15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਆਮ ਆਦਮੀ ਪਾਰਟੀ ਦੀ ਸਰਕਾਰ ਵਿਚ ਮੁਸਲਿਮ ਭਾਈਚਾਰੇ ਨੂੰ ਮਿਲ ਰਿਹਾ ਹੈ ਵੱਡਾ ਸਤਿਕਾਰ:- ਮੁਹੰਮਦ ਮਿਹਰਬਾਨ <br/>

ਅਜੀਤ ਡੈਸਕ 21-09-2025
ਫਗਵਾੜਾ, 20 ਸਤੰਬਰ (ਅਸ਼ੋਕ ਕੁਮਾਰ ਵਾਲੀਆ)-ਅਜਵਾ ਫਾਰਮ ਹਾਊਸ ਖਜੂਰਲਾ ਵਿਖੇ ਮੁਹੰਮਦ ਮਿਹਰਬਾਨ ਜ਼ਿਲ੍ਹਾ ਪ੍ਰਧਾਨ ਪੰਜਾਬ ਮਨਿਊਰਟੀ ਵਿੰਗ ਵਲੋਂ ਇੱਕ ਸਮਾਗਮ ਕਰਵਾਇਆ ਗਿਆ ਜਿਸ ਵਿਚ ਆਮ ਆਦਮੀ ਪਾਰਟੀ ਦੇ ਸਟੇਟ ਅਬਜ਼ਰਵਰ ਆਦਿਲ ਅਹਿਮਦ ਖਾਨ, ਅਬਦੁਲ ਬਾਰੀ ਸਲਮਾਨੀ ਚੇਅਰਮੈਨ ਪੰਜਾਬ, ਹਾਜੀ ਫਈਮੂਦੀਨ ਰਾਸ਼ਟਰੀ ਪ੍ਰਧਾਨ ਕਿਸਾਨ ਯੂਨੀਅਨ, ਕਾਰੀ ਆਜੂਬ ਹਸਲ ਚੌਧਰੀ ਮੈਂਬਰ ਮੁਸਲਿਮ ਮਜਲਿਸ ਸਾਹੀ ਜਾਮਾ ਮਸਜਿਦ ਦਿੱਲੀ, ਅਨੀਸ਼ ਅਹਿਮਦ ਸੈਫੀ ਸਮਾਜ ਸੇਵੀ ਦਿੱਲੀ, ਪੀਰ ਈਤੇਜਰ ਅਹਿਮਦ ਜੰਡਿਆਲਾ ਨੂਰਮਹਿਲ, ਸ਼ਮਸ਼ਾਦ ਮਲਿਕ ਚੇਅਰਮੈਨ ਸਪੋਰਟਸ ਐਜੂਕੇਸ਼ਨ ਫਾੳਾੂਡੇਸ਼ਨ ਪੰਜਾਬ, ਸਕੀਲ ਅਹਿਮਦ ਤਰਨਤਾਰਨ ਤੋ ਇਲਾਵਾ ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਆਗੂ ਦੀਪਕ ਬਾਲੀ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਤੇ ਵੱਖ ਵੱਖ ਬੁਲਾਰਿਆਂ ਨੇ ਆਖਿਆ ਆਮ ਆਦਮੀ ਪਾਰਟੀ ਵਿਚ ਮੁਸਲਿਮ ਭਾਈਚਾਰੇ ਨੂੰ ਪੂਰਾ ਮਾਣ ਸਤਿਕਾਰ ਮਿਲ ਰਿਹਾ ਹੈ ਅਤੇ ਬਿਨਾਂ ਭੇਦਭਾਵ ਸਮਾਜ ਵਿਚ ਕੰਮ ਕਰਨ ਵਾਲਿਆਂ ਨੂੰ ਵਧੀਆਂ ਅਹੁਦਿਆਂ ਨਾਲ ਨਿਵਾਜਿਆ ਗਿਆ ਹੈ | ਵੱਖ ਵੱਖ ਬੁਲਾਰਿਆਂ ਨੇ ਕਿਹਾ ਇਹ ਪਾਰਟੀ ਬਿਨਾਂ ਵਿਤਕਰਾ ਕੰਮ ਕਰਦੀ ਹੈ ਅਤੇ ਹਰ ਇੱਕ ਨੂੰ ਵਧੀਆਂ ਸਤਿਕਾਰ ਦਿੰਦੀ ਹੈ | ਇਸ ਮੌਕੇ ਤੇ ਮੁਹੰਮਦ ਮਿਹਰਬਾਨ ਨੇ ਆਖਿਆ ਕਿ ਮੁਸਲਿਮ ਭਾਈਚਾਰੇ ਨੂੰ ਆਮ ਆਦਮੀ ਪਾਰਟੀ ਕੋਈ ਸਮੱਸਿਆ ਨਹੀਂ ਆਉਣ ਦੇ ਰਹੀ ਹੈ ਅਤੇ ਮੁਸਲਿਮ ਲੋਕਾਂ ਦੇ ਕੰਮ ਇਸ ਸਰਕਾਰ ਵਿਚ ਪਹਿਲ ਦੇ ਆਧਾਰ ਤੇ ਹੋ ਰਹੇ ਹਨ | ਉਨ੍ਹਾਂ ਨੇ ਆਖਿਆ ਹੜ੍ਹ ਪੀੜਤਾਂ ਲਈ ਵੀ ਮੁਸਲਿਮ ਭਾਈਚਾਰੇ ਦੇ ਨੁਮਾਇੰਦਿਆਂ ਨੇ ਮੋਹਰੀ ਭੂਮਿਕਾ ਨਿਭਾਈ ਅਤੇ ਕਿਸਾਨ ਦੇ ਦੁੱਖ ਵੇਲੇ ਮੋਢੇ ਨਾਲ ਮੋਢਾ ਲਾ ਕੇ ਖੜੇ ਰਹੇ ਹਨ | ਇਸ ਮੌਕੇ ਤੇ ਮੁਹੰਮਦ ਮਿਹਰਬਾਨ ਵੱਲੋਂ ਅਜਵਾ ਫਾਰਮ ਹਾਊਸ ਖਜੂਰਲਾ ਵਿਖੇ ਪੁੱਜਣ ਵਾਲੇ ਸਭਨਾਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ | ਇਸ ਮੌਕੇ ਤੇ ਮੁਹੰਮਦ ਫ਼ਿਰੋਜ਼ , ਮੁਹੰਮਦ ਮਿਹਰਬਾਨ, ਸ਼ਕੀਲ ਅਹਿਮਦ ਤਰਨਤਾਰਨ, ਹਸੀਬ ਮੁਹੰਮਦ ਅੰਮਿ੍ਤਸਰ, ਮੁਹੰਮਦ ਸਰਬਰ ਖਜੂਰਲਾ, ਨਿਸਾਰ ਅਹਿਮਦ ਖਜੂਰਲਾ, ਬਾਸ਼ਿਤ ਅਹਿਮਦ ਖਜੂਰਲਾ, ਮੁਹੰਮਦ ਸਲਮਾਨ ਖਜੂਰਲਾ ਤੋ ਇਲਾਵਾ ਵੱਡੀ ਗਿਣਤੀ ਵਿਚ ਮੁਸਲਿਮ ਭਾਈਚਾਰੇ ਦੇ ਲੋਕ ਹਾਜ਼ਰ ਸਨ |

ਪਿਛਲੀ ਖ਼ਬਰ ਡੱਲਾ ਸਾਹਿਬ ਵਿਖੇ ਗੁਰਦੁਆਰਾ ਪ੍ਰਕਾਸ਼ ਅਸਥਾਨ ਭਾਈ ਲਾਲੂ ਜੀ ਤੋਂ ਅਲੌਕਿਕ ਨਗਰ ਕੀਰਤਨ ਸਜਾਇਆ <br/> ਅਗਲੀ ਖ਼ਬਰ ਕਿਸਾਨ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ-ਐੱਸ.ਡੀ.ਐੱਮ ਡੈਵੀ ਗੋਇਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।