ਨਕੋਦਰ, 19 ਸਤੰਬਰ (ਗੁਰਵਿੰਦਰ ਸਿੰਘ)-ਅੱਜ ਪੰਜਾਬ ਸਟੂਡੈਂਟਸ ਯੂਨੀਅਨ ਵਲੋਂ ਸੂਬਾ ਪੱਧਰੀ ਸੱਦੇ ਤਹਿਤ ਵਿਦਿਆਰਥੀਆਂ ਦੀਆਂ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਮ ਤਹਿਸੀਲਦਾਰ ਨਕੋਦਰ ਰਾਹੀਂ ਮੰਗ ਪੱਤਰ ਸÏਾਪਿਆ ਗਿਆ ¢ਇਸ ਮÏਕੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਰਮਨਦੀਪ ਕÏਰ ਨੇ ਕਿਹਾ ਕਿ ਅੱਜ ਦੇਸ਼ ਵਿੱਚ ਕੇਂਦਰ ਸਰਕਾਰ ਕÏਮੀ ਸਿੱਖਿਆ ਨੀਤੀ ਲੈ ਕੇ ਆਈ ਹੈ, ਅਸੀਂ ਇਸ ਨੀਤੀ ਦਾ ਵਿਰੋਧ ਕਰਦੇ ਹਾਂ ਤੇ ਇਸ ਨੀਤੀ ਨੂੰ ਰੱਦ ਕਰਨ ਦੀ ਮੰਗ ਕਰਦੇ ਹਾਂ¢ ਕਿਉਂਕਿ ਇਹ ਨੀਤੀ ਵਿੱਦਿਅਕ ਅਦਾਰਿਆਂ ਅਤੇ ਸਿੱਖਿਆ ਦਾ ਭਗਵਾਂਕਰਨ ਕਰਨ ਲਈ ਲਿਆਂਦੀ ਗਈ ਹੈ¢ ਇਸ ਨੀਤੀ ਰਾਹੀਂ ਪੋਸਟ ਮੈਟਰਿਕ ਸਕਾਲਰਸ਼ਿਪ ਤਹਿਤ ਦਲਿਤ ਵਿਦਿਆਰਥੀਆਂ ਅਤੇ ਪਛੜੀਆਂ ਸ਼੍ਰੇਣੀਆਂ ਨੂੰ ਮਿਲਦੀ ਸਕਾਲਰਸ਼ਿਪ ਖੋਹੀ ਜਾਣੀ ਹੈ ਕਿਉਂਕਿ ਸਕਾਲਰਸ਼ਿਪ ਬਾਰੇ ਇਹ ਸਿਖਿਆ ਨੀਤੀ ਕੁੱਝ ਵੀ ਸਪੱਸ਼ਟ ਨਹੀਂ ਕਰਦੀ¢ ਵਿਦਿਆਰਥੀ ਆਗੂਆਂ ਵਲੋਂ ਇਹ ਚੇਤਾਵਨੀ ਦਿੱਤੀ ਗਈ ਕਿ ਮੰਗਾਂ ਪੂਰੀਆਂ ਨਾ ਹੋਣ ਦੀ ਸੂਰਤ ਵਿੱਚ ਤਿੱਖਾ ਸੰਘਰਸ਼ ਕੀਤਾ ਜਾਵੇਗਾ¢ ਇਸ ਮÏਕੇ ਕੋਮਲ, ਤਮੰਨਾ, ਨਵਜੋਤ, ਸੰਜਨਾ, ਤਾਨੀਆ, ਰਨਬੀਰ, ਪਿ੍ੰਸ ,ਆਜ਼ਾਦ ਆਦਿ ਹਾਜ਼ਰ ਹੋਏ¢