ਨਡਾਲਾ, 20 ਸਤੰਬਰ (ਰਘਬਿੰਦਰ ਸਿੰਘ)-ਅੱਜ ਦੁਪਹਿਰ ਗੁਰਦੁਆਰਾ ਬਾਉਲੀ ਸਾਹਿਬ ਨੇੜੇ ਬਣੀ ਸੈਲੂਨ ਦੀ ਦੁਕਾਨ ਦੇ ਬਾਹਰ ਖੜ੍ਹਾ ਮੋਟਰਸਾਈਕਲ, ਇਕ ਵਿਅਕਤੀ ਚੋਰੀ ਕਰਕੇ ਲੈ ਗਿਆ ਜਿਸਦੀ ਸਾਰੀ ਘਟਨਾ ਸੀਸੀਟੀਵੀ 'ਚ ਕੈਦ ਹੋ ਗਈ ਹੈ | ਜਾਣਕਾਰੀ ਦਿੰਦਿਆਂ ਦੁਕਾਨ ਮਾਲਕ ਸੂਰਜ ਪ੍ਰਕਾਸ਼ ਪੁੱਤਰ ਵੇਦ ਪ੍ਰਕਾਸ਼ ਨੇ ਦੱਸਿਆ ਕਿ ਰੋਜ਼ਾਨਾ ਦੀ ਤਰਾਂ ਮੇਰਾ ਪਲਾਟਿਨਾ ਮੋਟਰਸਾਈਕਲ ਪੀਬੀ 08- ਡੀ.ਟੀ 5887 ਦੁਕਾਨ ਦੇ ਬਾਹਰ ਲੱਗਾ ਸੀ ਤੇ ਚੋਰੀ ਹੋਣ ਤੋਂ ਮੈਂ ਦੱਸ ਮਿੰਟ ਪਹਿਲਾ ਮੈਂ ਮੋਟਰਸਾਈਕਲ ਤੇ ਘਰੋਂ ਹੋ ਕੇ ਆਇਆ ਸੀ | ਜਦ ਦੁਪਹਿਰ 1 ਕੁ ਵਜੇ ਫਿਰ ਘਰ ਜਾਣ ਲਈ ਬਾਹਰ ਆਇਆ ਤਾਂ ਵੇਖਿਆ ਕਿ ਮੋਟਰਸਾਈਕਲ ਉੱਥੇ ਨਹੀਂ ਸੀ ਇੱਧਰ ਉੱਧਰ ਭਾਲ ਕੀਤੀ, ਪਰ ਕੁਝ ਪਤਾ ਨਹੀਂ ਲੱਗਾ, ਜਦੋਂ ਕੈਮਰੇ ਦੀ ਰਿਕਾਰਡਿੰਗ ਚੈੱਕ ਕੀਤੀ ਤਾਂ ਪਤਾ ਲੱਗਾ ਕਿ ਇਕ ਵਿਅਕਤੀ ਪੈਦਲ ਆਉਂਦਾ ਹੈ ਤੇ ਮੋਟਰਸਾਈਕਲ ਨੂੰ ਨਕਲੀ ਚਾਬੀ ਲਗਾ ਕੇ ਮੋਟਰ ਸਾਈਕਲ ਚੋਰੀ ਕਰਕੇ ਲੈ ਗਿਆ ਹੈ ਅਤੇ ਇਸ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ |