26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਡੇਰਾ ਸਿਰਸਾ ਮੁਖੀ ਨੂੰ ਫਿਰ ਮਿਲੀ 21 ਦਿਨਾਂ ਦੀ ਫ਼ਰਲੋ

ਚੰਡੀਗਡ਼੍ਹ, 25 ਅਗਸਤ (ਪੀ.ਟੀ.ਆਈ.)-ਡੇਰਾ ਮੁਖੀ ਗੁਰਮੀਤ ਰਾਮ ਰਹੀਮ ਇਕ ਵਾਰ ਫਿਰ ਜੇਲ੍ਹ ਤੋਂ ਬਾਹਰ ਆ ਗਿਆ ਹੈ। ਉਸ ਦੀ 21 ਦਿਨ ਦੀ ਫਰਲੋ ਮਨਜ਼ੂਰ ਹੋਈ ਹੈ। ਉਹ ਮੰਗਲਵਾਰ ਸਵੇਰੇ ਲਗਭਗ 6:05 ਵਜੇ ਰੋਹਤਕ ਦੀ ....

ਅਜੀਤ ਡੈਸਕ 26-08-2026

ਚੰਡੀਗਡ਼੍ਹ, 25 ਅਗਸਤ (ਪੀ.ਟੀ.ਆਈ.)-ਡੇਰਾ ਮੁਖੀ ਗੁਰਮੀਤ ਰਾਮ ਰਹੀਮ ਇਕ ਵਾਰ ਫਿਰ ਜੇਲ੍ਹ ਤੋਂ ਬਾਹਰ ਆ ਗਿਆ ਹੈ। ਉਸ ਦੀ 21 ਦਿਨ ਦੀ ਫਰਲੋ ਮਨਜ਼ੂਰ ਹੋਈ ਹੈ। ਉਹ ਮੰਗਲਵਾਰ ਸਵੇਰੇ ਲਗਭਗ 6:05 ਵਜੇ ਰੋਹਤਕ ਦੀ ਸੁਨਾਰੀਆ ਜੇਲ੍ਹ ਤੋਂ ਬਾਹਰ ਨਿਕਲਿਆ। ਉਸਦੇ ਕਾਫਲੇ ਵਿਚ ਦੋ ਲੈਂਡ ਕਰੂਜ਼ਰ, ਦੋ ਫਾਰਚੂਨਰ, ਦੋ ਇਨੋਵਾ ਅਤੇ ਦੋ ਪੁਲਿਸ ਐਸਕਾਰਟ ਵਾਹਨ ਸ਼ਾਮਿਲ ਸਨ। ਉਹ ਸਵੇਰੇ ਲਗਭਗ 8 ਵਜੇ ਸਿਰਸਾ ਡੇਰੇ ਪਹੁੰਚਿਆ। ਦੋ ਸਾਧਵੀਆਂ ਨਾਲ ਜਬਰ ਜਨਾਹ ਦੇ ਮਾਮਲੇ ਵਿਚ ਡੇਰਾ ਮੁਖੀ 20 ਸਾਲ ਦੀ ਕੈਦ ਕੱਟ ਰਿਹਾ ਹੈ। ਡੇਰਾ ਮੁਖੀ ਅੱਜ ਸਵੇਰੇ ਰੋਹਤਕ ਦੇ ਪਿੰਡ ਸੁਨਾਰੀਆ ਸਥਿਤ ਜ਼ਿਲ੍ਹਾ ਜੇਲ੍ਹ ’ਚੋਂ 21 ਦਿਨਾਂ ਦੀ ਫ਼ਰਲੋ ’ਤੇ ਬਾਹਰ ਆ ਗਿਆ ਹੈ। ਜੇਲ੍ਹ ਪ੍ਰਸ਼ਾਸਨ ਵਲੋਂ ਉਸ ਨੂੰ 21 ਦਿਨਾਂ ਦੀ ਅਸਥਾਈ ਰਿਹਾਈ ਦਿੱਤੀ ਗਈ ਹੈ। ਡੇਰਾ ਮੁਖੀ ਨੂੰ ਅਗਸਤ 2017 ’ਚ ਸਾਧਵੀਆਂ ਨਾਲ ਸਰੀਰਕ ਸ਼ੋਸ਼ਣ ਦੇ ਮਾਮਲੇ ’ਚ ਸਜ਼ਾ ਹੋਈ ਸੀ। ਇਹ ਨੌਂ ਸਾਲਾਂ ਵਿਚ 17ਵੀਂ ਵਾਰ ਹੈ ਜਦੋਂ ਉਸਨੂੰ ਪੈਰੋਲ ਜਾਂ ਫਰਲੋ ’ਤੇ ਜੇਲ੍ਹ ਤੋਂ ਰਿਹਾਅ ਕੀਤਾ ਗਿਆ ਹੈ। ਉਸ ਨੂੰ ਇਸ ਸਾਲ ਜਨਵਰੀ ਮਹੀਨੇ ਵਿਚ 40 ਦਿਨਾਂ ਦੀ ਪੈਰੋਲ ਦਿੱਤੀ ਗਈ ਸੀ। ਇਸ ਤੋਂ ਬਾਅਦ, ਉਸ ਨੂੰ 26 ਮਈ ਨੂੰ 30 ਦਿਨਾਂ ਦੀ ਪੈਰੋਲ ਦਿੱਤੀ ਗਈ। ਉਹ 30 ਦਿਨਾਂ ਦੀ ਪੈਰੋਲ ਪੂਰੀ ਕਰਨ ਤੋਂ ਬਾਅਦ 25 ਜੂਨ ਨੂੰ ਸੁਨਾਰੀਆ ਜੇਲ੍ਹ ਵਾਪਸ ਆਇਆ ਸੀ। ਸੁਰੱਖਿਆ ਕਾਰਨਾਂ ਕਰਕੇ ਜੇਲ੍ਹ ਦੇ ਆਸ-ਪਾਸ ਪੁਲਿਸ ਵਲੋਂ ਪੁਖ਼ਤਾ ਇੰਤਜ਼ਾਮ ਕੀਤੇ ਗਏ ਸਨ। ਜਾਣਕਾਰੀ ਅਨੁਸਾਰ ਫ਼ਰਲੋ ਦੌਰਾਨ ਰਾਮ ਰਹੀਮ ਸਿਰਸਾ ਸਥਿਤ ਆਪਣੇ ਮੁੱਖ ਡੇਰੇ ’ਚ ਰਹੇਗਾ। ਜ਼ਿਕਰਯੋਗ ਹੈ ਕਿ ਡੇਰਾ ਮੁਖੀ ਨੂੰ ਦੋ ਸ਼ਰਧਾਲੂ ਔਰਤਾਂ ਨਾਲ ਜਬਰ ਜਨਾਹ ਦੇ ਦੋਸ਼ ਹੇਠ ਵਿਸ਼ੇਸ਼ ਸੀ.ਬੀ.ਆਈ. ਅਦਾਲਤ ਨੇ ਸਾਲ 2017 ਵਿਚ ਦੋਸ਼ੀ ਕਰਾਰ ਦਿੰਦਿਆਂ 20 ਸਾਲ ਦੀ ਬਾਮੁਸ਼ੱਕਤ ਕੈਦ ਦੀ ਸਜ਼ਾ ਸੁਣਾਈ ਸੀ, ਜਿਸ ਤੋਂ ਬਾਅਦ ਉਹ ਸੁਨਾਰੀਆ ਜੇਲ੍ਹ ਵਿੱਚ ਬੰਦ ਹੈ।

ਪਿਛਲੀ ਖ਼ਬਰ ਸੁੁਪਰੀਮ ਕੋਰਟ ਵਲੋਂ ਤੇਜਪਾਲ ਨੂੰ ਦੋ ਹਫ਼ਤਿਆਂ ’ਚ ਆਤਮ ਸਮਰਪਣ ਦੇੇ ਨਿਰਦੇਸ਼ ਅਗਲੀ ਖ਼ਬਰ ਮੁੱਖ ਮੰਤਰੀ ਵਲੋਂ ਆਦਰਸ਼ ਸਕੂਲਾਂ ਦੇ ਅਧਿਆਪਕਾਂ ਦੀ ਤਨਖ਼ਾਹ ’ਚ 120 ਫ਼ੀਸਦੀ ਤੋਂ ਵੱਧ ਦੇ ਵਾਧੇ ਨੂੰ ਮਨਜ਼ੂਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।