24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਕੇਂਦਰ ਵਲੋਂ ਅਮਰੀਕਾ ਤੋਂ ਨਰਮਾ ਤੇ ਕਪਾਹ 'ਤੇ 11 ਫ਼ੀਸਦੀ ਆਯਾਤ ਡਿਊਟੀ ਮੁਕਤ ਤਰੀਕ 'ਚ ਵਾਧਾ ਕਰਨ ਨਾਲ ਕਿਸਾਨਾਂ ਵਿਚ ਨਿਰਾਸ਼ਾ

ਅਜੀਤ ਡੈਸਕ 30-08-2025
ਮਲੋਟ, 29 ਅਗਸਤ (ਅਜਮੇਰ ਸਿੰਘ ਬਰਾੜ)-ਕੇਂਦਰ ਦੀ ਮੋਦੀ ਸਰਕਾਰ ਵਲੋਂ ਅਮਰੀਕਾ ਤੋਂ ਕਪਾਹ-ਨਰਮੇ 'ਤੇ 11 ਫ਼ੀਸਦੀ ਆਯਾਤ ਡਿਊਟੀ ਮੁਕਤ ਤਾਰੀਕ 'ਚ ਵਾਧਾ ਕਰਨ ਨਾਲ ਕਿਸਾਨਾਂ ਦੇ ਚਿਹਰੇ ਇਕ ਵਾਰੀ ਮੁਰਝਾ ਗਏ ਹਨ, ਕਿਉਂਕਿ ਇਸ ਨਾਲ ਉਨ੍ਹਾਂ ਦੀ ਨਰਮੇ ਦੀ ਫ਼ਸਲ ਦੀ ਵਿਕਰੀ 'ਚ ਬਹੁਤ ਵੱਡਾ ਪ੍ਰਭਾਵ ਪਵੇਗਾ | ਪਿੰਡ ਕਬਰਵਾਲਾ ਦੇ ਕਿਸਾਨ ਤੇ ਭਾਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗਗਨਦੀਪ ਸਿੰਘ, ਫਰਟੀਲਾਈਜਰ ਐਂਡ ਪੈਸਟੀਸਾਈਡ ਤੇ ਬੀਜ ਵਿਕਰੇਤਾ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ਅਤੇ ਹੋਰ ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨ ਪਹਿਲਾਂ ਹੀ ਆਰਥਿਕ ਪੱਖੋਂ ਬੇਹੱਦ ਮਾੜੇ ਹਾਲਾਤਾਂ 'ਚੋਂ ਲੰਘ ਰਿਹਾ ਹੈ ਅਤੇ ਉੱਪਰ ਕੇਂਦਰ ਸਰਕਾਰ ਵਲੋਂ ਅਮਰੀਕਾ ਤੋਂ ਕਪਾਹ 'ਤੇ 11 ਫੀਸਦੀ ਆਯਾਤ ਡਿਊਟੀ ਮੁਕਤ ਤਾਰੀਕ 'ਚ ਵਾਧਾ ਕਰਕੇ ਕਿਸਾਨਾਂ ਨੂੰ ਵੱਡਾ ਨੁਕਸਾਨ ਝੱਲਣ ਲਈ ਮਜ਼ਬੂਰ ਕਰ ਦਿੱਤਾ ਹੈ | ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਅਮਰੀਕਾ ਤੋਂ ਖ਼ਰੀਦੀ ਜਾ ਰਹੀ ਨਰਮਾ-ਕਪਾਹ 'ਤੇ ਟੈਕਸ ਮੁਕਤ ਦੀ ਤਾਰੀਕ ਵਿਚ ਵਾਧਾ ਕੀਤੇ ਜਾਣ ਨਾਲ ਦੇਸ਼ ਦੇ ਕਿਸਾਨਾਂ ਵਿਚ ਜਿਥੇ ਮਾਯੂਸੀ ਹੈ, ਉੱਥੇ ਰੋਸ ਵੀ ਹੈ ਕਿਉਂਕਿ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੇ ਵਿਸ਼ੇਸ਼ ਤੌਰ 'ਤੇ ਮਲੋਟ ਤੇ ਲੰਬੀ ਹਲਕਾ ਨਰਮਾ ਪੱਟੀ ਵਜੋਂ ਜਾਣਿਆ ਜਾਂਦਾ ਹੈ | ਕਿਸਾਨ ਆਗੂਆਂ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ ਅਮਰੀਕਾ ਤੋਂ ਖ਼ਰੀਦੀ ਜਾਣ ਵਾਲੀ ਕਪਾਹ ਦੀ ਫ਼ਸਲ ਨੂੰ ਟੈਕਸ ਮੁਕਤ ਕੀਤੇ ਜਾਣ ਦੀ ਤਾਰੀਕ ਵਿਚ ਵਾਧਾ ਕੀਤੇ ਜਾਣ ਨਾਲ ਕਿਸਾਨਾਂ ਨਾਲ ਇਕ ਤਰ੍ਹਾਂ ਨਾਲ ਇਹ ਮੌਤ ਦੇ ਵਾਰੰਟ ਵੀ ਹਨ ਅਤੇ ਕਿਸਾਨਾਂ ਨਾਲ ਕੇਂਦਰ ਦਗਾ ਵੀ ਕਮਾ ਰਹੀ ਹੈ, ਕਿਉਂਕਿ ਜਦ ਤੱਕ ਮਾਲਵੇ ਦੇ ਕਿਸਾਨਾਂ ਦੀ ਨਰਮੇ, ਕਪਾਹ ਦੀ ਫ਼ਸਲ ਮਾਰਕੀਟ ਵਿਚ ਆਵੇਗੀ, ਉਸ ਤੋਂ ਪਹਿਲਾਂ ਹੀ ਵਪਾਰੀ ਵਰਗ ਆਪਣਾ ਨਰਮਾ ਬਾਹਰੋਂ ਖ਼ਰੀਦਣ ਨੂੰ ਤਰਜ਼ੀਹ ਦੇਵੇਗਾ ਅਤੇ ਆਪਣੇ ਸਟਾਕ ਪੂਰੇ ਕਰ ਲਵੇਗਾ | ਜਦੋਂ ਤੱਕ ਇਹ ਕਿਸਾਨ ਆਪਣੀ ਨਰਮੇ ਦੀ ਫ਼ਸਲ ਨੂੰ ਮਾਰਕੀਟ ਵਿਚ ਲੈ ਕੇ ਜਾਵੇਗਾ, ਉਦੋਂ ਤੱਕ ਵਪਾਰੀ ਆਪਣੀ ਮਨਮਰਜ਼ੀ ਦੇ ਭਾਅ ਅਨੁਸਾਰ ਇਸ ਨਰਮੇ ਦੀ ਫ਼ਸਲ ਨੂੰ ਲੈਣਗੇ ਜਾਂ ਨਹੀਂ ਵੀ ਲੈਣਗੇ, ਇਸ ਬਾਰੇ ਅੱਜ ਦੀ ਘੜੀ ਕਹਿਣਾ ਵੀ ਮੁਸ਼ਕਿਲ ਜਾਪਦਾ ਹੈ | ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਦੇ ਇਸ ਐਲਾਨ ਕਰਕੇ ਕਿਸਾਨਾਂ ਨੂੰ ਧਰਨੇ ਲਾਉਣ ਲਈ ਮਜ਼ਬੂਰ ਹੋਣਾ ਪਵੇਗਾ | ਕਿਸਾਨ ਆਗੂਆਂ ਗਗਨਦੀਪ ਸਿੰਘ, ਪ੍ਰਧਾਨ ਨਿਰਮਲ ਸਿੰਘ ਤੋਂ ਇਲਾਵਾ ਪ੍ਰਧਾਨ ਗੁਰਲਾਲ ਸਿੰਘ ਕੰਗ, ਜੱਸਾ ਕੰਗ, ਜਸਵੀਰ ਸਿੰਘ ਬਰਾੜ ਤੇ ਹੋਰ ਕਿਸਾਨਾਂ ਨੇ ਇਹ ਪੁਰਜ਼ੋਰ ਮੰਗ ਕੀਤੀ ਹੈ ਕਿ ਕੇਂਦਰ ਸਰਕਾਰ ਆਪਣਾ ਇਹ ਫ਼ੈਸਲਾ ਵਾਪਸ ਲਵੇ |
ਪਿਛਲੀ ਖ਼ਬਰ ਕੌਣ ਖਾ ਰਿਹਾ ਸਾਡੀਆਂ ਸੰਪਰਕ ਸੜਕਾਂ ਦੇ ਕਿਨਾਰੇ, ਬਰਸਾਤੀ ਮੌਸਮ 'ਚ ਵਾਪਰਦੇ ਨੇ ਹਾਦਸੇ <br/> ਅਗਲੀ ਖ਼ਬਰ ਸ੍ਰੀ ਮੁਕਤਸਰ ਸਾਹਿਬ ਤੋਂ ਫ਼ਾਜ਼ਿਲਕਾ ਜ਼ਿਲ੍ਹੇ ਦੇ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਦੇ ਟਰੱਕ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।