21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਬਰੇਟਾ 'ਚ ਕਾਂਗਰਸ ਦੇ ਕੌਮੀ ਇੰਚਾਰਜ ਅਨਿਲ ਚੌਧਰੀ ਵਲੋਂ ਪਾਰਟੀ ਵਰਕਰਾਂ ਨਾਲ ਮੀਟਿੰਗ

ਅਜੀਤ ਡੈਸਕ 21-09-2025
ਬਰੇਟਾ, 20 ਸਤੰਬਰ (ਪਾਲ ਸਿੰਘ ਮੰਡੇਰ)- ਸੰਗਠਨ ਸਿਰਜਣ ਮੁਹਿੰਮ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਦੀ ਚੋਣ ਲਈ ਬਰੇਟਾ ਵਿਖੇ ਇਕੱਤਰਤਾ ਹੋਈ | ਜਿਸ ਵਿਚ ਅਨਿਲ ਚੌਧਰੀ ਅਬਜ਼ਰਵਰ ਆਲ ਇੰਡੀਆ ਕਾਂਗਰਸ ਕਮੇਟੀ, ਗੁਰਸ਼ਰਨ ਕੌਰ ਰੰਧਾਵਾ ਪ੍ਰਧਾਨ ਮਹਿਲਾ ਵਿੰਗ ਪੰਜਾਬ, ਪਵਨ ਗੋਇਲ ਅਬਜ਼ਰਵਰ ਪੀ. ਪੀ. ਸੀ., ਅਵਤਾਰ ਸਿੰਘ ਗੋਨਿਆਣਾ ਵਿਸ਼ੇਸ਼ ਤੌਰ 'ਤੇ ਪੁੱਜੇ | ਕਾਂਗਰਸ ਪਾਰਟੀ ਦੇ ਨੁਮਾਇੰਦੇ ਅਤੇ ਹੋਰ ਮੈਂਬਰ ਵਰਕਰਾਂ ਤੋਂ ਪ੍ਰਧਾਨਗੀ ਦੀ ਚੋਣ ਲਈ ਸੁਝਾਅ ਮੰਗੇ ਅਤੇ ਇਸ ਦੇ ਨਾਲ ਹੀ ਬੂਥ ਕਮੇਟੀਆਂ ਤੋਂ ਵੀ ਸੁਝਾਅ ਲਏ ਤਾਂ ਕਿ ਪ੍ਰਧਾਨਗੀ ਲਈ ਯੋਗ ਉਮੀਦਵਾਰ ਦੀ ਚੋਣ ਕੀਤੀ ਜਾ ਸਕੇ | ਸ੍ਰੀ ਚੌਧਰੀ ਨੇ ਕਿਹਾ ਕਿ ਰਾਜ ਦੇ ਸਾਰੇ ਜ਼ਿਲਿ੍ਹਆਂ ਵਿਚ ਏਕਤਾ ਕਾਇਮ ਕਰ ਕੇ 2027 ਦੀਆਂ ਚੋਣਾਂ ਲਈ ਤਿਆਰੀ ਸ਼ੁਰੂ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਮਿਹਨਤੀ ਅਤੇ ਸਭ ਨੰੂ ਨਾਲ ਲੈ ਕੇ ਚੱਲਣ ਵਾਲੇ ਆਗੂਆਂ ਨੂੰ ਹੀ ਜ਼ਿਲ੍ਹੇ ਦੀ ਕਮਾਨ ਸੌਂਪੀ ਜਾਵੇਗੀ | ਜ਼ਿਲ੍ਹਾ ਪ੍ਰਧਾਨ ਅਰਸ਼ਦੀਪ ਸਿੰਘ ਮਾਈਕਲ ਗਾਗੋਵਾਲ ਨੇ ਸੰਬੋਧਨ ਕੀਤਾ | ਇਸ ਮੌਕੇ ਬਿਕਰਮ ਸਿੰਘ ਮੋਫਰ, ਰਣਬੀਰ ਕੌਰ ਮੀਆਂ, ਕੁਲਵੰਤ ਰਾਏ ਸਿੰਗਲਾ, ਸੱਤਪਾਲ ਸਿੰਘ ਮੂਲੇਵਾਲਾ, ਪ੍ਰਕਾਸ਼ ਚੰਦ ਬਰੇਟਾ, ਐਡਵੋਕੇਟ ਰਵਿੰਦਰ ਸਿੰਘ ਸੇਖੋਂ ਕਾਹਨਗੜ੍ਹ, ਹਰਪ੍ਰੀਤ ਸਿੰਘ ਪਿਆਰੀ, ਸਵਰਨ ਸਿੰਘ ਖੁਡਾਲ, ਗੋਪਾਲ ਸ਼ਰਮਾ, ਸਤਗੁਰ ਸਿੰਘ ਜਲਵੇੜਾ, ਰਾਜੇਸ਼ ਜਿੰਦਲ, ਰਣਜੀਤ ਸਿੰਘ ਦੋਦੜਾ, ਨਵੀਨ ਕੁਮਾਰ ਕਾਲਾ, ਸੁਨੀਲ ਕੁਮਾਰ ਬੋਹਾ, ਜੁਗਰਾਜ ਸਿੰਘ ਕਾਲਾ, ਗੁਰਜੰਟ ਸਿੰਘ ਬਖਸ਼ੀਵਾਲਾ, ਸੁਖਵਿੰਦਰ ਸਿੰਘ ਸੰਘਰੇੜੀ, ਆਸ਼ੂ ਬਾਂਸਲ, ਮਹਾਸ਼ਾ ਸਿੰਘ ਮੰਡੇਰ, ਕੁਲਵਿੰਦਰ ਸਿੰਘ ਦਿਆਲਪੁਰਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਡੀ. ਸੀ. ਦਫ਼ਤਰ ਕਰਮਚਾਰੀ ਯੂਨੀਅਨ ਵਲੋਂ ਹੜ੍ਹ ਪੀੜਤਾਂ ਲਈ ਸਹਾਇਤਾ ਅਗਲੀ ਖ਼ਬਰ ਦਲਵੀਰ ਸਿੰਘ ਐਮ.ਸੀ. ਵਾਲੀ ਗਲੀ 'ਚ ਗੰਦਾ ਪਾਣੀ ਖੜ੍ਹਨ ਕਰਕੇ ਲੋਕ ਪ੍ਰੇਸ਼ਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।