15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਖ਼ੁਸ਼ਗਵਾਰ ਮਾਹੌਲ 'ਚ ਹੋਈ ਨਗਰ ਪੰਚਾਇਤ ਨਡਾਲਾ ਦੀ ਪਲੇਠੀ ਮੀਟਿੰਗ <br/>

ਅਜੀਤ ਡੈਸਕ 21-09-2025
ਨਡਾਲਾ, 20 ਸਤੰਬਰ (ਰਘਬਿੰਦਰ ਸਿੰਘ)-ਅੱਠ ਮਹੀਨੇ ਲੰਮੇ ਸੰਘਰਸ਼ ਤੋਂ ਬਾਅਦ ਨਗਰ ਪੰਚਾਇਤ ਨਡਾਲਾ ਦੇ ਪ੍ਰਧਾਨ ਨੇ ਅਹੁਦਾ ਸੰਭਾਲ ਕੇ ਕੰਮਕਾਜ ਕਰਨਾ ਸ਼ੁਰੂ ਕਰ ਦਿੱਤਾ ਹੈ ਤੇ ਅੱਜ ਤਕਰੀਬਨ 9 ਮਹੀਨੇ ਬਾਅਦ ਨਗਰ ਪੰਚਾਇਤ ਨਡਾਲਾ ਦੀ ਪਲੇਠੀ ਮੀਟਿੰਗ ਕਾਰਜ ਸਾਧਕ ਅਫ਼ਸਰ ਬਲਜੀਤ ਸਿੰਘ, ਪ੍ਰਧਾਨ ਬਲਜੀਤ ਕੌਰ ਵਾਲੀਆ ਤੇ ਮੀਤ ਪ੍ਰਧਾਨ ਸੰਦੀਪ ਪਸਰੀਚਾ ਦੀ ਅਗਵਾਈ ਹੇਠ ਬੜੇ ਹੀ ਖ਼ੁਸ਼ਗਵਾਰ ਮਾਹੌਲ ਵਿਚ ਹੋਈ ਜਿੱਥੇ ਕਿ ਨਗਰ ਪੰਚਾਇਤ ਨਡਾਲਾ ਦੇ ਸਾਰੇ 11 ਵਾਰਡਾਂ ਦੇ ਕੌਂਸਲਰਾਂ ਨੇ ਹਾਜ਼ਰੀ ਲਵਾਈ ਅਤੇ ਨਗਰ ਦੀ ਤਰੱਕੀ ਲਈ ਵਿਚਾਰ ਚਰਚਾ ਕੀਤੀ ਤੇ ਸਾਰਿਆਂ ਨੇ ਸਹਿਮਤੀ ਜਤਾਈ ਕਿ ਬਿਨਾਂ ਭੇਦ ਭਾਵ ਨਗਰ ਪੰਚਾਇਤ ਨਡਾਲਾ ਦੇ ਵਿਕਾਸ ਨੂੰ ਤਰਜੀਹ ਦੇਵਾਂਗਾ | ਪ੍ਰਧਾਨ ਤੇ ਮੀਤ ਪ੍ਰਧਾਨ ਨੇ ਦੱਸਿਆ ਕਿ ਜੋ ਢਿਲਵਾਂ ਰੋਡ ਤੇ ਪਿਛਲੇ ਲੰਮੇ ਸਮੇਂ ਤੋ ਸਟਰਾਮ ਵਾਟਰ ਸਪਲਾਈ ਦਾ ਕੰਮ ਰੁਕਿਆ ਹੈ ਉਸ ਸਬੰਧੀ ਸਬੰਧਿਤ ਠੇਕੇਦਾਰ ਨੂੰ ਜਲਦੀ ਕੰਮ ਨਿਪਟਾ ਕੇ ਰਿਪੋਰਟ ਦੇਣ ਲਈ ਕਹਿ ਦਿੱਤਾ ਹੈ ਕੰਮ ਜਲਦੀ ਨਾ ਕਰਨ ਦੀ ਸੂਰਤ ਵਿਚ ਉਸ ਖ਼ਿਲਾਫ਼ ਵਿਭਾਗੀ ਕਾਰਵਾਈ ਕੀਤੀ ਜਾਵੇਗੀ | ਇਸ ਦੌਰਾਨ ਹੋਰ ਵਿਚਾਰ ਚਰਚਾ ਵੀ ਕੀਤੀ ਗਈ | ਇਸ ਮੌਕੇ ਪ੍ਰਧਾਨ ਬਲਜੀਤ ਕੌਰ ਵਾਲੀਆ, ਮੀਤ ਪ੍ਰਧਾਨ ਸੰਦੀਪ ਪਸਰੀਚਾ,ਕੌਂਸਲਰ ਆਤਮਾ ਸਿੰਘ ਖੱਖ, ਕੌਂਸਲਰ ਮੋਨਿਕਾ ਜੋਸ਼ੀ, ਕੌਂਸਲਰ ਸ਼ੋਭਾ ਪਸਰੀਚਾ,ਕੌਂਸਲਰ ਮੋਨਿਕਾ ਅਰੋੜਾ,ਕੌਂਸਲਰ ਮਨਜੀਤ ਕੌਰ ਵਾਲੀਆ,ਕੌਂਸਲਰ ਦਲਜੀਤ ਕੌਰ, ਕੌਂਸਲਰ ਸੰਦੀਪ ਸੈਣੀ , ਕੌਂਸਲਰ ਮਹਿੰਦਰ ਸਿੰਘ ਸਹੋਤਾ, ਕੌਂਸਲਰ ਬਲਜੀਤ ਸਿੰਘ, ਅਵਤਾਰ ਸਿੰਘ ਵਾਲੀਆ, ਸੰਜੀਵ ਜੋਸ਼ੀ, ਸੰਦੀਪ ਕੁਮਾਰ ਟੋਨੀ, ਗੁਰਪ੍ਰੀਤ ਸਿੰਘ ਵਾਲੀਆ, ਹਰਪ੍ਰੀਤ ਸਿੰਘ ਵਾਲੀਆ, ਇੰਸਪੈਕਟਰ ਭੁਪਿੰਦਰ ਸਿੰਘ ਅਤੇ ਹੋਰ ਹਾਜ਼ਰ ਸਨ |

ਪਿਛਲੀ ਖ਼ਬਰ ਮਾਸੂਮ ਬੱਚੇ ਦੇ ਕਾਤਲ ਨੂੰ ਸਜ਼ਾ ਦਿਵਾਉਣ ਲਈ ਫਾਸਟ ਟਰੈਕ ਕੋਰਟ ਦਾ ਗਠਨ ਕੀਤਾ ਜਾਵੇ-ਓਮਕਾਰ ਕਾਲੀਆ <br/> ਅਗਲੀ ਖ਼ਬਰ ਗੁਰਦੁਆਰਾ ਗੁਰੂ ਕਾ ਬਾਗ ਵਿਖੇ ਅੱਜ ਹੋਣ ਵਾਲੇ ਗੁਰਮਤਿ ਸਮਾਗਮ ਲਈ ਸੰਗਤਾਂ 'ਚ ਭਾਰੀ ਉਤਸ਼ਾਹ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।