ਨਥਾਣਾ, 20 ਸਤੰਬਰ (ਗੁਰਦਰਸ਼ਨ ਲੁੱਧੜ)-ਪੰਜਾਬੀ ਸਾਹਿਤਕਾਰ ਅਤੇ ਪੱਤਰਕਾਰ ਬਲਵਿੰਦਰ ਸਿੰਘ ਭੁੱਲਰ ਦੇ ਨੌਜਵਾਨ ਬੇਟੇ ਆਕਾਸ਼ਦੀਪ ਸਿੰਘ ਭੁੱਲਰ ਦੇ ਆਸਟਰੇਲੀਆ ਵਿਚ ਹੋਏ ਦਿਹਾਂਤ 'ਤੇ ਵੱਖ ਵੱਖ ਸਾਹਿਤ ਸਭਾਵਾਂ, ਸਕੂਲ ਪ੍ਰਬੰਧਕ ਕਮੇਟੀਆਂ ਅਤੇ ਪੱਤਰਕਾਰ ਭਾਈਚਾਰੇ ਵਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ | ਸਕੂਲ ਪ੍ਰਬੰਧਕ ਕਮੇਟੀ ਕਲਿਆਣ ਸੁੱਖਾ ਦੇ ਸਾਬਕਾ ਚੇਅਰਮੈਨ ਪ੍ਰੇਮ ਸਿੰਘ ਸਿੱਧੂ, ਸਕੂਲ ਪ੍ਰਬੰਧਕ ਕਮੇਟੀ ਨਥਾਣਾ ਦੇ ਪ੍ਰਧਾਨ ਬਲਵਿੰਦਰਜੀਤ ਸਿੰਘ, ਵਿਰਾਸਤੀ ਲੇਖਕ ਕੌਰ ਸਿੰਘ ਕੋਠਾ ਗੁਰੂ, ਪੰਜਾਬੀ ਸਾਹਿਤ ਸਭਾ ਨਥਾਣਾ ਦੇ ਪ੍ਰਧਾਨ ਮਿੱਠਾ ਸਿੰਘ ਸੇਖੋ, ਸਾਹਿਤਕ ਮੰਚ ਭਗਤਾ ਦੇ ਪ੍ਰਧਾਨ ਅੰਮਿ੍ਤ ਪਾਲ ਕੌਰ ਕਲੇਰ, ਪ੍ਰੈਸ ਕਲੱਬ ਨਥਾਣਾ ਦੇ ਆਗੂਆਂ ਪਰਵਿੰਦਰ ਸਿੰਘ ਜੌੜਾ, ਜਗਦੀਸ਼ ਸ਼ਰਮਾ, ਭਗਵਾਨ ਦਾਸ ਗਰਗ, ਸਰਜੀਤ ਸਿੰਘ ਬੱਜੋਆਣੀਆਂ, ਚਰਨਜੀਤ ਸਿੰਘ ਸਿੱਧੂ, ਗੁਰਦਰਸ਼ਨ ਸਿੰਘ ਲੁੱਧੜ ਮਨਿੰਦਰਜੀਤ ਸਿੰਘ ਪੂਹਲੀ ਨੇ ਆਕਾਸ਼ਦੀਪ ਦੇ ਦਿਹਾਂਤ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਭੁੱਲਰ ਪਰਿਵਾਰ ਨਾਲ ਹਮਦਰਦੀ ਜਾਹਿਰ ਕੀਤੀ ਹੈ |