02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

8 ਆਈ.ਪੀ.ਐਸ. ਤੇ 12 ਪੀ.ਪੀ.ਐਸ. ਅਧਿਕਾਰੀਆਂ ਦੇ ਤਬਾਦਲੇ * ਗੁਰਪ੍ਰੀਤ ਸਿੰਘ ਭੁੱਲਰ ਨੂੰ ਆਈ. ਜੀ. ਬਾਰਡਰ ਰੇਂਜ਼ ਲਗਾਇਆ * 6 ਜ਼ਿਲ੍ਹਿਆਂ ਦੇ ਐਸ. ਐਸ. ਪੀ. ਲਗਾਏ

ਚੰਡੀਗੜ੍ਹ, 1 ਸਤੰਬਰ (ਪ੍ਰੋ.ਅਵਤਾਰ ਸਿੰਘ)-ਪੰਜਾਬ ਸਰਕਾਰ ਵਲੋਂ 8 ਆਈ.ਪੀ.ਐੱਸ ਅਤੇ 12 ਪੀ.ਪੀ.ਐੱਸ ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਗ੍ਰਹਿ ਵਿਭਾਗ ਪੰਜਾਬ ਦੇ ਵਧੀਕ ਮੁੱਖ ਸਕੱਤਰ ਅਲੋਕ ਸ਼ੇਖਰ ਵਲੋਂ ਜਾਰੀ ਵੱਖ-ਵੱਖ ਹੁਕਮਾਂ ਮੁਤਾਬਿਕ ਬਦਲੇ .....

ਅਜੀਤ ਡੈਸਕ 02-09-2026

ਚੰਡੀਗੜ੍ਹ, 1 ਸਤੰਬਰ (ਪ੍ਰੋ.ਅਵਤਾਰ ਸਿੰਘ)-ਪੰਜਾਬ ਸਰਕਾਰ ਵਲੋਂ 8 ਆਈ.ਪੀ.ਐੱਸ ਅਤੇ 12 ਪੀ.ਪੀ.ਐੱਸ ਪੁਲਿਸ  ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਗ੍ਰਹਿ ਵਿਭਾਗ ਪੰਜਾਬ ਦੇ ਵਧੀਕ ਮੁੱਖ ਸਕੱਤਰ ਅਲੋਕ ਸ਼ੇਖਰ ਵਲੋਂ ਜਾਰੀ ਵੱਖ-ਵੱਖ ਹੁਕਮਾਂ ਮੁਤਾਬਿਕ ਬਦਲੇ ਗਏ ਆਈ. ਪੀ. ਐਸ. ਅਧਿਕਾਰੀਆਂ ’ਚ ਗੁਰਪ੍ਰੀਤ ਸਿੰਘ ਭੁੱਲਰ ਨੂੰ ਆਈ.ਜੀ.ਪੀ ਬਾਰਡਰ ਰੇਂਜ ਅੰਮ੍ਰਿਤਸਰ ਲਗਾਇਆ ਗਿਆ ਹੈ। ਇਸੇ ਤਰ੍ਹਾਂ ਹਰਮਨਬੀਰ ਸਿੰਘ ਨੂੰ ਪੁਲਿਸ ਕਮਿਸ਼ਨਰ ਅੰਮ੍ਰਿਤਸਰ, ਭਗੀਰਥ ਸਿੰਘ ਮੀਨਾ ਨੂੰ ਏ.ਆਈ.ਜੀ ਪਰਸੋਨਲ-1 ਸੀ.ਪੀ.ਓ ਪੰਜਾਬ, ਵਰੁਨ ਸ਼ਰਮਾ ਨੂੰ ਐਸ.ਐਸ.ਪੀ ਐਸ.ਏ.ਐਸ ਨਗਰ, ਹਰਮਨਦੀਪ ਸਿੰਘ ਹੰਸ ਨੂੰ ਐਸ.ਐਸ.ਪੀ ਪਟਿਆਲਾ, ਸੁਹੇਲ ਕਾਸਿਮ ਮੀਰ ਨੂੰ ਐਸ.ਐਸ.ਪੀ ਬਠਿੰਡਾ, ਜਯੋਤੀ ਯਾਦਵ ਨੂੰ ਕਮਾਂਡੈਟ 82ਵੀਂ ਬਟਾਲੀਅਨ ਪੀ.ਏ.ਪੀ ਚੰਡੀਗੜ੍ਹ ਅਤੇ ਵੈਭਵ ਚੌਧਰੀ ਨੂੰ ਐਸ.ਐਸ.ਪੀ ਮਾਨਸਾ ਲਗਾਇਆ ਗਿਆ ਹੈ।

ਇਸੇ ਤਰ੍ਹਾਂ ਬਦਲੇ ਗਏ ਪੀ.ਪੀ.ਐੱਸ ਅਧਿਕਾਰੀਆਂ ਵਿਚ ਹਰਕਮਲਪ੍ਰੀਤ ਸਿੰਘ ਖ਼ੱਖ ਨੂੰ ਐਸ.ਐਸ.ਪੀ ਮਲੇਰਕੋਟਲਾ ਲਗਾਇਆ ਗਿਆ ਹੈ। ਇਸੇ ਤਰ੍ਹਾਂ ਗੁਰਮੀਤ ਸਿੰਘ ਨੂੰ ਕਮਾਂਡੈਟ ਆਈ.ਐਸ.ਟੀ.ਸੀ ਕਪੂਰਥਲਾ, ਬਲਵਿੰਦਰ ਸਿੰਘ ਨੂੰ ਏ.ਆਈ.ਜੀ ਕਾਨੂੰਨ ਵਿਵਸਥਾ ਪੰਜਾਬ, ਚੰਡੀਗੜ੍ਹ, ਦਲਜਿੰਦਰ ਸਿੰਘ ਢਿੱਲੋਂ ਨੂੰ ਜ਼ੋਨਲ ਏ.ਆਈ.ਜੀ ਸੀ.ਆਈ.ਡੀ ਜਲੰਧਰ, ਰਾਜੇਸ਼ਵਰ ਸਿੰਘ ਨੂੰ ਕਮਾਂਡੈਟ 7ਵੀਂ ਬਟਾਲੀਅਨ ਪੀ.ਏ.ਪੀ ਜਲੰਧਰ, ਮਨਪ੍ਰੀਤ ਸਿੰਘ ਨੂੰ ਐਸ.ਐਸ.ਪੀ ਪਠਾਨਕੋਟ, ਹਰਪਾਲ ਸਿੰਘ ਨੂੰ ਡੀ.ਸੀ.ਪੀ ਇਨਵੈਸਟੀਗੇਸ਼ਨ ਲੁਧਿਆਣਾ, ਪਰਵਿੰਦਰ ਕੌਰ ਨੂੰ ਏ.ਡੀ.ਸੀ.ਪੀ. ਸਪੈਸ਼ਲ ਬ੍ਰਾਂਚ ਅੰਮ੍ਰਿਤਸਰ, ਹਰਪਾਲ ਸਿੰਘ ਨੂੰ ਏ.ਆਈ.ਜੀ ਸੀ.ਆਈ.ਡੀ. ਅੰਮ੍ਰਿਤਸਰ, ਤਲਵਿੰਦਰ ਸਿੰਘ ਨੂੰ ਐਸ.ਪੀ ਇੰਟੈਲੀਜੈਂਸ ਵਿੰਗ ਪੰਜਾਬ, ਐਸ.ਏ.ਐਸ ਨਗਰ, ਰਮਨਦੀਪ ਸਿੰਘ ਨੂੰ ਐਸ.ਪੀ. ਟ੍ਰੈਫਿਕ ਐਸ.ਏ.ਐਸ ਨਗਰ ਅਤੇ ਨਵਨੀਤ ਕੌਰ ਗਿੱਲ ਨੂੰ ਐਸ.ਪੀ ਸਪੈਸ਼ਲ ਬ੍ਰਾਂਚ ਹੁਸ਼ਿਆਰਪੁਰ ਲਗਾਇਆ ਗਿਆ ਹੈ।

ਪਿਛਲੀ ਖ਼ਬਰ ਅਗਸਤ ’ਚ ਜੀ.ਐਸ.ਟੀ. ਕੁਲੈਕਸ਼ਨ ’ਚ ਹੋਇਆ 14.8 ਫ਼ੀਸਦੀ ਵਾਧਾ ਪੰਜਾਬ ਅਤੇ ਹਰਿਆਣਾ ਪੰਜਵੇਂ ਨੰਬਰ ’ਤੇ ਅਗਲੀ ਖ਼ਬਰ ਕੇਂਦਰ ਨੇ ਖੰਡ ਡੀਲਰਾਂ ਲਈ ਸਟਾਕ ਹੱਦ 4 ਹਜ਼ਾਰ ਤੋਂ ਘਟਾ ਕੇ 2 ਹਜ਼ਾਰ ਕੁਇੰਟਲ ਕੀਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।