23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਦੋ ਗ਼ਜ਼ਲਾਂ, ਇਕ ਗੀਤ

ਅਜੀਤ ਡੈਸਕ 21-09-2025

* ਦਲਜੀਤ ਰਾਏ ਕਾਲੀਆ *
ਦਰਦ ਕਹਾਣੀ ਬਾਪੂ ਦੱਸੇ, ਬੀਤੇ ਵਕਤ ਲੰਘਾਏ ਕਿੱਦਾਂ।
ਹੱਲਿਆਂ ਵੇਲੇ ਆਪਣਿਆਂ ਤੋਂ, ਦੂਰ ਹੋਏ ਹਮਸਾਏ ਕਿੱਦਾਂ।

ਮਿਲ ਜੁਲ ਕੇ ਸਭ ਲੋਕ ਸੀ ਰਹਿੰਦੇ, ਫੁੱਟ ਪਈ ਤਾਂ ਅੱਡੋ-ਫਾਟੀ,
ਸੋਚੋ ਸਮਝੋ ਘਰ 'ਚ ਤੁਹਾਡੇ, ਭੈੜੇ ਲੀਡਰ ਆਏ ਕਿੱਦਾਂ।

ਹੱਸਦੇ-ਵਸਦੇ ਛੱਡ ਘਰਾਂ ਨੂੰ, ਸਰਹੱਦਾਂ ਵੱਲ ਧਾਏ ਲੋਕੀਂ,
ਬਾਰਾਂ ਵਾਲੇ ਰੁਲਦੇ ਫਿਰਦੇ, ਸੋਚਣ ਟੁੱਕ ਥਿਆਏ ਕਿੱਦਾਂ।

ਵੱਢਾ-ਟੁੱਕੀ ਭਾਰੀ ਹੋਈ, ਲਾਸ਼ਾਂ ਦੇ ਅੰਬਾਰ ਬੜੇ ਸੀ,
ਆਦਮ ਜਾਤ ਨੇ ਕੋਹ-ਕੋਹ ਮਾਰੇ, ਆਪਣੇ ਹੋਸ਼ ਗਵਾਏ ਕਿੱਦਾਂ।

ਰੱਬਾ ਕਿੱਥੇ ਛੁਪ ਬੈਠਾਂ ਤੂੰ, ਬਾਪੂ ਧਾਹਾਂ ਮਾਰੀ ਜਾਂਦੈ,
ਖ਼ੂਨ ਬਣੇ ਨੇ ਕਿੱਦਾਂ ਚਿੱਟੇ, ਆਪਣੇ ਹੋਏ ਪਰਾਏ ਕਿੱਦਾਂ।

ਸਾਂਝ ਪੁਰਾਣੀ ਵੱਢੀ ਟੁੱਕੀ, ਵੰਡੇ ਫ਼ਜ਼ਲਾ ਤੇ ਬਖਤੌਰਾ,
ਰੇਸ਼ਮ ਦੇਵੀ ਸੋਚੀ ਜਾਵੇ, ਨੂਰਾਂ ਦੇ ਘਰ ਜਾਏ ਕਿੱਦਾਂ।

ਲੰਮਾ ਅਰਸਾ ਬੀਤਣ 'ਤੇ ਵੀ, ਭੁੱਲਦੇ ਨਹੀਉਂ ਯਾਰ ਪੁਰਾਣੇ,
ਪੋਠੋਹਾਰ ਦੀ ਮਿੱਠੀ ਬੋਲੀ, ਕੋਈ ਦੱਸ ਭੁਲਾਏ ਕਿੱਦਾਂ।

ਉਠੇ ਮਾਂ ਦਾ ਪੁੱਤਰ ਕੋਈ, ਹੱਦਾਂ ਤੇ ਸਰਹੱਦਾਂ ਮੇਟੇ,
ਹਰ ਵੇਲੇ ਹੀ ਸੋਚੀਂ ਜਾਵਾਂ, ਰਲ ਬੈਠੇ ਲੋਕਾਈ ਕਿੱਦਾਂ।
-ਜ਼ੀਰਾ, ਜ਼ਿਲ੍ਹਾ ਫਿਰੋਜ਼ਪੁਰ। ਮੋਬਾਈਲ : 97812-00168

 


* ਗੋਗੀ ਜ਼ੀਰਾ *

ਚੰਗੀ ਕੋਈ ਮਿਸਾਲ ਦਿਓ,
ਅਣਜਾਣ ਸਮਝ ਨਾ ਟਾਲ ਦਿਓ।

ਪੌਦੇ ਨੇ ਹੀ ਬਣਨਾ ਬੋਹੜ,
ਪਾਣੀ ਵਾਲੀ ਢਾਲ ਦਿਓ।

ਆਸ ਨਾ ਰੱਖੋ ਮਿਲੂ ਸਹਾਰਾ,
ਫ਼ਰਜ਼ ਨਾਲ ਬੱਚੇ ਪਾਲ ਦਿਓ।

ਕਰ ਦੇਵਾਂਗੇ ਚਿੱਤ ਬਾਦਸ਼ਾਹ,
ਚੱਲਣ ਸਾਨੂੰ ਚਾਲ ਦਿਓ।

ਹੌਲੀ ਹੌਲੀ ਹੋ ਜਾਊ ਚਾਨਣ,
ਸ਼ੁਰੂਆਤੀ ਦੀਵਾ ਬਾਲ ਦਿਓ।

ਸੁਣ ਨਹੀਂ ਹੁੰਦਾ ਧੂਮ-ਧੜੱਕਾ,
ਸੰਗੀਤ ਨੂੰ ਸੁਰ ਤੇ ਤਾਲ ਦਿਓ।

-15/108, ਪੁਰਾਣੀ ਤਲਵੰਡੀ ਰੋਡ, ਜ਼ੀਰਾ (ਫਿਰੋਜ਼ਪੁਰ)। ਮੋਬਾਈਲ : 97811-36240

ਪਿਛਲੀ ਖ਼ਬਰ ਖਾਲੀ ਥਾਲੀਆਂ ਦੀ ਗੂੰਜ ਅਗਲੀ ਖ਼ਬਰ ਗ਼ਜ਼ਲ ਉਸ ਨੇ ਛੇੜੀ-41 * ਗੁਰਦਿਆਲ ਰੌਸ਼ਨ *

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।