ਸੁਭਾਨਪੁਰ, 20 ਸਤੰਬਰ (ਸਤਨਾਮ ਸਿੰਘ)-ਪੰਜਾਬ ਸਰਕਾਰ ਵੱਲੋ ਪਰਾਲੀ ਨੂੰ ਅੱਗ ਲਗਾਉਣ ਤੇ ਕਿਸਾਨਾਂ ਦੇ ਖਿਲਾਫ਼ ਸਖ਼ਤ ਕਾਰਵਾਈ ਸ਼ੁਰੂ ਕਰਨ ਦੇ ਦਿੱਤੇ ਗਏ ਹੁਕਮ ਕਿਸਾਨਾਂ ਦੇ ਸਿਰ ਮੱਥੇ ਹਨ¢ ਪਰੰਤੂ ਸਰਕਾਰ ਪਰਾਲੀ ਨੂੰ ਸੰਭਾਲਣ ਲਈ ਮਸ਼ੀਨਾਂ ਦਾ ਵੀ ਇੰਤਜ਼ਾਮ ਕਰਕੇ ਦੇਵੇ¢ ਇਹ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਕਾਦੀਆ ਦੇ ਬਲਾਕ ਪ੍ਰਧਾਨ ਸਤਪਾਲ ਸਿੰਘ ਤਾਜਪੁਰ ਨੇ ਕੀਤਾ¢ ਉਨ੍ਹਾਂ ਕਿਹਾ ਕਿ ਕਿਸਾਨ ਪਹਿਲਾ ਹੀ ਕਰਜੇ ਹੇਠਾਂ ਦਬੇ ਪਏ ਹਨ¢ ਦੋਹਰੀ ਮਾਰ ਹੜ੍ਹ ਨੇ ਮਾਰ ਦਿੱਤੀ ਹੈ¢ ਝੋਨੇ ਦੀ ਫ਼ਸਲ ਦਾ ਤਾਂ ਪਹਿਲਾ ਹੀ ਬਹੁਤ ਨੁਕਸਾਨ ਹੋ ਗਿਆ¢ ਰਹਿੰਦੀ ਕਸਰ ਹੁਣ ਸਰਕਾਰ ਕਿਸਾਨਾਂ ਦੇ ਖਿਲਾਫ ਪਰਾਲੀ ਨੂੰ ਸਾੜਨ 'ਤੇ ਪਰਚੇ ਦਰਜ ਕਰਕੇ ਪੂਰੀ ਕਰ ਦੇਵੇਗੀ¢ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਿੰਨੀਆਂ ਫੈਕਟਰੀਆਂ ਹਨ, ਜੋ ਵਾਤਾਵਰਨ ਪ੍ਰਦੂਸ਼ਿਤ ਕਰ ਰਹੀਆਂ ਹਨ¢ ਸਰਕਾਰ ਨੂੰ ਉਹ ਕਿੳਾੁ ਨਹੀਂ ਦਿਸ ਰਹੀਆਂ¢ ਪਰਾਲੀ ਨੂੰ ਖੇਤਾਂ ਵਿਚੋਂ ਚਕਵਾਉਣ ਦਾ ਪ੍ਰਬੰਧ ਸਰਕਾਰ ਕਰੇ ਨਹੀਂ ਤਾਂ ਕਿਸਾਨਾਂ ਨੂੰ ਪਰਾਲੀ ਸੰਭਾਲਣ ਲਈ ਸੰਧ ਮੁਹਈਆ ਕਰਵਾਉਣ¢ ਉਨ੍ਹਾਂ ਕਿਹਾ ਸਰਕਾਰ ਕਿਸਾਨਾਂ ਨੂੰ ਝੋਨੇ ਦੀ ਫ਼ਸਲ ਖ਼ਰਾਬ ਹੋਣ 'ਤੇ ਮੁਆਵਜਾ ਦੇਣ ਦੀ ਬਜਾਏ ਪਰਚੇ ਦਰਜ ਕਰਨਾ ਚਾਹੁੰਦੀ ਹੈ¢ ਜਿਸ ਨੂੰ ਭਾਰਤੀ ਕਿਸਾਨ ਯੂਨੀਅਨ ਕਾਦੀਆ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ¢