25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਕਸ਼ਮੀਰੀ ਪੰਡਿਤ ਸਰਕਾਰੀ ਮੁਲਾਜ਼ਮਾਂ ਨੂੰ ਤਾਜ਼ਾ ਧਮਕੀਆਂ

ਕਸ਼ਮੀਰੀ ਪੰਡਿਤ ਸਰਕਾਰੀ ਮੁਲਾਜ਼ਮਾਂ ਨੂੰ ਤਾਜ਼ਾ ਧਮਕੀਆਂ

ਅਜੀਤ ਡੈਸਕ 25-08-2026

ਸ਼੍ਰੀਨਗਰ/ਜੰਮੂ, 24 ਅਗਸਤ (ਪੀ.ਟੀ.ਆਈ.) -ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਕਸ਼ਮੀਰੀ ਪੰਡਿਤ ਸਰਕਾਰੀ ਮੁਲਾਜ਼ਮਾਂ ਨੂੰ ਮਿਲ ਰਹੀਆਂ ਤਾਜ਼ਾ ਅੱਤਵਾਦੀ ਧਮਕੀਆਂ ਨੂੰ ਗੰਭੀਰ ਚਿੰਤਾ ਦਾ ਵਿਸ਼ਾ ਦੱਸਿਆ ਹੈ। ਭਾਈਚਾਰੇ ਦੇ ਘਬਰਾਏ ਹੋਏ ਮੁਲਾਜ਼ਮਾਂ ਨੇ ਆਪਣੇ ਨਿੱਜੀ ਵੇਰਵਿਆਂ ਦੇ ਆਨਲਾਈਨ ਲੀਕ ਹੋਣ ਤੋਂ ਬਾਅਦ ਸੁਰੱਖਿਆ ਵਧਾਉਣ, ਉੱਚ-ਪੱਧਰੀ ਜਾਂਚ ਤੇ ਘਰ ਤੋਂ ਕੰਮ ਕਰਨ ਦੀ ਇਜਾਜ਼ਤ ਦੀ ਮੰਗ ਕੀਤੀ ਹੈ। ਪਾਕਿਸਤਾਨ ਸਥਿਤ ਲਸ਼ਕਰ-ਏ-ਤਾਇਬਾ ਦਾ ਪਰਛਾਵਾਂ ਮੰਨੇ ਜਾਣ ਵਾਲੇ ਯੂਨਾਈਟਿਡ ਲਿਬਰੇਸ਼ਨ ਕੌਂਸਲ (ਯੂ.ਐਲ.ਸੀ.) ਦੁਆਰਾ 23 ਅਗਸਤ ਨੂੰ ਜਾਰੀ ਕੀਤੇ ਗਏ ਤਾਜ਼ਾ ਧਮਕੀ ਪੱਤਰ ’ਚ ਪ੍ਰਧਾਨ ਮੰਤਰੀ ਦੇ ਵਿਸ਼ੇਸ਼ ਪੈਕੇਜ ਅਧੀਨ ਭਰਤੀ ਕੀਤੇ ਗਏ ਕਈ ਕਸ਼ਮੀਰੀ ਪੰਡਿਤ ਮੁਲਾਜ਼ਮਾਂ ਦੇ ਨਾਂਅ ਹਨ। ਸੋਸ਼ਲ ਮੀਡੀਆ ’ਤੇ ਵਾਇਰਲ ਹੋਏ ਇਸ ਦਸਤਾਵੇਜ਼ ’ਚ ਜੰਮੂ ਦੇ ਰਿਹਾਇਸ਼ੀ ਪਤੇ, ਵਾਹਨ ਨੰਬਰ ਤੇ ਫ਼ੋਨ ਨੰਬਰ ਵਰਗੀ ਗੁਪਤ ਜਾਣਕਾਰੀ ਸ਼ਾਮਿਲ ਹੈ। ਅਬਦੁੱਲਾ ਨੇ ਧਮਕੀ ਨੂੰ ਗੰਭੀਰ ਚਿੰਤਾ ਦਾ ਵਿਸ਼ਾ ਦੱਸਿਆ ਹੈ। ਉਨ੍ਹਾਂ ਪੁਲਿਸ, ਸੁਰੱਖਿਆ ਤੇ ਖੁਫੀਆ ਏਜੰਸੀਆਂ ਨੂੰ ਜਾਂਚ ਕਰਨ ਤੇ ਮੁਲਾਜ਼ਮਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕਿਹਾ ਹੈ।

ਪਿਛਲੀ ਖ਼ਬਰ ਸੁਪਰੀਮ ਕੋਰਟ ਵਲੋਂ ਮਹੁਆ ਮੋਇਤਰਾ ਦੀ ਪਟੀਸ਼ਨ ’ਤੇ ਤੁਰੰਤ ਸੁਣਵਾਈ ਤੇ ਦਖ਼ਲ ਦੇਣ ਤੋਂ ਇਨਕਾਰ ਅਗਲੀ ਖ਼ਬਰ ਮਹਾਰਾਸ਼ਟਰ ਦੇ ਹਸਪਤਾਲ ’ਚ ਅੱਗ ਲੱਗਣ ਕਾਰਨ 3 ਨਵਜੰਮੇ ਬੱਚਿਆਂ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।