ਗਿੱਦੜਬਾਹਾ, 29 ਅਗਸਤ (ਪਰਮਜੀਤ ਸਿੰਘ ਥੇੜ੍ਹੀ)-ਜੈ ਬਾਬਾ ਖੇਤਰਪਾਲ ਮੰਦਰ ਵੈੱਲਫ਼ੇਅਰ ਸੁਸਾਇਟੀ ਗਿੱਦੜਬਾਹਾ ਵਲੋਂ 5 ਸਤੰਬਰ ਨੂੰ ਮੰਦਰ ਵਿਖੇ ਹੋਣ ਵਾਲੀ ਮੂਰਤੀ ਸਥਾਪਨਾ ਦੇ ਸੰਬੰਧ 'ਚ ਅੱਜ ਸ਼ੁਰੂ ਹੋਣ ਵਾਲੀ ਭਗਵਤ ਕਥਾ ਤੋਂ ਪਹਿਲਾਂ ਕਲਸ਼ ਯਾਤਰਾ ਕੱਢੀ ਗਈ | ਸ਼ਹਿਰ ਦੇ ਪ੍ਰਾਚੀਨ ਸ੍ਰੀ ਗਊਸ਼ਾਲਾ ਮੰਦਰ ਤੋਂ ਸ਼ੁਰੂ ਹੋਈ ਇਸ ਕਲਸ਼ ਯਾਤਰਾ ਵਿਚ ਵੱਡੀ ਗਿਣਤੀ 'ਚ ਸ਼ਰਧਾਲੂਆਂ ਨੇ ਸ਼ਮੂਲੀਅਤ ਕੀਤੀ | ਵਰਣਨਯੋਗ ਹੈ ਕਿ ਜੈ ਬਾਬਾ ਖੇਤਰਪਾਲ ਮੰਦਰ ਵਿਖੇ ਮਾਂ ਦੁਰਗਾ ਤੇ ਬਾਂਕੇ ਬਿਹਾਰੀ ਜੀ ਦੀ ਮੂਰਤੀ ਸਥਾਪਨਾ 5 ਸਤੰਬਰ ਨੂੰ ਕੀਤੀ ਜਾ ਰਹੀ ਹੈ, ਜਿਸ ਸੰਬੰਧੀ 4 ਸਤੰਬਰ ਤੱਕ ਸ਼ਾਮ 4 ਤੋਂ 6 ਵਜੇ ਤੱਕ ਬਾਬਾ ਖੇਤਰਪਾਲ ਮੰਦਰ ਵਿਖੇ ਭਗਵਤ ਕਥਾ ਹੋਵੇਗੀ, ਜਿਸ 'ਚ ਕਥਾਵਾਚਕ ਅਚਾਰਿਆ ਸੁਮਿਤ ਬਾਰਿਸ਼ ਕਥਾ ਕਰਨਗੇ | 4 ਸਤੰਬਰ ਨੂੰ ਭਗਵਤ ਕਥਾ ਦਾ ਭੋਗ ਪਾਇਆ ਜਾਵੇਗਾ | ਉਸੇ ਦਿਨ ਸਵੇਰੇ ਸ਼ਹਿਰ 'ਚ ਸ਼ੋਭਾ ਯਾਤਰਾ ਕੱਢੀ ਜਾਵੇਗੀ, ਜਦ ਕਿ 5 ਸਤੰਬਰ ਨੂੰ ਸਵੇਰੇ ਮੂਰਤੀ ਸਥਾਪਨਾ ਕੀਤੀ ਜਾਵੇਗੀ ਅਤੇ ਸ਼ਾਮ ਨੂੰ ਸਤਿਸੰਗ ਹੋਵੇਗਾ, ਜਿਸ 'ਚ ਪ੍ਰਸਿੱਧ ਭਜਨ ਗਾਇਕ ਗੁਰਬੰਸ ਰਾਹੀ ਅਬੋਹਰ ਵਾਲੇ ਭਜਨ ਬੰਦਗੀ ਕਰਨਗੇ | ਇਸ ਮੌਕੇ ਮੁਕੇਸ਼ ਗੋਇਲ, ਪੁਨੀਤ ਕਟਾਰੀਆ, ਪੁਨੀਤ ਗਰਗ, ਮੋਹਿਤ ਗਰਗ, ਮੋਹਿਤ ਗਿਲਹੋਤਰਾ, ਡਾ. ਅਨਿਲ ਗਰਗ, ਗੋਪਾਲ ਗੋਇਲ, ਗਗਨ ਬਾਂਸਲ, ਓਮ ਪ੍ਰਕਾਸ਼ ਸਿੰਗਲਾ, ਰਿਸ਼ਬ ਗਰਗ, ਪਿ੍ੰਸ ਬੁੱਟਰ, ਅਮਿਤ ਗਰਗ, ਜੌਲੀ ਗਰਗ, ਸੰਦੀਪ ਚਾਵਲਾ, ਮੁੱਖ ਪੁਜਾਰੀ ਦੀਪਕ ਜੋਸ਼ੀ ਆਦਿ ਹਾਜ਼ਰ ਸਨ |