19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਨੰਦੀਗ੍ਰਾਮ ਉਪ-ਚੋਣ ਤੋਂ ਹਟੀ ਮਮਤਾ ਬੈਨਰਜੀ ਦੀ ਉਮੀਦਵਾਰ ਸ਼ੁਭੇਂਦੂ ਅਧਿਕਾਰੀ ਨਾਲ ਮੁਲਾਕਾਤ ਤੋਂ ਬਾਅਦ ਨਾਂਅ ਲਿਆ ਵਾਪਸ

ਕੋਲਕਾਤਾ, 18 ਸਤੰਬਰ (ਰਣਜੀਤ ਸਿੰਘ ਲੁਧਿਆਣਵੀ)-ਪੱਛਮੀ ਬੰਗਾਲ ’ਚ ਨੰਦੀਗ੍ਰਾਮ ਉਪ-ਚੋਣ ਤੋਂ 18 ਦਿਨ ਪਹਿਲਾਂ ਮਮਤਾ ਬੈਨਰਜੀ ਧੜੇ ਦੀ ਉਮੀਦਵਾਰ ਸੰਚਿਤਾ ਪ੍ਰਧਾਨ ਡੇ ਨੇ ਆਪਣਾ ਨਾਮਜ਼ਦਗੀ ਪੱਤਰ ਵਾਪਸ ਲੈ ਲਿਆ ....

ਅਜੀਤ ਡੈਸਕ 19-09-2026

ਕੋਲਕਾਤਾ, 18 ਸਤੰਬਰ (ਰਣਜੀਤ ਸਿੰਘ ਲੁਧਿਆਣਵੀ)-ਪੱਛਮੀ ਬੰਗਾਲ ’ਚ ਨੰਦੀਗ੍ਰਾਮ ਉਪ-ਚੋਣ ਤੋਂ 18 ਦਿਨ ਪਹਿਲਾਂ ਮਮਤਾ ਬੈਨਰਜੀ ਧੜੇ ਦੀ ਉਮੀਦਵਾਰ ਸੰਚਿਤਾ ਪ੍ਰਧਾਨ ਡੇ ਨੇ ਆਪਣਾ ਨਾਮਜ਼ਦਗੀ ਪੱਤਰ ਵਾਪਸ ਲੈ ਲਿਆ ਹੈ। ਸੰਚਿਤਾ ਨੇ ਨਾਂਅ ਵਾਪਸ ਲੈਣ ਸਬੰਧੀ ਇਕ ਪੱਤਰ ਵੀ ਜਾਰੀ ਕੀਤਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਸ਼ੁਭੇਂਦੂ ਨਾਲ ਮੁਲਾਕਾਤ ਕੀਤੀ ਸੀ। ਟੀ.ਐੱਮ.ਸੀ. ਦੀ ਮਹਿਲਾ ਉਮੀਦਵਾਰ ਸੰਚਿਤਾ ਪ੍ਰਧਾਨ ਡੇ ਨੇ ਮੁੱਖ ਮੰਤਰੀ ਸ਼ੁਭੇਂਦੂ ਨਾਲ ਮੁਲਾਕਾਤ ਕੀਤੀ ਸੀ। ਹਾਲਾਂਕਿ ਇਹ ਮੁਲਾਕਾਤ ਕਦੋਂ ਹੋਈ, ਇਸ ਬਾਰੇ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਮਮਤਾ ਬੈਨਰਜੀ ਨੇ ਸੰਚਿਤਾ ਨੂੰ ਨੰਦੀਗ੍ਰਾਮ ਤੋਂ ਉਮੀਦਵਾਰ ਬਣਾਇਆ ਸੀ। ਹਾਲਾਂਕਿ ਰੇਜੀਨਗਰ ਤੋਂ ਰਬੀਉਲ ਆਲਮ ਚੌਧਰੀ ਚੋਣ ਮੈਦਾਨ ’ਚ ਬਣੇ ਰਹਿਣਗੇ। ਮਮਤਾ ਬੈਨਰਜੀ ਨੇ 13 ਸਤੰਬਰ ਨੂੰ ਦੋਵਾਂ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਸੀ। ਦੋਵਾਂ ਸੀਟਾਂ ’ਤੇ 6 ਅਕਤੂਬਰ ਨੂੰ ਵੋਟਿੰਗ ਹੋਵੇਗੀ ਜਦਕਿ ਨਤੀਜੇ 9 ਅਕਤੂਬਰ ਨੂੰ ਐਲਾਨੇ ਜਾਣਗੇ।

ਪਿਛਲੀ ਖ਼ਬਰ ਮਮਤਾ ਤੇ ਬਾਗ਼ੀ ਧੜੇ ਨੂੰ ਮਿਲਿਆ ਨਵਾਂ ਨਾਂਅ ਤੇ ਚੋਣ ਨਿਸ਼ਾਨ ਮਮਤਾ ਆਲ ਇੰਡੀਆ ਤ੍ਰਿਣਮੂਲ ਕਾਂਗਰਸ ਨੂੰ ਮਿਲਿਆ ‘ਫੁੱਟਬਾਲ... ਅਗਲੀ ਖ਼ਬਰ ਬਾਬਾ ਫ਼ਰੀਦ ਸੁਸਾਇਟੀ ਵਲੋਂ -2026 ਦੇ ਐਵਾਰਡਾਂ ਦਾ ਐਲਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।