28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2025

ਝੋਨੇ ਦੀ ਫ਼ਸਲ ਹਲਦੀ ਰੋਗ ਦੀ ਲਪੇਟ ਆਉਣ ਨਾਲ ਕਿਸਾਨਾਂ ਦਾ ਭਾਰੀ ਨੁਕਸਾਨ ਹੋਣ ਖ਼ਦਸ਼ਾ <br/>

ਅਜੀਤ ਡੈਸਕ 20-09-2025
ਹੁਸੈਨਪੁਰ, 19 ਸਤੰਬਰ (ਤਰਲੋਚਨ ਸਿੰਘ ਸੋਢੀ)-ਬੀਤੇ ਸਮੇਂ ਦੌਰਾਨ ਹੋਈ ਬੇਹਿਸਾਬੀ ਬਾਰਿਸ਼ ਨਾਲ ਜਿੱਥੇ ਕਈ ਇਲਾਕੇ ਹੜ੍ਹਾਂ ਦੀ ਲਪੇਟ ਵਿਚ ਆ ਗਏ ਉੱਥੇ ਕਈ ਲੋਕਾਂ ਦੇ ਘਰ ਵੀ ਢਹਿ ਢੇਰੀ ਹੋ ਗਏ ਸਨ ਜਦਕਿ ਤੇਜ਼ ਬਾਰਿਸ਼ ਨਾਲ ਝੋਨੇ ਦੀ ਫ਼ਸਲ ਜ਼ਿਆਦਾ ਸਲ੍ਹਾਬੇ ਕਾਰਨ ਹਲਦੀ ਰੋਗ ਦੀ ਚਪੇਟ ਵਿਚ ਆ ਗਈ ਹੈ | ਜਿਸ ਨਾਲ ਕਿਸਾਨਾਂ ਵਲੋਂ ਝੋਨੇ ਦੀ ਫ਼ਸਲ ਦੀ ਪੈਦਾਵਾਰ ਵਿਚ ਭਾਰੀ ਗਿਰਾਵਟ ਆਉਣ ਦਾ ਖ਼ਦਸ਼ਾ ਪ੍ਰਗਟ ਕੀਤਾ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਾਬਕਾ ਸਰਪੰਚ ਕੁਲਦੀਪ ਸਿੰਘ ਦੁਰਗਾਪੁਰ, ਬਲਾਕ ਸੰਮਤੀ ਮੈਂਬਰ ਕੁਲਬੀਰ ਸਿੰਘ ਖੈੜਾ, ਗੁਰਜੀਤ ਸਿੰਘ ਸ਼ਾਹ ਦੁਰਗਾਪੁਰ, ਨੰਬਰਦਾਰ ਸਤਨਾਮ ਸਿੰਘ ਖੈੜਾ, ਨੰਬਰਦਾਰ ਤਰੁਣ ਕਾਲੀਆ ਟੋਨੀ ਦੌਲਤਪੁਰ, ਰਾਜਵਿੰਦਰ ਸਿੰਘ, ਹਰਜੀਤ ਸਿੰਘ, ਪਰਮਜੀਤ ਸਿੰਘ, ਸੁਖਦੇਵ ਸਿੰਘ, ਪਰਮਵੀਰ ਸਿੰਘ, ਗੁਰਮੇਲ ਸਿੰਘ, ਨਿਰਮਲ ਸਿੰਘ, ਸੰਤੋਖ ਸਿੰਘ, ਬਲਵਿੰਦਰ ਸਿੰਘ, ਜਰਨੈਲ ਸਿੰਘ, ਅਮਨਿੰਦਰ ਸਿੰਘ, ਤਰਲੋਚਨ ਸਿੰਘ ਅਤੇ ਹੋਰ ਇਲਾਕੇ ਭਰ ਦੇ ਕਿਸਾਨਾਂ ਨੇ ਦੱਸਿਆ ਕਿ ਬੀਤੇ ਸਮੇਂ ਦੌਰਾਨ ਹੋਈ ਤੇਜ਼ ਬਾਰਿਸ਼ ਨਾਲ ਕਿਸਾਨਾਂ ਵਲੋਂ ਪੁੱਤਰਾਂ ਵਾਂਗ ਪਾਲੀ ਝੋਨੇ ਦੀ ਫ਼ਸਲ ਜ਼ਿਆਦਾ (ਨਮੀ) ਸਲ੍ਹਾਬੇ ਕਾਰਨ ਹਲਕੀ ਰੋਗ ਦਾ ਸ਼ਿਕਾਰ ਹੋ ਗਈ ਹੈ ਜਿਸ ਨਾਲ ਘੱਟੋ-ਘੱਟ 15 ਤੋਂ 20 ਕੁਇੰਟਲ ਝੋਨੇ ਦਾ ਝਾੜ ਪ੍ਰਤੀ ਏਕੜ ਘੱਟ ਨਿਕਲਣ ਦਾ ਸ਼ੰਕਾ ਪੈਦਾ ਹੋ ਗਿਆ ਹੈ | ਉਨ੍ਹਾਂ ਦੱਸਿਆ ਕਿ ਜੇਕਰ ਪ੍ਰਤੀ ਏਕੜ 15 ਤੋਂ 20 ਕੁਇੰਟਲ ਝੋਨੇ ਦਾ ਝਾੜ ਘੱਟ ਨਿਕਲਦਾ ਹੈ ਤਾਂ ਕਿਸਾਨ ਨੂੰ ਪ੍ਰਤੀ ਏਕੜ 25 ਤੋਂ 30 ਹਜ਼ਾਰ ਰੁਪਏ ਨੁਕਸਾਨ ਝੱਲਣ ਲਈ ਮਜਬੂਰ ਹੋਣਾ ਪਵੇਗਾ ਜੋ ਕਿ ਕਿਸਾਨਾਂ ਲਈ ਬਹੁਤ ਵੱਡੀ ਮਾਰ ਹੈ | ਉਨ੍ਹਾਂ ਕਿਹਾ ਕਿ ਕੁੱਝ ਕਿਸਾਨਾਂ ਵਲੋਂ ਲਾਈਆਂ ਸਬਜ਼ੀਆਂ ਜਿੱਥੇ ਤੇਜ਼ ਮੀਂਹ ਦੀ ਭੇਟ ਚੜ੍ਹਨ ਨਾਲ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਹੈ ਉੱਥੇ ਝੋਨੇ ਦੀ ਪੈਦਾਵਾਰ ਘਟਣ ਨਾਲ ਹੋਰ ਵੀ ਨੁਕਸਾਨ ਹੋਣ ਦਾ ਖ਼ਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਹੈ | ਉਕਤ ਕਿਸਾਨਾਂ ਨੇ ਦੱਸਿਆ ਕਿਸਾਨ ਤਾਂ ਪਹਿਲਾਂ ਹੀ ਕਰਜ਼ੇ ਦੇ ਬੋਝ ਥੱਲ੍ਹੇ ਦੱਬਿਆ ਹੋਇਆ ਹੈ ਪਰ ਉਲਟਾ ਹੁਣ ਇਸ ਇਸ ਘਾਟੇ ਨੂੰ ਸਹਿਣ ਕਰਨਾ ਕਿਸਾਨਾਂ ਨੂੰ ਬਹੁਤ ਔਖਾ ਮਹਿਸੂਸ ਹੋ ਰਿਹਾ ਹੈ | ਇਲਾਕੇ ਭਰਦੇ ਵੱਡੀ ਗਿਣਤੀ ਵਿਚ ਕਿਸਾਨਾਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ (ਹਲਦੀ ਰੋਗ ਦੀ ਚਪੇਟ ਵਿਚ) ਬੇਰੰਗ ਹੋਏ ਝੋਨੇ ਦੀ ਫ਼ਸਲ ਤੇ ਕੱਟ ਨਾ ਲਗਾਇਆ ਜਾਵੇ ਤਾਂ ਜੋ ਕਿਸਾਨਾਂ ਨੂੰ ਕੁੱਝ ਨਾ ਕੁੱਝ ਰਾਹਤ ਮਿਲ ਸਕੇ | ਉਨ੍ਹਾਂ ਦੱਸਿਆ ਕਿ ਕਿਸਾਨਾਂ ਵਲੋਂ ਜ਼ਿਆਦਾਤਰ 126 ਕਿਸਮ ਦਾ ਝੋਨਾ ਲਗਾਇਆ ਗਿਆ ਹੈ ਜੋ ਕਿ ਹਲਦੀ ਰੋਗ ਦੀ ਚਪੇਟ ਵਿਚ ਆ ਗਿਆ ਹੈ ਜਦਕਿ 110 ਅਤੇ 131 ਕਿਸਮ ਦਾ ਝੋਨਾ ਲਗਾਇਆ ਗਿਆ ਹੈ | ਇਸ ਸਬੰਧੀ ਜਦੋਂ ਖੇਤੀਬਾੜੀ ਮਾਹਿਰਾਂ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਮੌਸਮ ਵਿਚ ਜ਼ਿਆਦਾ ਨਮੀ ਹੋਣ ਕਰਕੇ ਹਲਦੀ ਰੋਗ ਦੀ ਮਾਰ ਜ਼ਿਆਦਾਤਰ 126 ਕਿਸਮ ਦੇ ਝੋਨੇ ਹੋਈ ਹੈ ਤੇ ਇਸ ਤੋਂ ਬਚਾਅ ਲਈ ਕਿਸਾਨਾਂ ਨੂੰ ਕਾਪਰ ਦਵਾਈ ਦਾ ਛਿੜਕਾਅ ਕਰਨਾ ਚਾਹੀਦਾ ਹੈ ਤਾਂ ਝੋਨੇ ਦੀ ਫ਼ਸਲ ਨੂੰ ਵਧਦੇ ਹਲਦੀ ਰੋਗ ਤੋਂ ਬਚਾਇਆ ਜਾ ਸਕੇ |

ਪਿਛਲੀ ਖ਼ਬਰ ਸਾਜਿਸ਼ ਤਹਿਤ ਵਿਦਿਆਰਥੀ ਨੂੰ ਟੈਂਕੀ 'ਤੇ ਚੜ੍ਹਾਉਣ ਵਾਲਿਆਂ ਵਿਰੁੱਧ ਹੋਵੇ ਕਾਰਵਾਈ-ਨਾਨਕਪੁਰ ਅਗਲੀ ਖ਼ਬਰ ਓ.ਬੀ. ਸੀ. ਰੇਲਵੇ ਕਰਮਚਾਰੀ ਸੰਗਠਨ ਵਲੋਂ ਪੇਰੀਅਰ ਈ.ਵੀ. ਰਾਮਾ ਸਵਾਮੀ ਦੇ ਜਨਮ ਦਿਨ ਨੂੰ ਸਮਰਪਿਤ ਸਮਾਗਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।