22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਭੁਲੱਥ ਕਸਬੇ ਵਿਚ ਗੰਦਾ ਪਾਣੀ ਪੀਣ ਕਾਰਨ ਫੈਲ ਰਿਹਾ ਹੈਪੇਟਾਈਟਸ ਲੋਕ ਪੀਣ ਵਾਲੇ ਪਾਣੀ ਦੀ ਵਰਤੋਂ ਉਬਾਲ ਕੇ ਜਾਂ ਕਲੋਰੀਨ ਦੀਆਂ ਗੋਲੀਆਂ ਪਾ ਕੇ ਕਰਨ-ਡਾ. ਅੰਮਿ੍ਤਪਾਲ ਸਿੰਘ

ਅਜੀਤ ਡੈਸਕ 30-08-2025
ਭੁਲੱਥ, 29 ਅਗਸਤ (ਮਨਜੀਤ ਸਿੰਘ ਰਤਨ, ਮੇਹਰ ਚੰਦ ਸਿੱਧੂ)-ਲੋਕ ਪੀਣ ਵਾਲੇ ਪਾਣੀ ਦੀ ਵਰਤੋਂ ਉਬਾਲ ਕੇ ਕਰਨ ਅਗਰ ਉਨ੍ਹਾਂ ਨੂੰ ਪਾਣੀ ਉਬਾਲਣ 'ਚ ਕੋਈ ਦਿੱਕਤ ਹੈ ਤਾਂ ਕਲੋਰੀਨ ਦੀ ਗੋਲੀਆਂ ਪਾ ਕੇ ਉਹ ਵਰਤਿਆ ਜਾ ਸਕਦਾ ਹੈ | ਇਹਨਾਂ ਗੱਲਾਂ ਦਾ ਪ੍ਰਗਟਾਵਾ ਸਿਵਲ ਹਸਪਤਾਲ ਭੁਲੱਥ ਵਿਖੇ ਤਾਇਨਾਤ ਡਾ. ਅੰਮਿ੍ਤ ਪਾਲ ਸਿੰਘ ਨੇ ਕੀਤਾ | ਉਨ੍ਹਾਂ ਦੱਸਿਆ ਕਿ ਪਿਛਲੇ ਤਿੰਨ ਚਾਰ ਦਿਨ ਤੋਂ ਜਿਸ ਤਰ੍ਹਾਂ ਕਿ ਲਗਾਤਾਰ ਮੀਂਹ ਬਹੁਤ ਜ਼ਿਆਦਾ ਪੈ ਰਿਹਾ ਉਸ ਕਰਕੇ ਸਿਵਲ ਹਸਪਤਾਲ ਭੁਲੱਥ ਦੇ ਵਿਚ ਬਹੁਤ ਜ਼ਿਆਦਾ ਦਸਤ ਤੇ ਪੇਟ ਖ਼ਰਾਬ ਦੇ ਮਰੀਜ਼ ਸਾਡੇ ਕੋਲ ਆ ਰਹੇ ਹਨ ਅਤੇ ਹੁਣ ਵੀ ਮੌਕੇ ਤੇ ਸਾਡੇ ਕੋਲ 15 ਦੇ ਕਰੀਬ ਮਰੀਜ਼ ਦਾਖਲ ਹਨ | ਇਸਦਾ ਜੋ ਕਾਰਨ ਹੈ ਸਾਫ਼ ਪਾਣੀ ਨਾ ਪੀਣਾ | ਇਸ ਵਾਸਤੇ ਪਹਿਲਾਂ ਵੀ ਕਾਫ਼ੀ ਵਾਰ ਜਾਗਰੂਕਤਾ ਫੈਲਾਈ ਗਈ ਹੈ | ਇੱਕ ਦੋ ਮਹੀਨੇ ਪਹਿਲਾਂ ਵੀ ਪਤਾ ਲੱਗਿਆ ਸੀ ਕਿ ਭੁਲੱਥ ਦੇ ਕੁੱਝ ਇਲਾਕਿਆਂ ਦੇ ਵਿਚ ਪਾਣੀ ਦੀ ਜੋ ਸਪਲਾਈ ਘਰਾਂ ਦੇ ਵਿਚ ਹੋ ਰਹੀ ਹੈ ਉਹਦੇ ਪਾਈਪ ਸ਼ਾਇਦ ਫੱਟ ਗਏ ਸਨ ਜਿਹਦੇ ਕਰਕੇ ਹੈਪੇਟਾਈਟਸ ਏ ਕਾਫ਼ੀ ਫੈਲਿਆ ਸੀ ਜਿਸ ਦੇ ਕਰਕੇ ਸਾਡੇ ਕੋਲ ਲਗਭਗ 25 ਤੋਂ 30 ਬੱਚੇ ਦਾਖਲ ਸਨ ਅਤੇ ਕੁੱਝ ਕੁ ਬਾਕੀਆਂ ਦਾ ਓ.ਪੀ.ਡੀ. ਬੇਸਿਕ ਤੇ ਇਲਾਜ ਹੋਇਆ ਤੇ ਸਭ ਨੂੰ ਠੀਕ ਕੀਤਾ ਗਿਆ | ਪਰ ਹੁਣ ਫਿਰ ਇੱਕ ਵਾਰ ਉਸ ਚੀਜ਼ ਨੂੰ ਮੁੱਖ ਰੱਖਦੇ ਹੋਏ ਅਸੀਂ ਇਸ ਬਾਰੇ ਐਸ.ਡੀ.ਐਮ. ਨੂੰ ਲਿਖਿਆ ਅਤੇ ਕਿਹਾ ਵੀ ਗਿਆ ਕਿ ਅਗਰ ਪਾਣੀ ਦੀ ਸਪਲਾਈ ਸਾਫ਼ ਨਹੀਂ ਹੋਏਗੀ ਤਾਂ ਲੋਕਾਂ ਦੇ ਵਿਚ ਬਿਮਾਰੀਆਂ ਫੈਲਦੀਆਂ ਹੀ ਰਹਿਣਗੀਆਂ | ਉਨ੍ਹਾਂ ਕਿਹਾ ਕਿ ਇੱਕ ਉੱਪਰੋਂ ਸਾਡੇ ਇਲਾਕੇ ਦੇ ਵਿਚ ਜਿਸ ਤਰਾਂ ਹੜ੍ਹ ਦਾ ਮਹੋਲ ਹੈ ਸੋ ਉਹ ਜਿਹੜੀ ਚੀਜ਼ ਹੈ ਉਹ ਤਾਂ ਇਸ ਚੀਜ਼ ਦਾ ਵਾਧਾ ਕਰੇਗੀ ਹੀ ਪ੍ਰੰਤੂ ਜਿਹੜੀਆਂ ਚੀਜ਼ਾਂ ਸਾਡੇ ਹੱਥ ਵੱਸ ਹਨ ਉਨ੍ਹਾਂ 'ਤੇ ਕਾਬੂ ਕੀਤਾ ਜਾ ਸਕਦਾ ਹੈ | ਸਾਫ਼ ਸੁਥਰਾ ਪਾਣੀ ਅਗਰ ਲੋਕਾਂ ਨੂੰ ਮਿਲੇਗਾ ਤਾਂ ਲੋਕ ਠੀਕ ਰਹਿਣਗੇ ਤੇ ਆਮ ਜਨਤਾ ਨੂੰ ਵੀ ਇਹੀ ਹਦਾਇਤ ਕੀਤੀ ਜਾਂਦੀ ਹੈ ਪਾਣੀ ਉਬਾਲ ਕੇ ਪੀਤਾ ਜਾਵੇ ਕਿ ਉਹ ਉਬਾਲੇ ਬਿਨਾਂ ਪਾਣੀ ਨਾ ਪੀਤਾ ਜਾਵੇ ਅਗਰ ਪਾਣੀ ਉਬਾਲਣ 'ਚ ਕਿਸੇ ਨੂੰ ਕੋਈ ਦਿੱਕਤ ਹੈ ਤਾਂ ਕਲੋਰੀਨ ਦੀ ਗੋਲੀਆਂ ਪਾ ਕੇ ਉਹ ਵਰਤਿਆ ਜਾ ਸਕਦਾ ਹੈ | ਉਹਦੇ ਨਾਲ ਜੋ ਉਹਦੇ ਵਿਚ ਜੋ ਇਨਫੈਕਸ਼ਨ ਹੁੰਦੀ ਹੈ ਉਹ ਮਰ ਜਾਂਦੀ ਹੈ | ਉਨ੍ਹਾਂ ਬਾਕੀ ਲੋਕਾਂ ਨੂੰ ਇਹ ਹਦਾਇਤ ਕਰਦੇ ਹੋਏ ਕਿਹਾ ਕਿ ਕਿ ਬਾਹਰ ਰੇੜੀਆਂ ਤੇ ਜੋ ਕੁੱਝ ਵੀ ਵਿਕ ਰਿਹਾ ਉਹ ਖਾਣ ਤੋਂ ਪਰਹੇਜ਼ ਕੀਤਾ ਜਾਵੇ ਕਿਉਂਕਿ ਰੇੜੀਆਂ ਤੋਂ ਤੁਸੀਂ ਜੋ ਕੁੱਝ ਖਾ ਰਹੇ ਹੋ ਗੋਲ ਗੱਪੇ ਖਾ ਰਹੇ ਹੋ ਜਾਂ ਕੁਛ ਵੀ ਖਾ ਰਹੇ ਹੋ ਉਹਦੇ ਵਿਚ ਚਟਨੀ ਜਾਂ ਪਾਣੀ ਵਰਤਿਆ ਜਾਂਦਾ ਉਹ ਵੀ ਸਾਫ਼ ਨਹੀਂ ਹੁੰਦਾ ਕਿਉਂਕਿ ਰੇੜੀਆਂ ਵਾਲੇ ਸਫ਼ਾਈ ਵੱਲ ਧਿਆਨ ਨਹੀਂ ਰੱਖਦੇ | ਇਸ ਚੀਜ਼ ਦਾ ਖ਼ਿਆਲ ਰੱਖਿਆ ਜਾਵੇ ਤਾਂ ਹੀ ਸਿਹਤ ਤੰਦਰੁਸਤ ਰੱਖੀ ਜਾ ਸਕਦੀ ਹੈ |
ਪਿਛਲੀ ਖ਼ਬਰ ਦਰਿਆਵਾਂ ਦੀਆਂ ਕਮਜ਼ੋਰ ਥਾਵਾਂ ਦੀ ਨਿਸ਼ਾਨਦੇਹੀ ਕਰਕੇ ਆਉਣ ਵਾਲੇ ਸਮੇਂ 'ਚ ਬੰਨ੍ਹ ਮਜ਼ਬੂਤ ਕੀਤੇ ਜਾਣ-ਬਲਵਿੰਦਰ ਸਿੰਘ ਭੁ... ਅਗਲੀ ਖ਼ਬਰ ਮੰਡ ਕੂਕਾ ਵਿਖੇ ਐਸ.ਡੀ.ਐਮ. ਵਲੋਂ ਮੈਡੀਕਲ ਕੈਂਪ ਦਾ ਜਾਇਜ਼ਾ ਹੜ੍ਹ ਪ੍ਰਭਾਵਿਤ ਲੋਕਾਂ ਦੀ ਰੋਜ਼ਾਨਾ ਕੀਤੀ ਜਾ ਰਹੀ ਸਿਹਤ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।