22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਬੇਸਹਾਰਾ ਪਸ਼ੂ ਮੂਹਰੇ ਆਉਣ ਕਰਕੇ ਸਕੂਟਰੀ ਸਵਾਰ ਨੌਜਵਾਨ ਜ਼ਖ਼ਮੀ

ਅਜੀਤ ਡੈਸਕ 21-09-2025
ਮੰਡੀ ਕਿੱਲਿਆਂਵਾਲੀ, 20 ਸਤੰਬਰ (ਇਕਬਾਲ ਸਿੰਘ ਸ਼ਾਂਤ)-ਸੜਕਾਂ 'ਤੇ ਬੇਸਹਾਰਾ ਪਸ਼ੂ ਰਾਹਗੀਰਾਂ ਲਈ ਮੌਤ ਦਾ ਖੌਫ਼ ਬਣ ਰਹੇ ਹਨ | ਅੱਜ ਸਵੇਰੇ ਕਰੀਬ ਛੇ ਵਜੇ ਪਿੰਡ ਹਾਕੂਵਾਲਾ ਵਿਖੇ ਸਰਕਾਰੀ ਪ੍ਰਾਇਮਰੀ ਸਕੂਲ ਨੇੜੇ ਸੜਕ 'ਤੇ ਅਚਨਚੇਤ ਮੂਹਰੇ ਆਏ ਬੇਸਹਾਰਾ ਪਸ਼ੂ ਕਰਕੇ ਇਕ ਇਲੈਕਟਿ੍ਕ ਸਕੂਟਰੀ ਸਵਾਰ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ | ਜ਼ਖ਼ਮੀ ਨੌਜਵਾਨ ਦੀ ਪਛਾਣ 19 ਸਾਲਾ ਦਿਲਪ੍ਰੀਤ ਸਿੰਘ ਪੁੱਤਰ ਸੂਬਾ ਸਿੰਘ ਵਾਸੀ ਢਾਣੀ ਹਰੀਪੁਰਾ (ਸੰਗਰੀਆ) ਵਜੋਂ ਹੋਈ ਹੈ | ਉਹ ਬਾਰ੍ਹਵੀਂ ਜਮਾਤ ਦਾ ਵਿਦਿਆਰਥੀ ਹੈ ਅਤੇ ਸਵੇਰੇ ਲੋਂਗ ਟੈਨਿਸ ਪ੍ਰੈਕਟਿਸ ਲਈ ਮੰਡੀ ਕਿੱਲਿਆਂਵਾਲੀ ਜਾ ਰਿਹਾ ਸੀ | ਹਾਦਸੇ ਵਿਚ ਸਿਰ ਅੰਦਰੂਨੀ ਸੱਟਾਂ ਲੰਗਣ 'ਤੇ ਸੜਕ ਸੁਰੱਖਿਆ ਫੋਰਸ ਨੇ ਉਸਨੂੰ ਤੁਰੰਤ ਮੰਡੀ ਕਿੱਲਿਆਂਵਾਲੀ ਦੇ ਪ੍ਰਾਈਵੇਟ ਹਸਪਤਾਲ ਪਹੁੰਚਾਇਆ | ਹਾਦਸੇ ਵਿਚ ਸਕੂਟਰੀ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ | ਜ਼ਖ਼ਮੀ ਦੇ ਪਿਤਾ ਸੂਬਾ ਸਿੰਘ ਨੇ ਕਿਹਾ ਕਿ ਦਿਲਪ੍ਰੀਤ ਦੇ ਸਿਰ ਵਿਚ ਅੰਦਰੂਨੀ ਸੱਟਾਂ ਗੰਭੀਰ ਹਨ | ਸਰਕਾਰ ਨੂੰ ਸੜਕਾਂ 'ਤੇ ਫਿਰਦੇ ਬੇਸਹਾਰਾ ਪਸ਼ੂਆਂ ਦਾ ਕੋਈ ਢੁਕਵਾਂ ਹੱਲ ਕਰਨਾ ਚਾਹੀਦਾ ਹੈ, ਤਾਂ ਜੋ ਲੋਕ ਸੜਕਾਂ 'ਤੇ ਸੁਰੱਖਿਅਤ ਆਵਾਜਾਈ ਕਰ ਸਕਣ |

ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਵੱਡਾ ਝਟਕਾ, ਦਰਜਨਾਂ ਪਰਿਵਾਰ ਕਾਂਗਰਸ 'ਚ ਸ਼ਾਮਿਲ <br/> ਅਗਲੀ ਖ਼ਬਰ ਪਿੰਡ ਬੰਗੀ ਰੁਲਦੂ ਵਿਖੇ 75 ਪਰਿਵਾਰ ਹੋਏ ਭਾਜਪਾ 'ਚ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।