21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਨਿਪਾਲ ’ਚ ਹੜ੍ਹਾਂ ਤੋਂ ਚਾਰ ਹਫ਼ਤੇ ਬਾਅਦ ਵੀ 6 ਹਜ਼ਾਰ ਲੋਕਾਂ ਦੀ ਭਾਲ ਜਾਰੀ

ਕਠਮੰਡੂ, 20 ਸਤੰਬਰ (ਪੀ.ਟੀ.ਆਈ.)-ਨਿਪਾਲ ’ਚ 26 ਅਗਸਤ ਨੂੰ ਆਏ ਭਿਆਨਕ ਹੜ੍ਹਾਂ ਤੋਂ ਕਰੀਬ ਚਾਰ ਹਫ਼ਤੇ ਬਾਅਦ ਵੀ ਲਾਪਤਾ ਕਰੀਬ 6,000 ਲੋਕਾਂ ਦੀ ਭਾਲ ਲਈ ਐਤਵਾਰ ਨੂੰ ਤਲਾਸ਼ੀ ਮੁਹਿੰਮ ਜਾਰੀ ਰਹੀ। ਇਨ੍ਹਾਂ ਹੜ੍ਹਾਂ ਕਾਰਨ 1,400 ਤੋਂ ਵੱਧ ਲੋਕਾਂ ਦੀ ਮੌਤ ਹੋ ...

ਅਜੀਤ ਡੈਸਕ 21-09-2026

ਕਠਮੰਡੂ, 20 ਸਤੰਬਰ (ਪੀ.ਟੀ.ਆਈ.)-ਨਿਪਾਲ ’ਚ 26 ਅਗਸਤ ਨੂੰ ਆਏ ਭਿਆਨਕ ਹੜ੍ਹਾਂ ਤੋਂ ਕਰੀਬ ਚਾਰ ਹਫ਼ਤੇ ਬਾਅਦ ਵੀ ਲਾਪਤਾ ਕਰੀਬ 6,000 ਲੋਕਾਂ ਦੀ ਭਾਲ ਲਈ ਐਤਵਾਰ ਨੂੰ ਤਲਾਸ਼ੀ ਮੁਹਿੰਮ ਜਾਰੀ ਰਹੀ। ਇਨ੍ਹਾਂ ਹੜ੍ਹਾਂ ਕਾਰਨ 1,400 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਨਿਪਾਲ-ਤਿੱਬਤ ਸਰਹੱਦ ਨੇੜੇ 26 ਅਗਸਤ ਨੂੰ ਆਏ ਅਚਾਨਕ ਹੜ੍ਹਾਂ ਨੇ ਉੱਤਰੀ ਤੇ ਕੇਂਦਰੀ ਨਿਪਾਲ ਦੇ ਕਈ ਕਸਬਿਆਂ ਤੇ ਪਿੰਡਾਂ ’ਚ ਭਾਰੀ ਤਬਾਹੀ ਮਚਾਈ। ਹਿਮਾਲਿਆਈ ਸਰਹੱਦੀ ਖੇਤਰ ਤੋਂ ਦੱਖਣ ਵੱਲ ਵਗਣ ਵਾਲੀ ਭੋਟੇਕੋਸ਼ੀ ਨਦੀ ’ਚ ਹੜ੍ਹ ਦਾ ਪਾਣੀ ਤੇਜ਼ੀ ਨਾਲ ਹੇਠਾਂ ਵੱਲ ਵਧਿਆ, ਜਿਸ ਕਾਰਨ ਘਰ, ਵਾਹਨ, ਸੜਕਾਂ ਤੇ ਪੁਲ ਰੁੜ੍ਹ ਗਏ। ਇਸ ਤੋਂ ਇਲਾਵਾ ਕਈ ਪਣ-ਬਿਜਲੀ ਪ੍ਰਾਜੈਕਟਾਂ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ। ਚੀਨੀ ਮੀਡੀਆ ਮੁਤਾਬਕ ਚੀਨ ਵਾਲੇ ਪਾਸੇ ਵੀ ਹੜ੍ਹਾਂ ਕਾਰਨ 43 ਲੋਕਾਂ ਦੀ ਮੌਤ ਹੋਈ ਹੈ, ਜਦਕਿ 500 ਤੋਂ ਵੱਧ ਲੋਕ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ। ਨਿਪਾਲ ਵਿਚ ਰਾਸੂਵਾ ਤੇ ਇਸ ਦੇ ਨਾਲ ਲਗਦੇ ਜ਼ਿਲ੍ਹਿਆਂ ’ਚ ਨਦੀ ਦੇ ਵੱਖ-ਵੱਖ ਹਿੱਸਿਆਂ, ਮਲਬੇ ਵਾਲੇ ਇਲਾਕਿਆਂ ਤੇ ਨੁਕਸਾਨੇ ਗਏ ਪਣ-ਬਿਜਲੀ ਪ੍ਰਾਜੈਕਟਾਂ ਦੇ ਆਲੇ-ਦੁਆਲੇ ਲਾਪਤਾ ਲੋਕਾਂ ਦੀ ਭਾਲ ਜਾਰੀ ਹੈ।

ਪਿਛਲੀ ਖ਼ਬਰ ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਆਰ.ਟੀ.ਆਈ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਰਾਜਨ ਭੋਜੀਆ ਦੀ ਅਗਵਾਈ ਹੇਠ ‘ਪੰਜਾਬ ਬਚਾਓ’ ਰੈਲੀ ਲਈ ਜਥਾ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।