਕਾਨ ਨੇ ਵਿਦਿਆਰਥੀਆਂ ਨੂੰ ਫਾਈਨੈਂਸ਼ੀਅਲ ਪਲੈਨਿੰਗ ਬਾਰੇ ਜਾਣਕਾਰੀ ਦਿੱਤੀ¢ ਅਖੀਰ ਚ ਕਾਲਜ ਦੇ ਵਾਈਸ ਪਿ੍ੰਸੀਪਲ ਪ੍ਰੋ. ਇੰਦੂ ਬੱਤਰਾ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ 'ਫਾਇਨੈਂਸ਼ੀਅਲ ਲਿਟਰੇਸੀ' ਬਾਰੇ ਵਿਚਾਰ ਸਾਂਝੇ ਕੀਤੇ¢ ਇਸ ਮÏਕੇ ਕਾਲਜ ਵਲੋਂ ਡਾ. ਜਸਵਿੰਦਰ ਕÏਰ ਨੂੰ ਸਨਮਾਨਿਤ ਕੀਤਾ ¢ ਇਸ ਮÏਕੇ ਪ੍ਰੋ. ਬਲਜੀਤ ਕÏਰ, ਪ੍ਰੋ. ਮੁਸਕਾਨ, ਪ੍ਰੋ. ਮੋਨਿਕਾ, ਪ੍ਰੋ. ਰਿੰਕੂ, ਪ੍ਰੋ. ਰੋਜ਼ੀ ਆਦਿ ਹਾਜ਼ਰ ਸਨ¢