ਧਰਮਕੋਟ, 20 ਸਤੰਬਰ (ਪਰਮਜੀਤ ਸਿੰਘ)-ਸਥਾਨਕ ਰਾਮ ਕਰਮ ਅਕੈਡਮੀ ਵਿਖੇ ਨਵੇਂ ਸੈਸ਼ਨ ਦੇ ਦਾਖਲੇ ਸ਼ੁਰੂ ਹੋ ਗਏ ਹਨ | ਡਾਇਰੈਕਟਰ ਗੌਰਵ ਗੁਪਤਾ ਅਤੇ ਅਮਰਿੰਦਰ ਸਿੰਘ ਸੈਂਡੀ ਨੇ ਦੱਸਿਆ ਕਿ ਬੀ.ਏ., ਐਮ.ਏ. ਸਾਰੇ ਵਿਸ਼ਿਆਂ ਵਿਚ, ਬੀ.ਸੀ.ਏ., ਐਮ.ਸੀ.ਏ., ਬੀ.ਬੀ.ਏ., ਐਮ.ਬੀ.ਏ., ਪੀ.ਜੀ.ਡੀ.ਸੀ.ਏ., ਬੀ.ਕਾਮ, ਐਮ. ਕਾਮ, ਲਾਇਬਰੇਰੀ ਅਤੇ ਕੰਪਿਊਟਰ ਦੇ ਕੋਰਸਾਂ ਲਈ ਦਾਖਲੇ ਸ਼ੁਰੂ ਹੋ ਗਏ ਹਨ ਅਤੇ ਦਾਖਲੇ ਬਹੁਤ ਹੀ ਘੱਟ ਫੀਸਾਂ ਵਿਚ ਕੀਤੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਵਿਦਿਆਰਥੀ, ਪ੍ਰੋਫੈਸ਼ਨਲ, ਬਿਜ਼ਨਸਮੈਨ, ਘਰੇਲੂ ਔਰਤਾਂ ਲਈ ਉੱਚ ਸਿੱਖਿਆ ਪ੍ਰਾਪਤ ਕਰਨ ਦਾ ਇਹ ਸੁਨਹਿਰੀ ਮੌਕਾ ਹੈ | ਉਨ੍ਹਾਂ ਇਹ ਵੀ ਦੱਸਿਆ ਕਿ ਹੋਣਹਾਰ ਵਿਦਿਆਰਥੀਆਂ ਅਤੇ ਆਰਥਿਕ ਤੌਰ 'ਤੇ ਕਮਜ਼ੋਰ ਵਿਦਿਆਰਥੀਆਂ ਨੂੰ ਦਾਖਲਿਆਂ ਵਿਚ ਵਿਸ਼ੇਸ਼ ਛੋਟ ਦਿੱਤੀ ਜਾ ਰਹੀ ਹੈ ਤਾਂ ਜੋ ਉਹ ਵੀ ਆਪਣੀ ਉੱਚ ਵਿੱਦਿਆ ਦਾ ਸੁਪਨਾ ਪੂਰਾ ਕਰ ਸਕਣ | ਉਨ੍ਹਾਂ ਦੱਸਿਆ ਕਿ ਇਹ ਸਾਰੇ ਕੋਰਸ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਕਰਵਾਏ ਜਾ ਰਹੇ ਹਨ |