ਜੈਤੋ, 20 ਸਤੰਬਰ (ਗੁਰਮੀਤਪਾਲ ਰੋੜੀਕਪੂਰਾ)-ਸਥਾਨਕ ਪ੍ਰਾਚੀਨ ਧਾਰਮਿਕ ਸੰਸਥਾ ਸ੍ਰੀ ਰਾਮਾ ਕਿ੍ਸ਼ਨਾ ਡਰਾਮਾਟਿ੍ਕ ਕਲੱਬ ਜੈਤੋ ਵਲੋਂ ਪ੍ਰਭੂ ਸ੍ਰੀ ਰਾਮ ਚੰਦਰ ਦੇ ਜੀਵਨ 'ਤੇ ਆਧਾਰਿਤ ਰਾਮਲੀਲ੍ਹਾ ਦਾ ਮੰਚਨ ਸ਼ੁਰੂ ਕੀਤਾ ਗਿਆ | ਜਿਸ ਵਿਚ ਡਾ. ਹਰੀਸ਼ ਚੰਦਰ ਗੋਇਲ ਪ੍ਰਧਾਨ ਨਗਰ ਕੌਂਸਲ ਜੈਤੋ, ਉਨ੍ਹਾਂ ਦੀ ਧਰਮਪਤਨੀ ਰੇਨੂੰ ਗੋਇਲ ਅਤੇ ਪਰਿਵਾਰਕ ਮੈਂਬਰ ਸ਼ਾਮ ਸੁੰਦਰ ਗੋਇਲ, ਡਾ. ਜੈਅੰਤ ਗੋਇਲ, ਐਡਵੋਕੇਟ ਆਰਿਅਨ ਗੋਇਲ ਮੁੱਖ ਮਹਿਮਾਨ ਵਜੋਂ ਪੁੱਜੇ | ਰਾਮ ਭਗਤਾਂ ਵਲੋਂ ਭਗਵਾਨ ਵਾਲਮੀਕਿ ਤੀਰਥ ਅਸਥਾਨ ਸ੍ਰੀ ਅੰਮਿ੍ਤਸਰ ਸਾਹਿਬ ਤੋਂ ਲਿਆਂਦੀ ਗਈ ਅਖੰਡ ਜੋਤ ਨੂੰ ਰਾਮ ਮੰਦਰ ਰਾਮ ਲੀਲਾ ਗਰਾਊਾਡ ਵਿਖੇ ਸੁਸ਼ੋਭਿਤ ਕੀਤਾ ਗਿਆ | ਰਾਮਲੀਲ੍ਹਾ ਦੀ ਆਰੰਭਤਾ ਮੌਕੇ ਕੀਤੀ ਗਈ ਆਰਤੀ ਪੂਜਾ 'ਚ ਸਮਰਾਟ ਸ਼ੰਕਰ ਸ਼ਰਮਾ, ਸਚਿਨ ਦੇਵ ਸ਼ਰਮਾ, ਗੁਰਪਿਆਰ ਸਿੰਘ ਐਲ.ਆਈ.ਸੀ. ਵਾਲੇ, ਦਵਿੰਦਰ ਗੋਇਲ, ਟੀਨੂੰ ਸ਼ਰਮਾ ਪ੍ਰਧਾਨ ਸ਼ਿਆਮ ਸੇਵਾ ਮੰਡਲ, ਸੰਜੇ ਜਿੰਦਲ, ਨਵਲ ਜੈਨ, ਸਤੀਸ਼ ਗਰਗ ਬਰਗਾੜੀ, ਰਾਮ ਅਵਤਾਰ ਵਰਮਾ ਨੇ ਪੰਡਿਤ ਸ਼ਿਵ ਕੁਮਾਰ ਸ਼ਰਮਾ, ਪੰਡਿਤ ਸੋਨੂੰ ਸ਼ਰਮਾ, ਕੋਮਲ ਸ਼ਰਮਾ ਵਲੋਂ ਹਾਜ਼ਰੀ ਲਗਵਾਈ ਗਈ | ਪਹਿਲੀ ਰਾਤ 'ਚ ਰਾਵਣ ਅੱਤਿਆਚਾਰ ਮੌਕੇ ਕਲਾਕਾਰ ਸੰਦੀਪ ਪਾਟਿਲ ਨੇ ਬ੍ਰਹਮਾ ਜੀ ਮੋਨੂੰ ਲੂੰਬਾ, ਰਾਜਾ ਜਨਕ, ਨਬੀ ਖਾਨ ਰਾਵਣ, ਰਾਨੂੰ ਸਿੰਗਲਾ ਕੁੰਭਕਰਨ, ਆਸ਼ੀਸ਼ ਬਰਗਾੜੀ ਭਵੀਸਨ, ਇੰਦਰਜੀਤ ਸਿੰਘ ਪਾਲਾ ਮੇਘਨਾਥ ਦੀ ਅਦਾਕਾਰੀ ਬਾਖੂਬੀ ਨਿਭਾਈ | ਇਸ ਮੌਕੇ ਮਾਸਟਰ ਸੁਰਿੰਦਰ ਲੂੰਬਾ ਅਤੇ ਦਰਸ਼ਨ ਚੌਧਰੀ ਸਰਪ੍ਰਸਤ, ਸਤੀਸ਼ ਕੁਮਾਰ ਭੀਰੀ ਚੇਅਰਮੈਨ, ਸੀਨੀਅਰ ਵਾਈਸ ਚੇਅਰਮੈਨ ਈਸ਼ੂ ਜਿੰਦਲ, ਵਾਈਸ ਚੇਅਰਮੈਨ ਨਰੇਸ਼ ਮਿੱਤਲ, ਸੀਨੀਅਰ ਵਾਈਸ ਪ੍ਰਧਾਨ ਨਿੰਦੀ ਸ਼ਰਮਾ, ਵਾਈਸ ਪ੍ਰਧਾਨ ਨਰੇਸ਼ ਸ਼ਿਵਾ ਅਤੇ ਅਨਿਲ ਮਿੱਤਲ, ਚੀਫ਼ ਡਾਇਰੈਕਟਰ ਸੋਨੂੰ ਵਰਮਾ, ਟੋਨੀ ਵਰਮਾ, ਮੈਨੇਜਰ ਅਸ਼ੋਕ ਗਰਗ, ਜਨਰਲ ਸਕੱਤਰ ਸੁਨੀਲ ਸੋਨੂੰ ਫ਼ੈਟੀ, ਸਕੱਤਰ ਅਮਨ ਬਾਂਸਲ, ਸਟੇਜ ਸਕੱਤਰ ਸੰਦੀਪ ਪਾਟਿਲ ਸ਼ਰਮਾ, ਖ਼ਜ਼ਾਨਚੀ ਸੁਰਿੰਦਰ ਗੋਇਲ, ਡਿਪਟੀ ਖਜ਼ਾਨਚੀ ਰਾਜ ਜਿੰਦਲ ਬੱਬੂ, ਵਿਪਨ ਅਰੋੜਾ ਅਤੇ ਨਵਲ ਜੈਨ, ਪੀ.ਆਰ.ਓ.ਪੰਕਜ ਜਿੰਦਲ ਜੁਆਇੰਟ ਪੀ.ਆਰ.ਓ. ਅੰਕੁਰ ਕੁਮਾਰ, ਪ੍ਰੈਸ ਸਕੱਤਰ ਸੰਦੀਪ ਲੂੰਬਾ, ਮੇਕ ਅੱਪ ਮੈਨ ਮਹਾਂਵੀਰ ਜਾਰੀਵਾਲ, ਪਾਲਾ ਰਾਵਣ 'ਤੇ ਟਿੰਕੂ ਢੱਲਾ ਆਦਿ ਹਾਜ਼ਰ ਸਨ |