21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਰਾਜਦੀਪ ਸਿੰਘ ਨਮਿਤ ਪਾਠ ਦਾ ਭੋਗ ਅੱਜ <br/>

ਅਜੀਤ ਡੈਸਕ 21-09-2025
ਮੋਗਾ, 20 ਸਤੰਬਰ (ਸੁਰਿੰਦਰਪਾਲ ਸਿੰਘ)-ਬੀਤੇ ਦਿਨੀਂ ਮੋਗਾ ਦੇ ਹਰਮਨ ਪਿਆਰੇ ਤੇ ਸਮਾਜ ਸੇਵੀ ਨੌਜਵਾਨ ਰਾਜਦੀਪ ਸਿੰਘ ਪੁੱਤਰ ਪਰਮਜੀਤ ਸਿੰਘ ਤੇ ਮਨਿੰਦਰ ਕੌਰ ਵਾਸੀ ਮੋਗਾ ਜੋ ਕਿ ਮੁਹਾਲੀ ਵਿਚ ਇਮੀਗ੍ਰੇਸ਼ਨ ਦਾ ਕਾਰੋਬਾਰ ਕਰਦੇ ਸਨ, ਮਾਨਸਿਕ ਤਣਾਅ ਦੇ ਚੱਲਦਿਆਂ ਉਨ੍ਹਾਂ ਭਰ ਜਵਾਨੀ ਵਿਚ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ ਸੀ | ਉਹ ਆਪਣੇ ਪਿੱਛੇ ਮਾਤਾ, ਪਿਤਾ, ਭਰਾ, ਬੇਟਾ ਤੇ ਬੇਟੀ ਛੱਡ ਗਏ ਹਨ | ਰਾਜਦੀਪ ਸਿੰਘ ਦਾ ਭਰ ਜਵਾਨੀ 'ਚ ਸਦੀਵੀ ਵਿਛੋੜਾ ਅਸਹਿ ਤੇ ਅਕਹਿ ਸਦਮਾ ਹੈ | ਇਸ ਭਾਣੇ ਨੂੰ ਮੰਨਣਾ ਤੇ ਸਹਿਣਾ ਮਾਪਿਆਂ, ਰਿਸ਼ਤੇਦਾਰਾਂ ਤੇ ਸਾਕ-ਸੰਬੰਧੀਆਂ ਲਈ ਬੇਹੱਦ ਔਖਾ ਹੈ ਕਿਉਂਕਿ ਰਾਜਦੀਪ ਜਿੱਥੇ ਮਿੱਠ ਬੋਲੜੇ ਸੁਭਾਅ ਦਾ ਮਾਲਕ ਸੀ ਉੱਥੇ ਯਾਰਾਂ ਦਾ ਯਾਰ ਸੀ | ਇਹੀ ਕਾਰਨ ਸੀ ਕਿ ਉਸ ਦੇ ਅੰਤਿਮ ਸੰਸਕਾਰ ਮੌਕੇ ਪੰਜਾਬ ਭਰ ਤੋਂ ਵੱਡੀ ਗਿਣਤੀ ਵਿਚ ਸਮਾਜ ਦੇ ਵੱਖ-ਵੱਖ ਵਰਗਾਂ ਦੇ ਲੋਕਾਂ ਨੇ ਉਸ ਨੂੰ ਅੰਤਿਮ ਵਿਦਾਇਗੀ ਦਿੱਤੀ | ਉਹ ਮੋਗਾ ਵਿਖੇ ਸਿਆਸੀ ਤੇ ਸਮਾਜਿਕ ਖੇਤਰ ਵਿਚ ਲੰਮਾ ਸਮਾਂ ਸਰਗਰਮ ਰਹਿਣ ਦੇ ਨਾਲ-ਨਾਲ ਕਾਰੋਬਾਰ ਲਈ ਚੰਡੀਗੜ੍ਹ ਚਲਾ ਗਿਆ | ਮੋਹਾਲੀ ਵਿਖੇ ਉਸ ਨੇ ਆਪਣਾ ਇਮੀਗ੍ਰੇਸ਼ਨ ਦਾ ਸ਼ਾਨਦਾਰ ਬਿਜ਼ਨਸ ਸ਼ੁਰੂ ਕੀਤਾ ਤੇ ਆਪਣੇ ਪੁੱਤਰ ਨੂਰ ਨੂੰ ਪੜ੍ਹਾਈ ਲਈ ਕੈਨੇਡਾ ਭੇਜਿਆ ਤੇ ਉੱਥੇ ਆਪਣੀ ਪੁੱਤਰੀ ਨੂੰ ਉੱਚਕੋਟੀ ਦੀ ਸਿੱਖਿਆ ਗ੍ਰਹਿਣ ਕਰਨ ਲਈ ਅਹਿਮਦਾਬਾਦ ਭੇਜਿਆ | 9 ਸਤੰਬਰ ਨੂੰ ਮੌਤ ਦੇ ਜ਼ਾਲਮ ਪੰਜਿਆਂ ਨੇ ਰਾਜਦੀਪ ਸਿੰਘ ਨੂੰ ਸਾਥੋਂ ਹਮੇਸ਼ਾ ਲਈ ਖੋਹ ਲਿਆ | ਸਵ: ਰਾਜਦੀਪ ਸਿੰਘ ਨਮਿਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ 21 ਸਤੰਬਰ ਦਿਨ ਐਤਵਾਰ ਨੂੰ ਦੁਪਹਿਰ 12 ਵਜੇ ਤੋਂ 1:30 ਵਜੇ ਤੱਕ ਸਥਾਨਕ ਸ਼ਹਿਰ ਦੇ ਗੁਰਦੁਆਰਾ ਬੀਬੀ ਕਾਹਨ ਕੌਰ ਮੇਨ ਬਾਜ਼ਾਰ ਮੋਗਾ ਵਿਖੇ ਹੋਵੇਗੀ |

ਪਿਛਲੀ ਖ਼ਬਰ ਉੱਘੀ ਸਮਾਜ ਸੇਵਕਾ ਭਾਵਨਾ ਬਾਂਸਲ ਬਣੀ ਮਹਿਲਾ ਵਿੰਗ ਪੰਜਾਬ ਦੀ ਪ੍ਰਧਾਨ <br/> ਅਗਲੀ ਖ਼ਬਰ ਰੈੱਡ ਰਿਬਨ ਕਲੱਬਾਂ ਦੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ 'ਚ ਅਜੀਤਵਾਲ ਕਾਲਜ ਦੂਸਰੇ ਸਥਾਨ 'ਤੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।