24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਮਿਮਿਟ ਕਾਲਜ ਦੇ ਸੀ. ਐੱਸ. ਸੀ. ਵਿਭਾਗ ਵਲੋਂ ਰਿਐਕਟ ਜੇ. ਐੱਸ. 'ਤੇ ਵਰਕਸ਼ਾਪ ਕਰਵਾਈ

ਅਜੀਤ ਡੈਸਕ 30-08-2025
ਮਲੋਟ, 29 ਅਗਸਤ (ਪਾਟਿਲ, ਅਜਮੇਰ ਸਿੰਘ ਬਰਾੜ)-ਮਿਮਿਟ ਕਾਲਜ ਮਲੋਟ ਵਿਖੇ ਸੀ. ਐੱਸ. ਸੀ. ਵਿਭਾਗ ਵਲੋਂ ਰਿਐਕਟ ਜੇ. ਐੱਸ. 'ਤੇ ਵਰਕਸ਼ਾਪ ਕਰਵਾਈ ਗਈ | ਪ੍ਰੋਗਰਾਮ ਬਾਰੇ ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਵਿਭਾਗ ਦੇ ਮੁਖੀ ਡਾ. ਸੋਨੀਆ ਸ਼ਰਮਾ ਤੇ ਸਹਾਇਕ ਟ੍ਰੇਨਿੰਗ ਐਂਡ ਪਲੇਸਮੈਂਟ ਅਫ਼ਸਰ ਡਾ. ਅਮਨਜੋਤ ਕੌਰ ਨੇ ਦੱਸਿਆ ਕਿ ਇਹ ਵਰਕਸ਼ਾਪ ਸੋਫ਼ਟਵਿੱਜ ਪ੍ਰਾਈਵੇਟ ਲਿਮਟਿਡ ਬਠਿੰਡਾ ਦੇ ਸਹਿਯੋਗ ਨਾਲ ਕਰਵਾਈ ਗਈ, ਜਿਸ 'ਚ ਕੰਪਨੀ ਦੇ ਅਸ਼ੋਕ ਖੈਰਾ ਤੇ ਨੇਹਾ ਜੈਨ ਵਲੋਂ ਰਿਐਕਟ ਜੇ. ਐੱਸ. ਬਾਰੇ ਜਾਣਕਾਰੀ ਦਿੱਤੀ ਅਤੇ ਨਾਲ ਹੀ ਵਿਦਿਆਰਥੀਆਂ ਨੂੰ ਰਿਐਕਟ ਜੇ. ਐੱਸ. ਦੇ ਵੱਖ-ਵੱਖ ਪ੍ਰੈਕਟੀਕਲ ਕਰਕੇ ਵੀ ਵਿਖਾਏ ਗਏ | ਸਾਰੇ ਵਿਦਿਆਰਥੀਆਂ ਨੇ ਰਿਐਕਟ ਜੇ. ਐੱਸ. ਦੀ ਕੋਡਿੰਗ ਬਾਰੇ ਜਾਣਕਾਰੀ ਹਾਸਿਲ ਕੀਤੀ ਅਤੇ ਨੇਹਾ ਜੈਨ ਨੇ ਅਲੱਗ-ਅਲੱਗ ਵਿਭਾਗਾਂ ਤੇ ਕੰਪਨੀ 'ਚ ਵੱਖ-ਵੱਖ ਪੱਧਰ 'ਤੇ ਰਿਐਕਟ ਜੇ. ਐੱਸ. ਦੇ ਹੋਣ ਵਾਲੇ ਫ਼ਾਇਦਿਆਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ | ਕੰਪਿਊਟਰ ਵਿਭਾਗ ਦੇ ਡਾ. ਕੁਲਬੀਰ ਸਿੰਘ ਵਲੋਂ ਅਸ਼ੋਕ ਖੈਰਾ ਤੇ ਨੇਹਾ ਜੈਨ ਦਾ ਧੰਨਵਾਦ ਕੀਤਾ | ਸੰਸਥਾ ਦੇ ਡਾਇਰੈਕਟਰ ਡਾ. ਜਸਕਰਨ ਸਿੰਘ ਭੁੱਲਰ ਵਲੋਂ ਆਏ ਹੋਏ ਕੰਪਨੀ ਨੁਮਾਇੰਦਿਆਂ ਨੂੰ ਸਨਮਾਨਿਤ ਕੀਤਾ | ਇਸ ਮੌਕੇ ਵਿਦਿਆਰਥੀਆਂ ਤੋਂ ਇਲਾਵਾ ਕੰਪਿਊਟਰ ਵਿਭਾਗ ਦੇ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ |
ਪਿਛਲੀ ਖ਼ਬਰ ਮਿਮਿਟ ਕਾਲਜ ਵਿਖੇ ਲੈਕਚਰ ਕਰਵਾਇਆ ਅਗਲੀ ਖ਼ਬਰ ਹੜ੍ਹ ਪੀੜਤ ਲੋਕਾਂ ਦੀ ਮਦਦ ਕਰਨਾ ਹਰੇਕ ਦਾ ਫ਼ਰਜ਼-ਬਾਬਾ ਬਲਵਿੰਦਰ ਸਿੰਘ ਚੰਦ ਪੁਰਾਣਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।