26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਬਸਪਾ ਪੰਜਾਬ ਵਿਧਾਨ ਸਭਾ ਚੋਣਾਂ ਇਕੱਲਿਆਂ ਲੜੇਗੀ-ਮਾਇਆਵਤੀ

ਲਖਨਊ, 25 ਅਗਸਤ (ਏਜੰਸੀ)-ਬਹੁਜਨ ਸਮਾਜ ਪਾਰਟੀ ਦੀ ਕੌਮੀ ਪ੍ਰਧਾਨ ਮਾਇਆਵਤੀ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਪਾਰਟੀ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਕਿਸੇ ਨਾਲ ਵੀ ਗੱਠਜੋੜ ਕੀਤੇ ਬਿਨਾਂ ਇਕੱਲਿਆਂ ....

ਅਜੀਤ ਡੈਸਕ 26-08-2026

ਲਖਨਊ, 25 ਅਗਸਤ (ਏਜੰਸੀ)-ਬਹੁਜਨ ਸਮਾਜ ਪਾਰਟੀ ਦੀ ਕੌਮੀ ਪ੍ਰਧਾਨ ਮਾਇਆਵਤੀ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਪਾਰਟੀ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਕਿਸੇ ਨਾਲ ਵੀ ਗੱਠਜੋੜ ਕੀਤੇ ਬਿਨਾਂ ਇਕੱਲਿਆਂ ਲੜੇਗੀ। ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਨੇ ਇਹ ਐਲਾਨ ਪੰਜਾਬ ’ਚ ਪਾਰਟੀ ਦੇ ਸੰਗਠਨਾਤਮਿਕ ਕੰਮਕਾਜ ਅਤੇ ਆਪਣੇ ਸਮਰਥਨ ਆਧਾਰ ਨੂੰ ਵਧਾਉਣ ਦੇ ਯਤਨਾਂ ਦੀ ਸਮੀਖਿਆ ਕਰਨ ਲਈ ਇਥੇ ਬਸਪਾ ਦੇ ਕੇਂਦਰੀ ਦਫ਼ਤਰ ਵਿਖੇ ਹੋਈ ਮੀਟਿੰਗ ਦੌਰਾਨ ਕੀਤਾ। ਪਾਰਟੀ ਦੇ ਇਕ ਬਿਆਨ ਅਨੁਸਾਰ ਮਾਇਆਵਤੀ ਨੇ ਕਿਹਾ ਕਿ ਬਸਪਾ ਉੱਤਰ ਪ੍ਰਦੇਸ਼ ਅਤੇ ਉਤਰਾਖੰਡ ਵਾਂਗ ਪੰਜਾਬ ਚੋਣਾਂ ਵੀ “ਕਿਸੇ ਨਾਲ ਬਿਨਾਂ ਕਿਸੇ ਗੱਠਜੋੜ ਜਾਂ ਸਮਝੌਤੇ ਦੇ ਇਕੱਲਿਆਂ” ਲੜੇਗੀ। ਉਨ੍ਹਾਂ ਕਿਹਾ ਕਿ ਇਸ ਫ਼ੈਸਲੇ ਦਾ ਉਦੇਸ਼ ਚੋਣ ਗੱਠਜੋੜਾਂ ਦੇ ਨਤੀਜੇ ਵਜੋਂ ਸੀਟਾਂ ਅਤੇ ਵੋਟ ਪ੍ਰਤੀਸ਼ਤਤਾ ’ਚ ਸੰਭਾਵੀ ਨੁਕਸਾਨ ਤੋਂ ਪਾਰਟੀ ਵਰਕਰਾਂ ਦੇ ਮਨੋਬਲ ਦੀ ਰੱਖਿਆ ਕਰਨਾ ਹੈ। ਮਾਇਆਵਤੀ ਨੇ ਜ਼ੋਰ ਦੇ ਕੇ ਕਿਹਾ ਕਿ ਪਾਰਟੀ ਨੂੰ ਮਿਹਨਤੀ ਅਤੇ ਇਮਾਨਦਾਰ ਉਮੀਦਵਾਰ ਮੈਦਾਨ ’ਚ ਉਤਾਰਨੇ ਚਾਹੀਦੇ ਹਨ ਤਾਂ ਜੋ ਆਮ ਆਦਮੀ ਪਾਰਟੀ, ਕਾਂਗਰਸ ਅਤੇ ਭਾਜਪਾ ਦੇ “ਜਨ ਵਿਰੋਧੀ ਰਵੱਈਏ ਤੋਂ ਦੁਖੀ” ਲੋਕ “ਸਰਵਜਨ ਹਿਤੈ ਅਤੇ ਸਰਵਜਨ ਸੁਖੈ” (ਸਾਰਿਆਂ ਦੀ ਭਲਾਈ ਅਤੇ ਖੁਸ਼ਹਾਲੀ) ਦੀਆਂ ਅੰਬੇਡਕਰਵਾਦੀ ਨੀਤੀਆਂ ਦਾ ਲਾਭ ਉਠਾ ਸਕਣ। ਉਨ੍ਹਾਂ ਕਿਹਾ ਕਿ ਅਜਿਹੀ ਚੋਣ ਰਣਨੀਤੀ ਸੰਤ ਗੁਰੂ ਰਵਿਦਾਸ, ਡਾ. ਬੀ.ਆਰ. ਅੰਬੇਡਕਰ ਅਤੇ ਬਸਪਾ ਦੇ ਸੰਸਥਾਪਕ ਕਾਂਸ਼ੀ ਰਾਮ ਨੂੰ “ਸੱਚੀ ਸ਼ਰਧਾਂਜਲੀ” ਹੋਵੇਗੀ। ਮਾਇਆਵਤੀ ਨੇ ਪੰਜਾਬ ਇਕਾਈ ਨੂੰ ਪਾਰਟੀ ਸੰਗਠਨ ਨੂੰ ਪੋਲਿੰਗ ਬੂਥ ਪੱਧਰ ਤੱਕ ਮਜ਼ਬੂਤ ਕਰਨ ਅਤੇ ਆਪਣੇ ਸਮਰਥਨ ਆਧਾਰ ਨੂੰ ਵਧਾਉਣ ਦੇ ਨਿਰਦੇਸ਼ ਦਿੱਤੇ। ਬਸਪਾ ਮੁਖੀ ਨੇ ਪੰਜਾਬ ਇਕਾਈ ਨੂੰ ਇਹ ਵੀ ਹੁਕਮ ਦਿੱਤਾ ਕਿ ਉਹ ਪਾਰਟੀ ਸੰਸਥਾਪਕ ਕਾਂਸ਼ੀ ਰਾਮ ਦੀ 9 ਅਕਤੂਬਰ ਨੂੰ ਆਉਣ ਵਾਲੀ ਬਰਸੀ ਨਾਲ ਸੰਬੰਧਿਤ ਪ੍ਰੋਗਰਾਮਾਂ ਨੂੰ ਪੂਰੀਆਂ ਤਿਆਰੀਆਂ ਨਾਲ ਸਫ਼ਲਤਾਪੂਰਵਕ ਯਕੀਨੀ ਬਣਾਉਣ।

ਪਿਛਲੀ ਖ਼ਬਰ ਜੰਤਰ ਮੰਤਰ ਪ੍ਰਦਰਸ਼ਨ: ਪੁਲਿਸ ਤਸ਼ੱਦਦ ਦੀ ਜਾਂਚ ਲਈ ਬਣਾਈ ਕਮੇਟੀ ਦੇ ਮੁੜ ਗਠਨ ਲਈ ਸੁਪਰੀਮ ਕੋਰਟ ’ਚ ਪਟੀਸ਼ਨ ਅਗਲੀ ਖ਼ਬਰ ਸੁੁਪਰੀਮ ਕੋਰਟ ਵਲੋਂ ਤੇਜਪਾਲ ਨੂੰ ਦੋ ਹਫ਼ਤਿਆਂ ’ਚ ਆਤਮ ਸਮਰਪਣ ਦੇੇ ਨਿਰਦੇਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।